Ajinomoto health effects: ਭੋਜਨ ਦੇ ਸੁਆਦ ਲਈ ਲੋਕ ਕੀ ਕੁੱਝ ਨਹੀਂ ਕਰਦੇ ਪਰ ਜੇ 2 ਮਿੰਟ ਦਾ ਇਹ ਸੁਆਦ ਤੁਹਾਨੂੰ ਮੌਤ ਦੇ ਰਾਹ ਤੇ ਲੈ ਜਾਵੇ ਤਾਂ ਕੀ ਤੁਸੀਂ ਫਿਰ ਵੀ ਉਸ ਸੁਆਦ ਦੀ ਖੋਜ ‘ਚ ਰਹੋਗੇ। ਜੀ ਹਾਂ, ਨਮਕ ਵਰਗਾ ਦਿਖਣ ਵਾਲਾ ਚਮਕੀਲਾ ਰਸਾਇਣ (ਇੱਕ ਕਿਸਮ ਦਾ ਮਸਾਲਾ) ਅਜੀਨੋਮੋਟੋ, ਭੋਜਨ ਨੂੰ ਸਵਾਦ ਬਣਾਉਣ ਵਿੱਚ ਇੱਕ ਫੇਮਸ ਫਲੇਵਰ ਹੈ। ਇਹ ਫਲੇਵਰ ਦੀ ਵਰਤੋਂ ਬਹੁਤ ਸਾਰੇ Chinese ਅਤੇ ਪੈਕਡ ਫ਼ੂਡ ‘ਚ ਕੀਤਾ ਜਾਂਦਾ ਹੈ ਅਤੇ ਇਸ ਦੀ ਮੰਗ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਜੋ ਤੁਸੀਂ ਮਜ਼ੇ ਨਾਲ ਮੈਗੀ, ਮੋਮੋਜ਼, ਪੀਜ਼ਾ, ਬਰਗਰਜ਼, ਸਪਰਿੰਗ ਰੌਲਜ਼, ਚਾਉਮਿਨ, ਮੰਚੂਰੀਅਨ ਆਦਿ ਦਾ ਅਨੰਦ ਲੈ ਰਹੇ ਹੋ ਅਤੇ ਤੁਹਾਡੇ ਲਈ ਕੈਂਸਰ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਸੱਦਾ ਲੈ ਕੇ ਆ ਰਹੇ ਹਨ।
ਸੁਆਦ ‘ਚ ਨਮਕ ਵਰਗਾ: ਚਿੱਟੇ ਰੰਗ ਦਾ ਇਹ ਚਮਕੀਲਾ ਪਦਾਰਥ ਸੋਡੀਅਮ ਸਾਲਟ ਹੈ ਜਿਸ ਨੂੰ ਮੋਨੋਸੋਡੀਅਮ ਗਲੂਟਾਮੇਟ (Monosodium Glutamate) ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਸਦਾ ਸੁਆਦ ਨਮਕ ਵਰਗਾ ਹੁੰਦਾ ਹੈ। ਇਸ ਵਿਚ ਅਮੀਨੋ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਫਲੈਵਰ ਵਧਾਉਣ ਵਾਲਾ ਰਸਾਇਣ ਦੁਨੀਆ ਭਰ ਵਿੱਚ ਵਰਤਿਆ ਜਾ ਰਿਹਾ ਹੈ। ਉਹ ਲੋਕ ਜੋ ਇਸਦਾ ਨਿਰੰਤਰ ਅਤੇ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹਨ ਉਨ੍ਹਾਂ ਦੀਆਂ ਸਵਾਦ ਗਲੈਂਡਸ ਖਰਾਬ ਹੋਣ ਲੱਗਦੇ ਹਨ। ਪਸੀਨਾ ਆਉਣਾ ਇਸਦੀ ਸਭ ਤੋਂ ਆਮ ਸਮੱਸਿਆ ਹੈ। ਇਸ ਨਾਲ ਸਰੀਰ ਥਕਿਆ ਅਤੇ ਆਲਸੀ ਹੋਣਾ ਸ਼ੁਰੂ ਹੋ ਜਾਂਦਾ ਹੈ। ਪੇਟ ਵਿੱਚ ਜਲਣ, ਮੋਟਾਪਾ, ਛਾਤੀ ਵਿੱਚ ਦਰਦ, ਕੋਲਡ ਕਫ਼, ਮਾਸਪੇਸ਼ੀਆਂ ਵਿੱਚ ਤਣਾਅ ਅਤੇ ਛਿੱਕ ਦੀ ਸਮੱਸਿਆ, ਸਰੀਰ ਦੇ ਕਈ ਹਿੱਸਿਆਂ ਵਿੱਚ ਸੁੰਨ ਰਹਿਣ ਦੀ ਮੁਸ਼ਕਲ ਹੋ ਸਕਦੀ ਹੈ।
