healthy food diet: ਲੋਕਾਂ ਦਾ ਲਾਈਫਸਟਾਈਲ ਬਿਜ਼ੀ ਹੋਣ ਦੇ ਕਾਰਨ ਉਹ ਆਪਣੀ ਸਿਹਤ ਦਾ ਚੰਗਾ ਖਿਆਲ ਨਹੀਂ ਰੱਖ ਪਾਉਂਦੇ। ਅਜਿਹੇ ‘ਚ ਥਕਾਵਟ ਅਤੇ ਕਮਜ਼ੋਰੀ ਜਲਦੀ ਹੀ ਸਰੀਰ ਵਿੱਚ ਮਹਿਸੂਸ ਹੋਣ ਲੱਗਦੀ ਹੈ। ਇਸ ਕਾਰਨ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਪਰ ਕੰਮ ਦੇ ਨਾਲ-ਨਾਲ ਸਿਹਤ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਕੁਝ ਖਾਸ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਆਪਣੀ ਰੋਜ਼ਾਨਾ ਖੁਰਾਕ ਵਿਚ 5 ਅਜਿਹੇ ਸੁਪਰ ਫੂਡ ਸ਼ਾਮਲ ਕਰਨ ਦੀ ਜ਼ਰੂਰਤ ਹੈ ਜਿਸ ਦੇ ਸੇਵਨ ਨਾਲ ਸਰੀਰ ਨੂੰ ਸਾਰੇ ਉਚਿਤ ਤੱਤ ਸਹੀ ਮਾਤਰਾ ‘ਚ ਮਿਲ ਸਕਣ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ 5 ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਤੁਹਾਡੀ ਐਨਰਜ਼ੀ ਲੈਵਲ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ। ਥਕਾਵਟ, ਕਮਜ਼ੋਰੀ ਨੂੰ ਦੂਰ ਕਰਕੇ ਤੁਸੀਂ ਸਾਰਾ ਦਿਨ ਅਨੇਰਜੈਟਿਕ ਅਤੇ ਫਰੈਸ਼ ਫ਼ੀਲ ਕਰੋਗੇ…
ਦੇਸੀ ਘਿਓ: ਦੇਸੀ ਘਿਓ ਦਾ ਸੇਵਨ ਸਰੀਰ ਅਤੇ ਸਕਿਨ ਦੋਵਾਂ ਲਈ ਲਾਭਕਾਰੀ ਹੈ। ਇਸ ਵਿਚ ਬਹੁਤ ਸਾਰੀ ਮਾਤਰਾ ‘ਚ ਐਨਰਜ਼ੀ ਪਾਈ ਜਾਂਦੀ ਹੈ। ਇਸਦੇ ਸੇਵਨ ਨਾਲ ਸਰੀਰ ਦੀ ਇਮਿਊਨਿਟੀ ਵੱਧਣ ਦੇ ਨਾਲ ਥਕਾਵਟ, ਕਮਜ਼ੋਰੀ, ਆਲਸ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਜੋ ਲੋਕ ਸਾਰਾ ਦਿਨ ਕਮਜ਼ੋਰ ਅਤੇ ਥੱਕੇ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਆਪਣੇ ਭੋਜਨ ‘ਚ ਸ਼ੁੱਧ ਦੇਸੀ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਇਸ ਨੂੰ ਆਪਣੇ ਭੋਜਨ ਅਤੇ ਗਰਮ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਇਮਿਊਨਿਟੀ ਵੱਧਣ ਦੇ ਨਾਲ ਮੈਮੋਰੀ ਵਧਾਉਣ ‘ਚ ਵੀ ਮਦਦ ਕਰਦਾ ਹੈ। ਨਾਲ ਹੀ ਚਿਹਰੇ ‘ਤੇ ਕੁਦਰਤੀ ਗਲੋਅ ਆਉਂਦਾ ਹੈ।
ਕੇਲਾ: ਕੇਲੇ ਵਿਚ ਵਿਟਾਮਿਨ, ਕੈਲਸੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਇਸ ਨੂੰ ਸਿੱਧੇ ਤੌਰ ‘ਤੇ ਜਾਂ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਸਰੀਰ ਵਿੱਚ ਹੋਣ ਵਾਲੀ ਥਕਾਵਟ, ਕਮਜ਼ੋਰੀ ਆਦਿ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਜਿਨ੍ਹਾਂ ਔਰਤਾਂ ਨੂੰ ਪੀਰੀਅਡ ਦੌਰਾਨ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਖੁਰਾਕ ਵਿਚ ਕੇਲੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦਾ ਸੇਵਨ ਸਰੀਰ ਵਿਚ ਐਨਰਜ਼ੀ ਲੈਵਲ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਧਾਰਮਿਕ ਮਹੱਤਤਾ ਰੱਖਣ ਦੇ ਨਾਲ ਤੁਲਸੀ ‘ਚ ਚਿਕਿਤਸਕ ਗੁਣ ਵੀ ਪਾਏ ਜਾਂਦੇ ਹਨ। ਇਸ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਜਾਂ ਚਾਹ ਵਿਚ ਮਿਲਾਉਣ ਨਾਲ ਕਮਜ਼ੋਰੀ, ਥਕਾਵਟ, ਸਿਰ ਦਰਦ, ਮੌਸਮੀ ਬੁਖਾਰ ਤੋਂ ਛੁਟਕਾਰਾ ਮਿਲਦਾ ਹੈ। ਸਰੀਰ ਦੀ ਇਮਿਊਨਿਟੀ ਵੱਧਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ।
