Depression healthy food: ਡਿਪ੍ਰੈਸ਼ਨ ਇੱਕ ਅਜਿਹੀ ਬਿਮਾਰੀ ਹੈ ਜੋ ਅੰਦਰ ਹੀ ਅੰਦਰ ਵਿਅਕਤੀ ਨੂੰ ਦਿਮਾਗੀ ਤੌਰ ‘ਤੇ ਬਿਮਾਰ ਬਣਾਉਂਦੀ ਹੈ। ਅਜਿਹੇ ‘ਚ ਵਿਅਕਤੀ ਦਾ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ। ਇਸਦੇ ਪਿੱਛੇ ਦਾ ਮੁੱਖ ਕਾਰਨ ਸਾਡੀ ਗਲਤ ਜੀਵਨ ਸ਼ੈਲੀ ਹੈ। ਦਰਅਸਲ ਬਦਲਦੇ ਸਮੇਂ ਦੇ ਕਾਰਨ ਹਰੇਕ ‘ਤੇ ਕੰਮ ਦੇ ਬੋਝ ਕਾਰਨ ਵਿਅਕਤੀ ਜ਼ਿਆਦਾ ਹੀ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ‘ਚ ਓਵਰ ਥਿੰਕਿੰਗ ਦੇ ਕਾਰਨ ਵਿਅਕਤੀ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਸਮੇਂ ਸਿਰ ਇਸ ਸਮੱਸਿਆ ਤੇ ਕੰਟਰੋਲ ਨਾ ਰੱਖਣ ਕਾਰਨ ਲੋਕ ਆਤਮ ਹੱਤਿਆ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ‘ਚ ਤੁਹਾਨੂੰ ਆਪਣੀ ਖੁਰਾਕ ਵਿਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜੋ ਦਿਮਾਗ ਲਈ ਫਾਇਦੇਮੰਦ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰਫੂਡਜ਼ ਬਾਰੇ ਦੱਸਦੇ ਹਾਂ ਜੋ ਤੁਹਾਡੇ ਦਿਮਾਗ ਦੀ ਸਿਹਤ ਨੂੰ ਬਣਾਈ ਰੱਖਣ ਵਿਚ ਸਹਾਇਤਾ ਕਰਨਗੇ…
ਤਾਜ਼ੇ ਫਲ ਅਤੇ ਸਬਜ਼ੀਆਂ: ਇਨ੍ਹਾਂ ‘ਚ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਰੋਜ਼ਾਨਾ ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ‘ਚ ਸਹਾਇਤਾ ਕਰਦੇ ਹਨ। ਦਿਮਾਗ ਦੇ ਸੈੱਲ ਸਹੀ ਮਾਤਰਾ ਵਿਚ ਪੋਸ਼ਣ ਪ੍ਰਾਪਤ ਕਰਕੇ ਵਧੀਆ ਕੰਮ ਕਰਦੇ ਹਨ। ਅਜਿਹੇ ‘ਚ ਤਣਾਅ ਘੱਟ ਹੋਣ ਦੇ ਨਾਲ ਵਿਅਕਤੀ ਦੇ ਡਿਪਰੈਸ਼ਨ ‘ਚ ਜਾਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ ਮੁੱਠੀ ਭਰ ਸੁੱਕੇ ਮੇਵੇ ਖਾਣ ਨਾਲ ਦਿਮਾਗ ਨੂੰ ਸ਼ਾਂਤ ਰਹਿਣ ਵਿੱਚ ਸਹਾਇਤਾ ਮਿਲਦੀ ਹੈ। ਇਸ ਦੇ ਸੇਵਨ ਨਾਲ ਤਣਾਅ ਘੱਟ ਹੋਣ ਦੇ ਨਾਲ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਤੁਸੀਂ ਇਸ ਨੂੰ ਭੁੰਨ ਕੇ ਜਾਂ ਰਾਤ ਭਰ ਭਿਓਂ ਕੇ ਖਾ ਸਕਦੇ ਹੋ।
ਬਲੂਬੇਰੀ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਬਲੂਬੇਰੀ ਦਾ ਸੇਵਨ ਨਾਲ ਡਾਇਬਟੀਜ਼, ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ‘ਚ ਜ਼ਿਆਦਾ ਪੋਟਾਸ਼ੀਅਮ ਹੋਣ ਨਾਲ ਦਿਮਾਗ ਨੂੰ ਸੁਚਾਰੂ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਤਣਾਅ ਘੱਟ ਹੋਣ ਨਾਲ ਮਨ ਸ਼ਾਂਤ ਰਹਿੰਦਾ ਹੈ। ਜਿਹੜੇ ਲੋਕ ਪਹਿਲਾਂ ਹੀ ਤਣਾਅ ਤੋਂ ਗ੍ਰਸਤ ਹਨ ਉਨ੍ਹਾਂ ਨੂੰ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਬਲੂਬੇਰੀ ਵਿਚ ਦਹੀ ਮਿਲਾਕੇ ਖਾਣਾ ਚਾਹੀਦਾ ਹੈ। ਇਸਦੇ ਨਾਲ ਮੂਡ ਸਹੀ ਹੋ ਕੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਇਸ ਦੇ ਨਾਲ ਹੀ ਇੱਕ ਖੋਜ ਦੇ ਅਨੁਸਾਰ ਚੌਕਲੇਟ ਦਾ ਸੇਵਨ ਕਰਨ ਨਾਲ ਮੂਡ ਠੀਕ ਹੋਣ ਵਿਚ ਮਦਦ ਮਿਲਦੀ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਗੁਣ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ। ਅਜਿਹੇ ‘ਚ ਸਹੀ ਮੂਡ ਦੇ ਕਾਰਨ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਤਣਾਅ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।
ਦਲੀਆ: ਦਲੀਏ ‘ਚ ਸਾਰੇ ਲੋੜੀਂਦੇ ਵਿਟਾਮਿਨਜ਼ ਅਤੇ ਖਣਿਜ ਜ਼ਿਆਦਾ ਮਾਤਰਾ ਵਿੱਚ ਹੋਣ ਨਾਲ ਇਹ ਸਰੀਰਕ ਅਤੇ ਮਾਨਸਿਕ ਰੂਪ ਤੋਂ ਤਾਕਤ ਦਿੰਦੇ ਹਨ। ਰੋਜ਼ਾਨਾ ਸਵੇਰ ਨਾਸ਼ਤੇ ‘ਚ ਇਕ ਕੌਲੀ ਦਲੀਏ ਦਾ ਸੇਵਨ ਕਰਨ ਨਾਲ ਮਨ ਸ਼ਾਂਤ ਅਤੇ ਐਂਰਜੈਟਿਕ ਰਹਿੰਦਾ ਹੈ। ਇਸ ‘ਚ ਕਾਰਬੋਹਾਈਡਰੇਟ ਦੀ ਜ਼ਿਆਦਾ ਮਾਤਰਾ ਹੋਣ ਨਾਲ ਸੀਰੋਟੋਨਿਨ ਪੈਦਾ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਮੂਡ ਸਹੀ ਅਤੇ ਸ਼ਾਂਤ ਰਹਿੰਦਾ ਹੈ। ਮਾਨਸਿਕ ਤਣਾਅ ਘੱਟ ਹੋ ਕੇ ਮਨ ਅੰਦਰੋਂ ਸ਼ਾਂਤ ਹੁੰਦਾ ਹੈ।
ਮੀਟ: ਇਹ ਗੁਡ ਫੈਟ ਦਾ ਵਧੀਆ ਸਰੋਤ ਹੈ। ਇਸ ਵਿਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਦਿਮਾਗ ਦੀ ਸਿਹਤ ਬਰਕਰਾਰ ਰਹਿੰਦੀ ਹੈ। ਇਸ ਵਿਚ ਪ੍ਰੋਟੀਨ ਅਤੇ ਓਮੇਗਾ 3 ਫੈਟੀ ਐਸਿਡ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਦਿਮਾਗ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ। ਅਲਜ਼ਾਈਮਰ, ਡਿਮੇਨਸ਼ੀਆ ਵਰਗੀਆਂ ਬਿਮਾਰੀਆਂ ਦਾ ਘੱਟ ਖਤਰਾ ਹੈ। ਅਜਿਹੇ ‘ਚ ਆਪਣੀ ਖੁਰਾਕ ਵਿੱਚ ਮੀਟ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਤੋਂ ਇਲਾਵਾ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਮਾਨਸਿਕ ਸਿਹਤ ਸਹੀ ਰਹਿੰਦੀ ਹੈ। ਇਸ ਵਿਚ ਐਲ-ਥਿਓਨਾਈਨ ਨਾਮ ਦਾ ਅਮੀਨੋ ਐਸਿਡ ਹੁੰਦਾ ਹੈ ਜੋ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ ‘ਚ ਰੋਜ਼ਾਨਾ 1-2 ਕੱਪ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਚਿੰਤਾ ਅਤੇ ਤਣਾਅ ਘੱਟ ਹੋਣ ਕਾਰਨ ਡਿਪਰੈਸ਼ਨ ਵਿੱਚ ਜਾਣ ਦਾ ਖ਼ਤਰਾ ਘੱਟ ਜਾਂਦਾ ਹੈ।