Farmer protests cost reliance walmart : ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਾਰੇ ਦੇਸ਼ ਦੇ ਕਿਸਾਨ ਸੜਕਾਂ ‘ਤੇ ਹਨ। ਉਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ 50 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਰਿਲਾਇੰਸ ਇੰਡਸਟਰੀਜ਼, ਵਾਲਮਾਰਟ ਵਰਗੀਆਂ ਕੰਪਨੀਆਂ ਦੇ ਸਟੋਰਾਂ ‘ਤੇ ਵੀ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਸਟੋਰਾਂ ਦੇ ਬਾਹਰ ਧਰਨੇ ਦੇਣ ਦੇ ਕਾਰਨ ਕੰਪਨੀਆਂ ਨੂੰ ਆਪਣੇ ਸਟੋਰ ਬੰਦ ਰੱਖਣੇ ਪੈ ਰਹੇ ਹਨ। ਪਿੱਛਲੇ ਮਹੀਨਿਆਂ ਵਿੱਚ ਕੰਪਨੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਟੋਰ ਤਿੰਨ ਮਹੀਨਿਆਂ ਤੋਂ ਬੰਦ ਪਏ ਹਨ, ਕੁੱਝ ਮੀਡੀਆ ਰਿਪੋਰਟਸ ਦੇ ਅਨੁਸਾਰ, ਪੰਜਾਬ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਅੱਧੇ ਤੋਂ ਵੱਧ ਤਕਰੀਬਨ 100 ਤੋਂ ਵੱਧ ਸਟੋਰ ਅਕਤੂਬਰ ਮਹੀਨੇ ਤੋਂ ਬੰਦ ਹਨ। ਜਦੋਂ ਕਿ ਵਾਲਮਾਰਟ ਨੂੰ ਬਠਿੰਡਾ ਵਿੱਚ ਆਪਣੇ 50,000 ਵਰਗ ਫੁੱਟ ਖੇਤਰ ਵਿੱਚ ਫੈਲ਼ੇ ਇੱਕ ਵੱਡੇ ਥੋਕ ਸਟੋਰ ਵੀ ਬੰਦ ਕਰਨਾ ਪਿਆ ਹੈ।
ਰੀਟੇਲ ਉਦਯੋਗ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਰਾਜ ਭਰ ਵਿੱਚ ਰਿਲਾਇੰਸ ਸਟੋਰਾਂ ਦੇ ਬੰਦ ਹੋਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਦੋ ਹੋਰ ਸੂਤਰਾਂ ਨੇ ਕਿਹਾ ਕਿ ਵਾਲਮਾਰਟ ਦੇ ਅਜਿਹੇ ਦੇਸ਼ ਵਿੱਚ 29 ਸਟੋਰ ਹਨ। ਬਠਿੰਡਾ ਸਟੋਰ ਬੰਦ ਹੋਣ ਕਾਰਨ ਕੰਪਨੀ ਨੂੰ ਤਕਰੀਬਨ 59 ਕਰੋੜ ਰੁਪਏ ਦਾ ਘਾਟਾ ਹੋਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ “ਕਿਸਾਨ ਰੋਜ਼ਾਨਾ ਵਾਲਮਾਰਟ ਸਟੋਰ ਦੇ ਬਾਹਰ ਧਰਨਾ ਦਿੰਦੇ ਹਨ। ਉਹ ਦਿਨ ਵਿੱਚ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੰਦੇ।” ਇਸ ਸਟੋਰ ਵਿੱਚ ਤਕਰੀਬਨ 250 ਲੋਕ ਕੰਮ ਕਰਦੇ ਹਨ।
ਇਹ ਵੀ ਦੇਖੋ : Delhi ਦੀ ਸਰਹੱਦ ‘ਤੇ ਡਟੇ Balbir Singh Rajewal ਦਾ ਪਰਿਵਾਰ ਕੀ ਸੋਚਦੈ, ਅੰਦੋਲਨ ਬਾਰੇ ਸੁਣੋ