ludhiana shri rakesh agarwala ias: ਮਾਨਯੋਗ ਡਾਇਰੈਕਟਰ ਜਨਰਲ ਪੁਲਸ, ਪੰਜਾਬ,ਚੰਡੀਗੜ੍ਹ ਸ਼੍ਰੀ ਦਿਨਕਰ ਗੁਪਤਾ, ਆਈ.ਪੀ.ਐੱਸ ਜੀ ਵਲੋਂ ਅੱਜ ਪੰਜਾਬ ਪੁਲਸ ਦੀ ਸਾਂਝ ਨਾਲ ”ਵਿੰਟਰ ਵਾਰਮਥ” ਪ੍ਰੋਜੈਕਟ ਦਾ ਆਰੰਭ ਕੀਤਾ ਗਿਆ।ਜਿਸ ਤਹਿਤ ਅੱਜ ਲੁਧਿਆਣਾ ਪੁਲਸ ਵਲੋਂ ਲੋਹੜੀ ਦਾ ਤਿਉਹਾਰ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਨਿਵਾਸੀਆਂ ਨਾਲ ਮਨਾਕੇ ਇੱਕ ਵਿਲੱਖਣ ਪਹਿਲ ਕੀਤੀ ਗਈ ਅਤੇ ਤਿਉਹਾਰ ਦੀਆਂ ਖੁਸ਼ੀਆਂ ਸਾਝੀਆਂ ਕੀਤੀਆਂ ਗਈਆਂ।ਨਿਵਾਸੀਆਂ ਅਤੇ ਹੋਰ ਦੂਜੇ ਲੋੜਵੰਦਾਂ ਨੂੰ ਵੱਖ ਵੱਖ ਐੱਨਜੀਉਜ਼ ਦੇ ਸਹਿਯੋਗ ਨਾਲ ਖਾਣ-ਪੀਣ ਦਾ ਸਮਾਨ ਅਤੇ ਕੜਾਕੇ ਦੀ ਠੰਡ ਤੋਂ ਬਚਣ ਲਈ ਗਰਮ ਕੰਬਲ ਆਦਿ ਵੰਡੇ ਗਏ।ਕਮਿਸ਼ਨਰ ਪੁਲਸ, ਲੁਧਿਆਣਾ ਸ਼੍ਰੀ ਰਾਕੇਸ਼ ਅਗਰਵਾਲ, ਆਈਪੀਐੱਸ ਜੀ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ‘ਚ ਕਰੀਬ 29 ਅਜਿਹੇ ਸਥਾਨ, ਜਿਥੇ ਝੁੱਗੀਆਂ-ਝੌਂਪੜੀਆਂ ਵਿੱਲ ਲੋਕ ਰਹਿਣ ਬਸੇਰਾ ਕਰ ਰਹੇ ਹਨ ਦੀ ਚੋਣ ਕੀਤੀ ਗਈ।
ਇਨਾਂ੍ਹ ਸਥਾਨਾਂ ਵਿੱਚ ਝੁੱਗੀਆਂ ਮਨਮੋਹਨ ਕਾਲੋਨੀ, ਨੇੜੇ ਚਾਂਦ ਸਿਨੇਮਾ, ਉਮੈਕਸ ਫਲੈਟ ਅਤੇ ਹੋਟਲ ਕੀਜ਼ ਦੇ ਪਿਛੇ ਦਾ ਏਰੀਆ, ਲਲਤੋਂ ਕਲਾਂ ਦਾਣਾ ਮੰਡੀ, ਢੰਡਾਰੀ ਕਲਾਂ, ਲੋਹਾਰਾ, ਗਿੱਲ ਨਹਿਰ, ਪਿੰਡ ਜੱਸੀਆਂ, ਗਊਧਾਮ, ਬੈਕਸਾਈਡ ਗਊਸ਼ਾਲਾ ਨੇੜੇ ਪੀਏਯੂ ਬਸਤੀ ਅਬਦੁੱਲਾਪੁਰ, ਧੱਕਾ ਕਲੋਨੀ, ਕੇਂਦਰੀ ਜੇਲ ਦੇ ਸਾਹਮਣੇ ਤਾਜਪੁਰ ਰੋਡ, ਈ.ਡਬਲਯੂ ਐੱਸ ਕਲੋਨੀ, ਮੇਹਰਬਾਨ ਰੋਡ, ਝੁੱਗੀਆਂ ਡੰਪ ਵਾਲੀਆਂ, ਪੁਨੀਤ ਨਗਰ, ਢੰਡਾਰੀ ਪੁਲ, ਜੀਵਨ ਨਗਰ ਮੁੰਡੀਆਂ, ਪਿੰਡ ਭਾਗਪੁਰ ਕੋਹਾੜਾ, ਕੰਮੂ ਖੁਰਦ, ਸ਼ੇਰਪੁਰ ਖੁਰਦ ਅਤੇ ਝੁੱਗੀਆਂ ਘੋੜਾ ਕਲੋਨੀ, ਧੀਆਂ ਦਾ ਵਿਹੜਾ ਅਤੇ ਬਾਲਾ ਜੀ ਆਸ਼ਰਮ ਪੱਖੋਵਾਲ ਰੋਡ ਸ਼ਾਮਲ ਕੀਤੇ ਗਏ।ਪੁਲਸ ਕਮਿਸ਼ਨਰ ਲੁਧਿਆਣਾ ਜੀ ਵਲੋਂ ਇਸ ਸਮੁੱਚੇ ਕਾਰਜ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ ਪੁਲਸ ਰੈਂਕ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਅਤੇ ਹਰੇਕ ਸਥਾਨ ‘ਤੇ ਸਹਾਇਕ ਕਮਿਸ਼ਨਰ ਪੁਲਸ ਰੈਕ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ।ਇਨ੍ਹਾਂ ਸਥਾਨਾਂ ‘ਤੇ 11000 ਹਜ਼ਾਰ ਤੋਂ ਵੱਧ ਖਾਣ ਪੀਣ ਦੀਆਂ ਕਿੱਟਾਂ, 5000 ਤੋਂ ਵੱਧ ਕੰਬਲ ਅਤੇ 11000 ਤੋਂ ਵੱਧ ਗਰਮ ਕੱਪੜੇ ਵੰਡੇ ਗਏ।ਈ.ਐੱਸ.ਡਬਲਯੂ ਕਲੋਨੀ ਚੰਡੀਗੜ ਰੋਡ ਅਤੇ ਬਾਲਾ ਜੀ ਆਸ਼ਰਮ ਪੱਖੋਵਾਲ ਰੋਡ, ਲੁਧਿਆਣਾ ਵਿਖੇ ਨਿਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਲਈ ਪੁਲਸ ਕਮਿਸ਼ਨਰ ਲੁਧਿਆਣਾ ਜੀ ਵਲੋਂ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।ਜਿਨ੍ਹਾਂ ਵਲੋਂ ਨਿਵਾਸੀਆਂ ਨੂੰ ਖਾਣ-ਪੀਣ ਦਾ ਸਮਾਨ, ਕੰਬਲ ਆਦਿ ਵੰਡੇ ਗਏ ਅਤੇ ਇਸ ਤਿਉਹਾਰ ਮੌਕੇ ਸਾਰਿਆਂ ਲਈ ਖੁਸ਼ੀਆਂ ਅਤੇ ਖੇੜਿਆ ਦੀ ਕਾਮਨਾ ਕੀਤੀ ਗਈ।