ਸਭ ਤੋਂ ਪਹਿਲਾਂ ਅਤੇ ਵੱਡਾ ਖ਼ਤਰਾ ਕੈਂਸਰ ਦਾ: ਇਸ ਦੀ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਕੈਂਸਰ ਸੈੱਲਾਂ ਨੂੰ ਉਤਸ਼ਾਹ ਮਿਲਦਾ ਹੈ ਜਿਸ ਨਾਲ ਤੁਸੀਂ ਇਸ ਮਾਰੂ ਬਿਮਾਰੀ ਦੇ ਚੁੰਗਲ ਵਿਚ ਫਸ ਸਕਦੇ ਹੋ। ਅਮੈਰੀਕਨ ਇੰਸਟੀਚਿਊਟ ਫਾਰ ਕੈਂਸਰ ਰਿਸਰਚ ਅਤੇ ਹੋਰ ਵੱਡੀਆਂ ਰਿਪੋਰਟਾਂ ਦੇ ਅਨੁਸਾਰ ਮੋਨੋਸੋਡੀਅਮ ਗਲੂਟਾਮੇਟ ਦੀ ਜ਼ਿਆਦਾ ਵਰਤੋਂ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ, ਜੋ ਕਿ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਨਾਲ ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ, ਗੋਡਿਆਂ ਦੇ ਦਰਦ ਦਾ ਕਾਰਨ ਬਣ ਸਕਦੀ ਹੈ।
ਦਿਮਾਗ ‘ਤੇ ਅਸਰ: ਇਸਦਾ ਸਿੱਧਾ ਅਸਰ ਦਿਮਾਗ ‘ਤੇ ਪੈਂਦਾ ਹੈ, ਜਿਸ ਨਾਲ ਮਾਈਗਰੇਨ, ਸਿਰ ਦਰਦ, ਨੀਂਦ ਖ਼ਰਾਬ, ਤਣਾਅ, ਇਨਸੌਮਨੀਆ ਅਤੇ ਸੋਡੀਅਮ ਦੀ ਜ਼ਿਆਦਾ ਵਰਤੋਂ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮੋਨੋਸੋਡਿਅਮ ਇਨਸੌਮਨੀਆ, ਭਾਵ ਨੀਂਦ ਨਾ ਆਉਣ ਦੀ ਦਿੱਕਤ ਦਾ ਖ਼ਤਰਾ ਵਧ ਸਕਦਾ ਹੈ। ਇਹ ਬੱਚਿਆਂ ਲਈ ਵੀ ਨੁਕਸਾਨਦੇਹ ਹੈ। ਕਿਉਂਕਿ ਇਹ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਘਟਾਉਂਦਾ ਹੈ। ਇਹ ਹੱਡੀਆਂ ਨੂੰ ਇੰਨਾ ਕਮਜ਼ੋਰ ਕਰਦਾ ਹੈ ਕਿ ਥੋੜ੍ਹੀ ਜਿਹੀ ਸੱਟ ਲੱਗਣ ਨਾਲ ਵੀ ਅਸਹਿ ਦਰਦ ਹੋ ਸਕਦਾ ਹੈ। ਹੱਡੀ ਥੋੜੀ ਜਿਹੀ ਸੱਟ ਲੱਗਣ ਨਾਲ ਵੀ ਟੁੱਟ ਸਕਦੀ ਹੈ।
ਔਰਤਾਂ ਵਿੱਚ ਬਾਂਝਪਨ ਦਾ ਕਾਰਨ: ਗਰਭਵਤੀ ਔਰਤਾਂ ਨੂੰ ਖ਼ਾਸਕਰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਗਰਭਪਾਤ ਦਾ ਕਾਰਨ ਬਣ ਸਕਦਾ ਹੈ। ਸਿਰਫ ਇਹ ਹੀ ਨਹੀਂ, ਇਹ ਸਿੱਧੇ ਔਰਤ ਦੇ ਨਯੂਰੋਨ ਨੂੰ ਪ੍ਰਭਾਵਤ ਕਰਦਾ ਹੈ, ਜਿਸਦੇ ਕਾਰਨ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਔਰਤਾਂ ਬਾਂਝਪਨ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹੀਆਂ ਚੀਜ਼ਾਂ ਦੇ ਸੇਵਨ ਘੱਟ ਕਰੋ ਜਿਸ ਵਿਚ ਅਜਿਨੋਮੋਟੋ ਕੈਮੀਕਲ ਹਨ। ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ।