Saina Nehwal tests positive: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਥਾਈਲੈਂਡ ਓਪਨ ਖੇਡਣ ਗਈ ਸਾਇਨਾ ਦੀ ਤੀਜੀ ਟੈਸਟ ਰਿਪੋਰਟ ਪਾਜ਼ੀਟਿਵ ਆਈ. ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਐਚਐਸ ਪ੍ਰਣਯ ਵੀ ਕੋਰੋਨਾ ਪੀੜਤ ਪਾਏ ਗਏ ਹਨ । ਉਨ੍ਹਾਂ ਨੂੰ ਆਈਸੋਲੇਟ ਹੋਣ ਲਈ ਵੀ ਕਿਹਾ ਗਿਆ ਹੈ।
ਦਰਅਸਲ, ਇਹ ਦੋਵੇਂ ਖਿਡਾਰੀ ਥਾਈਲੈਂਡ ਓਪਨ 2021 ਖੇਡਣ ਲਈ ਬੈਂਕਾਕ ਪਹੁੰਚੇ ਸਨ । ਇਹ ਟੂਰਨਾਮੈਂਟ ਓਲੰਪਿਕ ਵਿੱਚ ਪਹੁੰਚਣ ਦਾ ਰਸਤਾ ਸੀ । ਇਸ ਨਾਲ ਭਾਰਤ ਦੀਆਂ ਓਲੰਪਿਕ ਤਿਆਰੀਆਂ ਨੂੰ ਵੀ ਝਟਕਾ ਲੱਗਿਆ ਹੈ। ਉਨ੍ਹਾਂ ਲਈ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਤਰੀਕਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਸਾਇਨਾ ਦੇ ਪਤੀ ਅਤੇ ਸ਼ਟਲਰ ਪਾਰੂਪੱਲੀ ਕਸ਼ਯਪ ਨੂੰ ਵੀ ਆਈਸੋਲੇਟ ਹੋਣ ਲਈ ਕਿਹਾ ਗਿਆ ਹੈ । ਉਹ ਥਾਈਲੈਂਡ ਓਪਨ ਲਈ ਬੈਂਕਾਕ ਵਿੱਚ ਹਨ। ਮੰਗਲਵਾਰ ਨੂੰ ਥਾਈਲੈਂਡ ਓਪਨ 2021 ਦੇ ਪਹਿਲੇ ਦੌਰ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ, ਸਾਇਨਾ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਉਸਦੀ ਵਿਰੋਧੀ ਖਿਡਾਰੀ ਮਲੇਸ਼ੀਆ ਦੀ ਕਿਸੋਨਾ ਸੈਲਵਾਦੁਰੇ ਨੂੰ ਵਾਕਓਵਰ ਦਿੱਤਾ ਗਿਆ। ਕਿਸੋਨਾ ਦੂਜੇ ਗੇੜ ਵਿੱਚ ਪਹੁੰਚ ਗਈ ।
ਦੱਸ ਦੇਈਏ ਕਿ 30 ਸਾਲਾਂ ਸਾਇਨਾ ਨੇ ਹਾਲ ਹੀ ਵਿੱਚ ਫਿਜੀਓ ਅਤੇ ਟ੍ਰੇਨਰ ਨੂੰ ਥਾਈਲੈਂਡ ਓਪਨ ਵਿੱਚ ਐਂਟਰੀ ਦੀ ਆਗਿਆ ਨਾ ਦੇਣ ਬਾਰੇ ਸਵਾਲ ਕੀਤਾ ਸੀ । ਸਾਇਨਾ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਸੀ । ਉਨ੍ਹਾਂ ਕਿਹਾ ਸੀ ਕਿ ਇਸ ਨਾਲ ਅਥਲੀਟਾਂ ਦੀ ਕਾਰਗੁਜ਼ਾਰੀ ਅਤੇ ਤੰਦਰੁਸਤੀ ਪ੍ਰਭਾਵਿਤ ਹੋਵੇਗੀ।