Pakistan Blackout: ਪਾਕਿਸਤਾਨ ਦੇ ਬਿਜਲੀ ਸਿਸਟਮ ਵਿੱਚ ਖਰਾਬੀ ਆਉਣ ਕਾਰਨ ਸ਼ਨੀਵਾਰ ਨੂੰ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਹਨੇਰਾ ਛਾ ਗਿਆ । ਕਈ ਘੰਟਿਆਂ ਤੱਕ ਗੁੱਲ ਰਹਿਣ ਤੋਂ ਬਾਅਦ ਆਖਰਕਾਰ ਐਤਵਾਰ ਦੁਪਹਿਰ ਨੂੰ ਕੁਝ ਸ਼ਹਿਰਾਂ ਵਿੱਚ ਬਿਜਲੀ ਵਾਪਸ ਆਈ ਤਾਂ ਕੁਝ ਸ਼ਹਿਰਾਂ ਵਿੱਚ ਅਧੂਰੇ ਰੂਪ ਵਿੱਚ ਬਹਾਲੀ ਹੋ ਸਕੇ । ਹਾਲਾਂਕਿ, ਇਸ ਵਿਚਾਲੇ ਸੋਸ਼ਲ ਮੀਡੀਆ ‘ਤੇ ਕੁਝ ਅਜਿਹੇ ਟਵੀਟ ਸਾਹਮਣੇ ਆਏ, ਜਿਸਨੂੰ ਦੇਖ ਕੇ ਲੱਗਣ ਲੱਗਿਆ ਕਿ ਪਾਕਿਸਤਾਨ ਭਾਰਤ ਤੋਂ ਬਹੁਤ ਡਰਿਆ ਹੋਇਆ ਹੈ। ਬਾਲਾਕੋਟ ਹਵਾਈ ਹਮਲੇ ਦਾ ਡਰ ਹਾਲੇ ਵੀ ਗੁਆਂਢੀ ਦੇਸ਼ ਦੇ ਲੋਕਾਂ ਵਿੱਚ ਬਣਿਆ ਹੋਇਆ ਹੈ । ਦਰਅਸਲ, ਰਾਤ ਨੂੰ ਬਿਜਲੀ ਗੁੱਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਲੋਕ ਟਵਿੱਟਰ ‘ਤੇ ਪੁੱਛਣ ਲੱਗੇ ਕਿ ਕਿਤੇ ਭਾਰਤ ਨੇ ਹਮਲਾ ਤਾਂ ਨਹੀਂ ਕਰ ਦਿੱਤਾ ਹੈ। ਉੱਥੇ ਹੀ ਕੁਝ ਲੋਕਾਂ ਨੇ ਯੁੱਧ ਦੀ ਸ਼ੁਰੂਆਤ ਦੀ ਸ਼ੰਕਾ ਵੀ ਜਤਾਈ।
ਪਾਕਿਸਤਾਨ ਵਿੱਚ ਬਲੈਕਆਊਟ ਕਾਰਨ ਕਈ ਤਰ੍ਹਾਂ ਦੇ ਟਵੀਟ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਪਾਕਿਸਤਾਨ ਦੇ ਵੈਰੀਫਾਈਡ ਅਕਾਊਂਟ ਜੈਦ ਹਾਮਿਦ ਨਾਮ ਦੇ ਇੱਕ ਵਿਅਕਤੀ ਨੇ ਲਿਖਿਆ ਕਿ ਪੂਰੇ ਪਾਕਿਸਤਾਨ ਵਿੱਚ ਪਾਵਰ ਬ੍ਰੇਕਡਾਊਨ ਹੋ ਗਿਆ ਹੈ। ਪਾਕਿਸਤਾਨ ਦੀ ਏਅਰਫੋਰਸ ਨੂੰ ਰੈੱਡ ਅਲਰਟ ‘ਤੇ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਟਵਿੱਟਰ ਉਪਭੋਗਤਾ ਨੇ ਟਵੀਟ ਕੀਤਾ, “ਪਾਕਿਸਤਾਨ ਵਿੱਚ ਸਭ ਕੁਝ ਖਤਮ ਹੋ ਗਿਆ ਹੈ।” ਸਾਰੇ ਪਾਕਿਸਤਾਨ ਦੀ ਲਾਈਟ ਚਲੀ ਗਈ ਹੈ। ਕਿਤੇ ਫੌਜੀ ਸ਼ਾਸਨ ਤਾਂ ਲਾਗੂ ਨਹੀਂ ਹੋਣ ਜਾ ਰਿਹਾ ਹੈ। ਭਾਰਤ ਨੇ ਹਮਲਾ ਤਾਂ ਨਹੀਂ ਕਰ ਦਿੱਤਾ । ਕਿਰਪਾ ਕਰਕੇ ਜਾਂਚ ਕਰੋ।
ਦੱਸ ਦੇਈਏ ਕਿ ਕਈ ਸ਼ਹਿਰਾਂ ਵਿੱਚ ਅੱਧੀ ਰਾਤ ਤੋਂ ਬਾਅਦ ਇੱਕ ਹੀ ਸਮੇਂ ਬਿਜਲੀ ਸਪਲਾਈ ਠੱਪ ਹੋ ਗਈ । ਕਰਾਚੀ, ਰਾਵਲਪਿੰਡੀ, ਲਾਹੌਰ, ਇਸਲਾਮਾਬਾਦ, ਮੁਲਤਾਨ ਤੋਂ ਇਲਾਵਾ ਕਈ ਸ਼ਹਿਰਾਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜ਼ਾ ਸ਼ਫਕਤ ਨੇ ਟਵੀਟ ਕੀਤਾ ਕਿ ‘ਨੈਸ਼ਨਲ ਟ੍ਰਾਂਸਮਿਸ਼ਨ ਡਿਸਪੈਚ ਕੰਪਨੀ ਦੀ ਸਮੱਸਿਆ ਇਸ ਦੀਆਂ ਲਾਈਨਾਂ ਖਰਾਬ ਹੋਣ ਕਾਰਨ ਇਹ ਦਿੱਕਤ ਆਈ ਹੈ। ਉਨ੍ਹਾਂ ਕਿਹਾ, “ਹਰ ਚੀਜ਼ ਨੂੰ ਆਮ ਵਾਂਗ ਕਰਾਉਣ ਲਈ ਕੁਝ ਸਮਾਂ ਲੱਗੇਗਾ । ਬਿਜਲੀ ਮੰਤਰੀ ਉਮਰ ਅਯੂਬ ਖਾਨ ਨੇ ਕਿਹਾ ਕਿ ਬਿਜਲੀ ਵੰਡ ਪ੍ਰਣਾਲੀ ਦੀ ਆਵਿਰਤੀ ਅਚਾਨਕ 50 ਤੋਂ ਡਿੱਗ ਕੇ ਕੇ ਜ਼ੀਰੋ ਹੋ ਗਈ, ਜਿਸ ਕਾਰਨ ਬਲੈਕਆਊਟ ਹੋਇਆ ਹੈ।