1st consignment of Covishield vaccines: ਕੋਰੋਨਾ ਮਹਾਂਮਾਰੀ ਵਿਚਾਲੇ ਦੇਸ਼ ਵਿੱਚ 16 ਜਨਵਰੀ ਤੋਂ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ। ਇਸ ਦੇ ਮੱਦੇਨਜ਼ਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਪੁਣੇ ਸਥਿਤ ਸੰਸਥਾਂ ਤੋਂ ਕੋਵਿਸ਼ੀਲਡ ਵੈਕਸੀਨ ਵੱਖ-ਵੱਖ ਥਾਵਾਂ ‘ਤੇ ਭੇਜਣ ਦਾ ਕੰਮ 12 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ।
ਅੱਜ ਸਵੇਰੇ ਸੀਰਮ ਇੰਸਟੀਚਿਊਟ ਤੋਂ ਕੋਵਿਸ਼ੀਲਡ ਵੈਕਸੀਨ ਦੇ ਬਾਕਸ ਨੂੰ ਪੁਣੇ ਏਅਰਪੋਰਟ ਲਿਜਾਉਣ ਲਈ ਤਿੰਨ ਕੰਟੇਨਰ ਟਰੱਕਾਂ ਨੂੰ ਬੁਲਾਇਆ ਗਿਆ। ਇਨ੍ਹਾਂ ਟਰੱਕਾਂ ਵਿੱਚ ਵੈਕਸੀਨ ਨੂੰ ਤਿੰਨ ਡਿਗਰੀ ਤਾਪਮਾਨ ਵਿੱਚ ਰੱਖ ਕੇ ਪੁਣੇ ਦੇ ਹਵਾਈ ਅੱਡੇ ‘ਤੇ ਪਹੁੰਚਾਇਆ ਗਿਆ, ਜਿੱਥੋਂ ਕੁੱਲ 8 ਉਡਾਣਾਂ ਇਸ ਵੈਕਸੀਨ ਨੂੰ 13 ਵੱਖ-ਵੱਖ ਥਾਵਾਂ’ ‘ਤੇ ਲੈ ਜਾਣਗੀਆਂ । ਪਹਿਲੀ ਉਡਾਣ ਦਿੱਲੀ ਏਅਰਪੋਰਟ ਲਈ ਰਵਾਨਾ ਹੋਵੇਗੀ । ਦਿੱਲੀ ਤੋਂ ਵੈਕਸੀਨ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਵੇਗਾ।
ਆਉਣ ਵਾਲੇ ਕੁਝ ਦਿਨਾਂ ਵਿੱਚ 5 ਹੋਰ ਕੰਟੇਨਰ ਟਰੱਕਾਂ ਰਾਹੀਂ ਗੁਜਰਾਤ, ਮੱਧ ਪ੍ਰਦੇਸ਼ ਤੇ ਹਰਿਆਣਾ ਵਿੱਚ ਕੋਵਿਸ਼ੀਲਡ ਵੈਕਸੀਨ ਦੀ ਸਪਲਾਈ ਕੀਤੀ ਜਾਵੇਗੀ । ਦੱਸ ਦੇਈਏ ਕਿ ਪਹਿਲੇ ਪੜਾਅ ਵਿੱਚ ਭਾਰਤ ਸਰਕਾਰ ਨੇ SII ਨੂੰ 1 ਕਰੋੜ 11 ਲੱਖ ਡੋਜ਼ ਦਾ ਆਰਡਰ ਦਿੱਤਾ ਹੈ । ਜਿਸ ਦੀ ਸਪਲਾਈ ਅੱਜ ਤੋਂ ਸ਼ੁਰੂ ਹੋ ਗਈ ਹੈ । ਵੈਕਸੀਨ ਨਾਲ ਭਰੇ ਕੰਟੇਨਰਾਂ ਨੇ ਵਿਆਪਕ ਪੁਲਿਸ ਸੁਰੱਖਿਆ ਦੇ ਵਿਚਕਾਰ ਸੀਰਮ ਇੰਸਟੀਚਿਊਟ ਤੋਂ ਰਵਾਨਾ ਹੋਏ। ਦੱਸਿਆ ਜਾ ਰਿਹਾ ਹੈ ਕਿ ਇਸ ਕੰਮ ਵਿਚ ਜੀਪੀਐਸ ਸਹੂਲਤ ਨਾਲ ਲੈਸ 300 ਕੰਟੇਨਰ ਟਰੱਕ ਲਗਾਏ ਗਏ ਹਨ। ਲੋੜ ਪੈਣ ‘ਤੇ 500 ਹੋਰ ਟਰੱਕਾਂ ਦੀ ਵਰਤੋਂ ਕੀਤੀ ਜਾਵੇਗੀ।
ਦੱਸ ਦੇਈਏ ਕਿ 16 ਜਨਵਰੀ ਤੋਂ ਸ਼ੁਰੂ ਹੋ ਰਹੇ ਕੋਵਿਡ-19 ਟੀਕਾਕਰਨ ਮੁਹਿੰਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਟੀਚਾ ਅਗਲੇ ਕੁਝ ਮਹੀਨਿਆਂ ਵਿੱਚ 30 ਕਰੋੜ ਲੋਕਾਂ ਨੂੰ ਟੀਕਾ ਲਗਾਉਣਾ ਹੈ। ਗੌਰਤਲਬ ਹੈ ਕਿ ਟੀਕਾਕਰਨ ਪਿਛਲੇ ਤਿੰਨ-ਚਾਰ ਹਫਤਿਆਂ ਤੋਂ ਲਗਭਗ ਕਈ ਦੇਸ਼ਾਂ ਵਿੱਚ ਟੀਕਾਕਰਨ ਚੱਲ ਰਿਹਾ ਹੈ ਅਤੇ ਹੁਣ ਤੱਕ ਸਿਰਫ ਢਾਈ ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।
ਇਹ ਵੀ ਦੇਖੋ: ਲਓ ਜੀ ਦਿੱਲੀ ਚ ਵਾੜ ਦਿੱਤਾ ਕਿਸਾਨ ਨੇ ਘੜੁੱਕਾ! ਹੁਣ ਆਊਗੀ ਪਿੰਡਾਂ ਵਾਲੀ ਫੀਲਿੰਗ