WHO Emergencies Chief Mike Ryan: ਦੁਨੀਆ ਨੂੰ ਹੁਣ ਕੋਰੋਨਾ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇੱਕ ਪਾਸੇ ਜਿੱਥੇ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਕਈ ਦੇਸ਼ਾਂ ਵਿੱਚ ਟੀਕਾਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਰਤ ਵਿੱਚ ਵੀ 16 ਜਨਵਰੀ ਯਾਨੀ ਦੋ ਦਿਨ ਬਾਅਦ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ । ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੈਕਸੀਨ ਪਹੁੰਚਾਈ ਜਾ ਰਹੀ ਹੈ। ਪਰ ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਇੱਕ ਚੇਤਾਵਨੀ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਕਾਰਜਕਾਲ ਪਹਿਲੇ ਸਾਲ ਨਾਲੋਂ ਵਧੇਰੇ ਮੁਸ਼ਕਿਲ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦਾ ਦੂਜਾ ਸਾਲ ਟ੍ਰਾਂਸਮਿਸ਼ਨ ਡਾਇਨਾਮਿਕਸ ‘ਤੇ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਮੁਸ਼ਕਿਲ ਹੋ ਸਕਦਾ ਹੈ।
ਇਸ ਸਬੰਧੀ WHO ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਦੂਜਾ ਸਾਲ ਟ੍ਰਾਂਸਮਿਸ਼ਨ ‘ਤੇ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਕਠਿਨ ਹੋ ਸਕਦਾ ਹੈ। ਰਿਆਨ ਨੇ ਬੁੱਧਵਾਰ ਦੇਰ ਸ਼ਾਮ ਇੱਕ ਸਵਾਲ ਦੇ ਜਵਾਬ ਸੈਸ਼ਨ ਦੌਰਾਨ ਕਿਹਾ, “ਅਸੀਂ ਦੂਜੇ ਸਾਲ ਵਿੱਚ ਜਾ ਰਹੇ ਹਾਂ, ਇਹ ਟ੍ਰਾਂਸਮਿਸ਼ਨ ਡਾਯਨੇਮਿਕਸ ਤੇ ਕੁਝ ਮੁੱਦਿਆਂ ਨੂੰ ਵੇਖਦਿਆਂ ਮੁਸ਼ਕਿਲ ਹੋ ਸਕਦਾ ਹੈ।”
ਦੱਸ ਦੇਈਏ ਕਿ ਜੌਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਦੇ ਫੈਲਣ ਨੂੰ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਸੀ। ਅੱਜ ਤੱਕ ਵਿਸ਼ਵ ਵਿੱਚ 9.21 ਕਰੋੜ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਇਨ੍ਹਾਂ ਵਿੱਚੋਂ 19.7 ਲੱਖ ਮਰੀਜ਼ਾਂ ਦੀ ਘਾਤਕ ਸਥਿਤੀ ਹੈ।