president ramnath kovind donated five lakh rupees :ਉੱਤਰ ਪ੍ਰਦੇਸ਼ ਸਥਿਤ ਅਯੁੱਧਿਆ ‘ਚ ਰਾਮ ਜਨਮਭੂਮੀ ‘ਚ ਰਾਮ ਮੰਦਰ ਨਿਰਮਾਣ ਲਈ ਨਿਧੀ ਸਮਰਪਣ ਅਭਿਆਨ ਦੀ ਸ਼ੁੱਕਰਵਾਰ ਨੂੰ ਸ਼ੁਰੂਆਤ ਹੋਈ।ਇਸ ਅਭਿਆਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੰਜ ਲੱਖ ਰੁਪਏ ਦਾ ਦਾਨ ਕੀਤਾ।ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਖਜ਼ਾਨਚੀ ਆਲੋਕ ਕੁਮਾਰ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਲੱਖ ਰੁਪਏ ਦਾ ਚੰਦਾ ਦਿੱਤਾ।
ਬੀਤੇ ਦਿਨੀਂ ਰਾਮ ਮੰਦਰ ਟ੍ਰਸਟ ਵਲੋਂ ਕਿਹਾ ਗਿਆ ਸੀ ਕਿ ਰਾਮ ਮੰਦਰ ਨਿਧੀ ਸਮਰਪਣ ਅਭਿਆਨ ਜਨਤਾ ਦੇ ਸਹਿਯੋਗ ਨਾਲ ਮੰਦਰ ਦੇ ਨਿਰਮਾਣ ਦੇ ਲਈ ਸਮਰਪਿਤ ਭਾਵ ਨਾਲ ਦਾਨ ਲਿਆ ਜਾਵੇਗਾ।ਵਿਸ਼ਵ ਹਿੰਦੂ ਪਰਿਸ਼ਦ ਦੀ ਮਨਸ਼ਾ ਇਸ ਯੋਜਨਾ ਨੂੰ ਭਾਰਤ ‘ਚ 50 ਕਰੋੜ ਲੋਕਾਂ ਤੱਕ ਪਹੁੰਚਾਉਣ ਦੀ ਹੈ।ਇਸ ਅਭਿਆਨ ‘ਚ ਜੁਟਾਈ ਗਈ ਰਾਸ਼ੀ ਨੂੰ ਚੰਦਾ ਨਹੀਂ ਕਿਹਾ ਜਾ ਸਕਦਾ।ਇਸ ਅਭਿਆਨ ‘ਚ ਪ੍ਰਮੁੱਖ ਜਮਾ ਕੀਤਾ ਗਿਆ ਪੈਸਾ ਭਗਵਾਨ ਦਾ ਪੈਸਾ ਕਿਹਾ ਜਾਵੇਗਾ ਅਤੇ ਇਸ ਨੂੰ ਮੰਗਿਆ ਨਹੀਂ ਜਾਵੇਗਾ।ਦੱਸਿਆ ਗਿਆ ਸੀ ਕਿ ਇਹ ਰਾਸ਼ੀ ਜਮਾ ਕਰਦੇ ਸਮੇਂ ਪੂਰੀ ਪਾਰਦਰਸ਼ਿਤਾ ਦਾ ਧਿਆਨ ਰੱਖਿਆ ਜਾਵੇਗਾ।ਇਹ ਪੈਸਾ ਤਿੰਨ ਵੱਡੇ ਬੈਂਕਾਂ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ‘ਚ ਜਮਾ ਕੀਤਾ ਜਾਵੇਗਾ।
ਕੇਂਦਰ ਨਾਲ ਮੀਟਿੰਗ ਲਈ ਰਵਾਨਾ ਹੋਏ ਕਿਸਾਨ ਆਗੂ ਸੁਣੋ ਕੀ ਪਲਾਨਿੰਗ ਐ ਮੀਟਿੰਗ ਲਈ !ਜਾਣੋ Live Updates