launch 16 january co win app: ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਨੂੰ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦੇ ਅਭਿਆਨ ਦੀ ਸ਼ੁਰੂਆਤ ਕਰਨ ਵਾਲੇ ਹਨ।ਇਸੇ ਦੇ ਨਾਲ ਪੀਐੱਮ ਮੋਦੀ ਵਲੋਂ ਕੋ-ਵਿਨ ਐਪ ਨੂੰ ਵੀ ਲਾਂਚ ਕੀਤਾ ਜਾਵੇਗਾ।ਦੇਸ਼ ‘ਚ 16 ਜਨਵਰੀ ਤੋਂ ਕੋਰੋਨਾ ਵਾਇਰਸ ਦੇ ਵਿਰੁੱਧ ਟੀਕਾਕਰਨ ਦਾ ਮਹਾਭਿਆਨ ਸ਼ੁਰੂ ਹੋਣ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਤਾਂ ਪੀਐੱਮ ਮੋਦੀ ਵਰਚੁਅਲ ਤਰੀਕੇ ਨਾਲ ਇਸ ਅਭਿਆਨ ਦੀ ਸ਼ੁਰੂਆਤ ਕਰ ਸਕਦੇ ਹਨ।ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਇਸ ਦੌਰਾਨ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾਣੀ ਹੈ।ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਲੋਕਨਰਾਇਣ ਜੈ ਪ੍ਰਕਾਸ਼ ਹਸਪਤਾਲ ‘ਚ ਵੈਕਸੀਨੇਸ਼ਨ ਦੇ ਅਭਿਆਨ ਦੀ ਸ਼ੁਰੂਆਤ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਪ੍ਰੋਗਰਾਮ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਿਹਤ ਮੰਤਰੀ ਸਤਿੰਦਰ ਜੈਨ ਸ਼ਾਮਲ ਹੋ ਸਕਦੇ ਹਨ।ਦੱਸਣਯੋਗ ਹੈ ਕਿ ਇਸਦੇ ਇਲਾਵਾ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਵੀ ਅਭਿਆਨ ਸ਼ੁਰੂ ਕੀਤਾ ਜਾਵੇਗਾ।ਜਿਥੇ ਕੋਰੋਨਾ ਵੈਕਸੀਨ ਨੂੰ ਸਟੋਰ ਕੀਤਾ ਗਿਆ ਹੈ।ਮਹੱਤਵਪੂਰਨ ਹੈ ਕਿ ਦੇਸ਼ ‘ਚ ਦੋ ਵੈਕਸੀਨ ਨੂੰ ਮਨਜ਼ੂਰੀ ਮਿਲੀ ਹੈ, ਕੋਵਿਡਸ਼ੀਲਡ ਅਤੇ ਕੋਵੈਕਸੀਨ, ਜਿਸਦੀ ਸਪਲਾਈ ਬੀਤੇ ਦਿਨੀਂ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਦੇਸ਼ ਦੇ ਹਰ ਸੂਬੇ ‘ਚ ਵੈਕਸੀਨ ਪਹੁੰਚਾਈ ਜਾ ਰਹੀ ਹੈ।ਭਾਰਤ ‘ਚ ਕਈ ਪੜਾਵਾਂ ‘ਚ ਵੈਕਸੀਨੇਸ਼ਨ ਦਾ ਕੰਮ ਹੋਣਾ ਹੈ।ਜਿਸਦੀ ਸ਼ੁਰੂਆਤ 16 ਜਨਵਰੀ ਤੋਂ ਹੋ ਰਹੀ ਹੈ।ਹੁਣ 3 ਕਰੋੜ ਕੋਰੋਨਾ ਯੋਧਾਆਂ ਨੂੰ ਵੈਕਸੀਨ ਲਾਈ ਜਾਵੇਗੀ।ਜਿਸ ਤੋਂ ਬਾਅਦ ਫ੍ਰੰਟਲਾਈਨ ਵਰਕਰਸ, 50 ਸਾਲ ਤੋਂ ਵੱਧ ਉਮਰ ਵਾਲੇ ਲੋਕ ਅਤੇ ਗੰਭੀਰ ਬੀਮਾਰੀ ਵਾਲੇ ਲੋਕਾਂ ਨੂੰ ਡੋਜ਼ ਦਿੱਤੀ ਜਾਵੇਗੀ।
ਭਾਜਪਾ ਦੀ ਰੈਲੀ ਘੇਰਣ ਚੱਲੇ ਕਿਸਾਨਾਂ ਨੂੰ ਪੁਲਿਸ ਨੇ ਫੜ-ਫੜ ਕੇ ਕੁੱਟਿਆ ! ਕਿਸਾਨਾਂ ਨੇ ਵੀ ਪਰਵਾਹ ਨਹੀਂ ਕੀਤੀ ਤੇ….