Aus vs Ind 4th Test: ਸਿਡਨੀ: ਆਪਣੇ ਮੁੱਖ ਖਿਡਾਰੀਆਂ ਦੀਆ ਸੱਟਾਂ ਨਾਲ ਜੂਝ ਰਹੀ ਭਾਰਤੀ ਟੀਮ ਨੂੰ ਸ਼ੁੱਕਰਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਟੈਸਟ ਦੇ ਪਹਿਲੇ ਹੀ ਦਿਨ ਇੱਕ ਹੋਰ ਝੱਟਕਾ ਲੱਗਾ ਸਕਦਾ ਹੈ। ਦਰਅਸਲ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਪਿੱਠ ਦੇ ਦਰਦ ਕਾਰਨ ਮੈਦਾਨ ਛੱਡ ਦਿੱਤਾ ਹੈ। ਨਵਦੀਪ ਸੈਣੀ ਨੇ ਆਪਣੇ ਅੱਠਵੇਂ ਓਵਰ ਵਿੱਚ ਪੰਜ ਗੇਂਦਾਂ ਸੁੱਟੀਆਂ ਜੋ ਪਾਰੀ ਦਾ 36 ਵਾਂ ਓਵਰ ਸੀ। ਇਸ ਤੋਂ ਬਾਅਦ, ਉਹ ਦਰਦ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ ਸੀ।
ਇਸਦੇ ਨਾਲ, ਮੈਚ ਵਿੱਚ ਉਸ ਦਾ ਅੱਗੇ ਖੇਡਣਾ ਸ਼ੱਕੀ ਹੋ ਗਿਆ ਹੈ। ਬੀਸੀਸੀਆਈ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ, “ਨਵਦੀਪ ਸੈਣੀ ਨੇ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ। ਫਿਲਹਾਲ ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦਾ ਇਲਾਜ ਕਰ ਰਹੀ ਹੈ।’ ਹਾਲਾਂਕਿ ਇਹ ਦਰਦ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ, ਪਰ ਇਹ ਥੋੜੀ ਹੈਰਾਨੀ ਵਾਲੀ ਗੱਲ ਹੈ ਕਿ ਨਵਦੀਪ ਨੂੰ ਸਿਰਫ 7.5 ਓਵਰਾਂ ਵਿੱਚ ਗੇਂਦਬਾਜ਼ੀ ਕਰਨ ‘ਤੇ ਇਹ ਤਕਲੀਫ਼ ਹੋਈ ਹੈ। ਨਵਦੀਪ ਸੈਣੀ ਨੂੰ ਸਕੈਨ ਲਈ ਭੇਜਿਆ ਗਿਆ ਹੈ। ਇਸ ਤੋਂ ਬਾਅਦ ਉਪ ਕਪਤਾਨ ਰੋਹਿਤ ਸ਼ਰਮਾ ਨੇ ਸੈਣੀ ਦਾ ਓਵਰ ਪੂਰਾ ਕੀਤਾ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਆਲਰਾਊਂਡਰ ਰਵਿੰਦਰ ਜਡੇਜਾ, ਸਪਿਨਰ ਆਰ ਅਸ਼ਵਿਨ ਅਤੇ ਬੱਲੇਬਾਜ਼ ਹਨੁਮਾ ਵਿਹਾਰੀ ਵੀ ਸੱਟ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ।
ਇਹ ਵੀ ਦੇਖੋ : ਕੇਂਦਰ ਨਾਲ ਮੀਟਿੰਗ ਲਈ ਰਵਾਨਾ ਹੋਏ ਕਿਸਾਨ ਆਗੂ ਸੁਣੋ ਕੀ ਪਲਾਨਿੰਗ ਐ ਮੀਟਿੰਗ ਲਈ !ਜਾਣੋ Live Updates