Punjab gets four new IAS : ਚੰਡੀਗੜ੍ਹ : 2019 ਬੈਚ ਦੇ ਨਵੇਂ ਨਿਯੁਕਤ ਕੀਤੇ ਚਾਰ ਆਈਏਐਸ ਉਮੀਦਵਾਰਾਂ ਨੂੰ ਪੰਜਾਬ ਕੇਡਰ ਅਲਾਟ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਨਾਲ ਸਬੰਧਤ 3 ਸਫਲ ਉਮੀਦਵਾਰਾਂ ਨੂੰ ਹੋਰ ਰਾਜਾਂ ਲਈ ਅਲਾਟ ਕਰ ਦਿੱਤਾ ਗਿਆ ਹੈ। ਸਿਵਲ ਸੇਵਾਵਾਂ ਪ੍ਰੀਖਿਆ (CSE) -2019 ਦੇ ਅਧਾਰ ‘ਤੇ ਡੀਓਪੀਟੀ ਦੁਆਰਾ ਜਾਰੀ ਕੀਤੀ ਗਈ ਰਾਜ ਕਾਡਰ ਦੀ ਵੰਡ ਸੂਚੀ, ਅਲਾਟ ਕੀਤੇ ਗਏ ਚਾਰ ਉਮੀਦਵਾਰਾਂ ਵਿਚੋਂ ਦੋ ਪੰਜਾਬ ਦੇ ਅਤੇ ਇਕ-ਇੱਕ ਰਾਜਸਥਾਨ ਅਤੇ ਹਰਿਆਣਾ ਤੋਂ ਹਨ। ਜਦਕਿ ਤਿੰਨ ਪੰਜਾਬ ਆਈ.ਏ.ਐੱਸ. ਨੂੰ ਏ.ਜੀ.ਐਮ.ਯੂ.ਟੀ. (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ, ਕੇਂਦਰ ਸ਼ਾਸਿਤ ਪ੍ਰਦੇਸ਼), ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਦਾ ਕੇਡਰ ਮਿਲਿਆ ਹੈ।
ਇਨ੍ਹਾਂ ਵਿੱਚੋਂ 28 ਰੈਂਕ ਦੇ ਪੰਜਾਬ ਦੇ ਚੰਦਰਜਯੋਤੀ ਸਿੰਘ 815 ਰੈਂਕ ਦੇ ਪੰਜਾਬ ਦੇ 815 ਹਰਜਿੰਦਰ ਸਿੰਘ, 234 ਰੈਂਕ ਦੇ ਰਾਜਸਥਾਨ ਦੇ ਨਿਕਾਸ ਕੁਮਾਰ ਤੇ 284 ਰੈਂਕ ਦੇ ਹਰਿਆਣਾ ਦੇ ਓਜਸਵੀ ਨੂੰ ਪੰਜਾਬ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦਕਿ 33 ਰੈਂਕ ਪੰਜਾਬ ਦੇ ਨਵਨੀਤ ਮਾਨ ਨੂੰ AGMUT (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ, ਕੇਂਦਰ ਸ਼ਾਸਿਤ), 62 ਰੈਂਕ ਪੰਜਾਬ ਦੇ ਅਵਧ ਸਿੰਘਲ ਨੂੰ ਪੱਛਮੀ ਬੰਗਾਲ ਤੇ 509 ਰੈਂਕ ਪੰਜਾਬ ਦੇ ਗੁਰਸਿਮਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਤਾਇਨਾਤ ਕੀਤਾ ਗਿਆ ਹੈ।