Hand Feet Swelling: ਸਰਦੀਆਂ ਦੇ ਮੌਸਮ ‘ਚ ਬਹੁਤ ਸਾਰੇ ਲੋਕ ਚਿਲਬਲੇਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਚਿਲਬਲੇਨ ਯਾਨਿ ਠੰਡ ਕਾਰਨ ਹੱਥਾਂ-ਪੈਰਾਂ ਦੀਆਂ ਉਂਗਲੀਆਂ ਦਾ ਸੁੱਜ ਜਾਣਾ। ਸੋਜ ਦੇ ਨਾਲ ਇਸ ਨਾਲ ਹੱਥਾਂ-ਪੈਰਾਂ ‘ਚ ਵੀ ਦਰਦ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਇਸ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ ਕਿਉਂਕਿ ਠੰਡ ਕਾਰਨ ਨਾੜੀਆਂ ਸੁੰਗੜਨ ਲੱਗਦੀਆਂ ਹਨ ਜਿਸਦਾ ਅਸਰ ਬਲੱਡ ਸਰਕੂਲੇਸ਼ਨ ‘ਤੇ ਪੈਂਦਾ ਹੈ ਜਿਸ ਨਾਲ ਸੋਜ ਹੁੰਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਆਯੁਰਵੈਦਿਕ ਉਪਚਾਰਾਂ ਅਤੇ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ।
ਸਰ੍ਹੋਂ ਦਾ ਤੇਲ: 4 ਚਮਚ ਸਰ੍ਹੋਂ ਦਾ ਤੇਲ ‘ਚ 1 ਚੱਮਚ ਸੇਂਦਾ ਨਮਕ ਪਾ ਕੇ ਗਰਮ ਕਰੋ ਅਤੇ ਇਸ ਨੂੰ ਸੌਣ ਤੋਂ ਪਹਿਲਾਂ ਸੁੱਜੀਆਂ ਉਂਗਲਾਂ ‘ਤੇ ਲਗਾਓ ਅਤੇ ਦਸਤਾਨੇ ਅਤੇ ਜੁਰਾਬਾਂ ਪਾ ਕੇ ਸੌ ਜਾਓ। ਤੁਸੀਂ ਜੈਤੂਨ ਦੇ ਤੇਲ ਨੂੰ ਗਰਮ ਕਰਕੇ ਵੀ ਮਾਲਸ਼ ਕਰ ਸਕਦੇ ਹੋ। ਗਰਮ ਤੇਲ ਦੀ ਮਾਲਸ਼ ਕਰਨ ਨਾਲ ਬਲੱਡ ਸਰਕੂਲੇਸ਼ਨ ਸਹੀ ਤਰ੍ਹਾਂ ਹੋਵੇਗਾ। ਲਗਾਤਾਰ ਇਸ ਨੁਸਖ਼ੇ ਨੂੰ ਕਰਦੇ ਹੋ ਤਾਂ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ। ਹਲਦੀ ਸਰੀਰ ਵਿਚ ਸੋਜ ਅਤੇ ਦਰਦ ਦੋਵਾਂ ਨੂੰ ਹੋਣ ਨਹੀਂ ਦਿੰਦੀ। ਤੁਸੀਂ ਹਲਦੀ ਵਾਲਾ ਦੁੱਧ ਪੀ ਸਕਦੇ ਹੋ। ਉੱਥੇ ਹੀ ਹਲਦੀ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਕੇ ਉਸ ਨੂੰ ਵੀ ਲਗਾ ਸਕਦੇ ਹੋ।
ਸੇਂਦੇ ਨਮਕ ਦੀ ਸਿਕਾਈ: ਹੱਥਾਂ ਅਤੇ ਪੈਰਾਂ ਵਿਚ ਸੋਜ ਅਤੇ ਜਲਣ ਦੀ ਭਾਵਨਾ ਤੋਂ ਬਚਣ ਲਈ ਗਰਮ ਪਾਣੀ ਵਿਚ ਸੇਂਦਾ ਨਮਕ ਮਿਲਾ ਕੇ 10 ਤੋਂ 15 ਮਿੰਟ ਪਾਣੀ ਵਿਚ ਰੱਖੋ। ਦਰਦ ਅਤੇ ਸੋਜ ਦੋਵੇਂ ਗਾਇਬ ਹੋ ਜਾਣਗੇ। ਇਹ ਨੁਸਖ਼ਾ ਵੀ ਬਹੁਤ ਲਾਭਕਾਰੀ ਹੈ। ਇਕ ਕੌਲੀ ‘ਚ ਸਰ੍ਹੋਂ ਦਾ ਤੇਲ ਗਰਮ ਕਰੋ ਅਤੇ ਫਿਰ ਉਸ ‘ਚ ਇਕ ਮੋਮਬੱਤੀ ਪਾਓ ਅਤੇ ਪੂਰਾ ਪਿਘਲਣ ਤੱਕ ਗਰਮ ਕਰੋ। ਇਸ ਨੂੰ ਠੰਡਾ ਕਰਕੇ ਸੋਜ ਵਾਲੀ ਜਗ੍ਹਾ ‘ਤੇ ਲਗਾ ਕੇ ਮਸਾਜ ਕਰੋ। ਆਰਾਮ ਮਿਲੇਗਾ।
ਪਿਆਜ਼ ਦੀ ਵਰਤੋਂ ਕਿਵੇਂ ਕਰੀਏ: ਐਂਟੀ-ਬਾਇਓਟਿਕ ਅਤੇ ਐਂਟੀ-ਸੈਪਟਿਕ ਗੁਣਾਂ ਕਾਰਨ ਪਿਆਜ਼ ਵੀ ਸੋਜਸ਼ ਨੂੰ ਦੂਰ ਕਰਦਾ ਹੈ। ਪਿਆਜ਼ ਦਾ ਰਸ ਸੋਜ ਵਾਲੀ ਜਗ੍ਹਾ ‘ਤੇ ਲਗਾਓ ਅਤੇ ਇਸ ਨੂੰ ਕੁਝ ਸਮੇਂ ਲਈ ਛੱਡ ਦਿਓ। ਇਹ ਖੁਜਲੀ ਵੀ ਘੱਟ ਕਰਦਾ ਹੈ। ਸਾਰਾ ਦਿਨ ਪਾਣੀ ਵਿਚ ਕੰਮ ਕਰਨਾ ਜ਼ਰੂਰੀ ਹੈ ਤਾਂ ਗਰਮ ਗੁਣਗੁਣੇ ਪਾਣੀ ਦੀ ਵਰਤੋਂ ਕਰੋ। ਬਾਹਰ ਜਾਂਦੇ ਸਮੇਂ ਦਸਤਾਨੇ ਅਤੇ ਜੁਰਾਬਾਂ ਪਾਓ। ਸਿੱਧਾ ਉੱਨ ਵਾਲੀਆਂ ਨਹੀਂ ਪਹਿਲਾਂ ਕਾਟਨ ਦੀਆਂ ਫਿਰ ਉੱਨ ਦੀਆਂ ਜੁਰਾਬਾਂ ਪਾਓ। ਇਸ ਨੁਸਖ਼ੇ ਨਾਲ ਵੀ ਤੁਹਾਨੂੰ ਜਲਦੀ ਰਾਹਤ ਮਿਲੇਗੀ।