ਮੁਨੱਕਾ: ਆਇਰਨ ਨਾਲ ਭਰਪੂਰ ਮੁਨੱਕੇ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਪੂਰੀ ਹੋਣ ‘ਚ ਸਹਾਇਤਾ ਮਿਲਦੀ ਹੈ। ਰਾਤ ਭਰ ਜਾਂ 12 ਘੰਟਿਆਂ ਤੱਕ ਭਿੱਜੇ ਹੋਏ ਮੁਨੱਕੇ ਦਾ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਸਾਰੇ ਉਚਿਤ ਮਿਲਦੇ ਹਨ। ਪੇਟ ਦੀ ਸਫਾਈ ਹੋਣ ਦੇ ਨਾਲ ਇਸ ਨਾਲ ਸਬੰਧਤ ਸਮੱਸਿਆਵਾਂ ਦੇ ਖ਼ਤਰਾ ਨੂੰ ਕਈ ਗੁਣਾ ਘੱਟ ਜਾਂਦਾ ਹੈ। ਗੱਲ ਜੇ ਇਸ ਨੂੰ ਖਾਣ ਦੀ ਮਾਤਰਾ ਬਾਰੇ ਕਰੀਏ ਤਾਂ ਇਸ ਨੂੰ ਆਪਣੀ ਇੱਛਾ ਅਨੁਸਾਰ ਖਾਣਾ ਸ਼ੁਰੂ ਕਰ ਸਕਦੇ ਹੋ ਅਤੇ ਇਸ ਦੀ ਮਾਤਰਾ 200 ਗ੍ਰਾਮ ਹੋਰ ਵਧਾ ਸਕਦੇ ਹੋ। ਤੁਸੀਂ ਇਸ ਨੂੰ ਦੁੱਧ ਵਿਚ ਉਬਾਲ ਕੇ ਇਸ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇਗੀ ਅਤੇ ਸਹੀ ਭਾਰ ਵੀ ਮਿਲੇਗਾ।
ਅਨਾਰ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਆ ਗੁਣਾਂ ਨਾਲ ਭਰਪੂਰ ਅਨਾਰ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਦੀ ਮੁੱਖ ਸਮੱਸਿਆ ਖੂਨ ਦੀ ਕਮੀ ਹੈ। ਅਜਿਹੇ ‘ਚ ਰੋਜ਼ਾਨਾ 1 ਅਨਾਰ ਜਾਂ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦਾ ਖੂਨ ਮਿਲਦਾ ਹੈ ਅਤੇ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਥਕਾਵਟ, ਕਮਜ਼ੋਰੀ, ਤਣਾਅ ਆਦਿ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਾਲ ਹੀ ਦਿਲ ਅਤੇ ਦਿਮਾਗ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਅਨਾਰ ਦੇ ਨਾਲ ਇਸ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਲਈ ਅਨਾਰ ਦੇ ਛਿਲਕਿਆਂ ਨੂੰ ਉਤਾਰ ਕੇ ਚੰਗੀ ਤਰ੍ਹਾਂ ਧੋ ਲਓ। ਫਿਰ ਇਨ੍ਹਾਂ ਛਿਲਕਿਆਂ ਨੂੰ ਧੁੱਪ ‘ਚ ਸੁੱਕਾ ਕੇ ਪਾਊਡਰ ਤਿਆਰ ਕਰ ਲਓ। ਇਸ ਪਾਊਡਰ ਦਾ 1 ਚੱਮਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਪਾਣੀ ਦੇ ਨਾਲ ਲਓ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ‘ਚ ਰੱਖੋ
- ਰੋਜ਼ਾਨਾ ਸਵੇਰੇ ਖੁੱਲੀ ਹਵਾ ‘ਚ ਸੈਰ ਕਰੋ।
- 30 ਮਿੰਟ ਲਈ ਯੋਗਾ ਜਾਂ ਕਸਰਤ ਕਰੋ।
- 7-8 ਘੰਟੇ ਦੀ ਨੀਂਦ ਲਓ।
- ਭਰਪੂਰ ਮਾਤਰਾ ‘ਚ ਪਾਣੀ ਪੀਓ।
- ਲਗਾਤਾਰ ਕੰਮ ਕਰਨ ਦੇ ਬਜਾਏ ਵਿਚਕਾਰ ਕੁਝ ਮਿੰਟਾਂ ਦੀ ਬ੍ਰੇਕ ਲਓ।
- ਸਮੇਂ ਸਿਰ ਅਤੇ ਪੌਸ਼ਟਿਕ ਚੀਜ਼ਾਂ ਖਾਓ।