PM Modi launches corona vaccination campaign : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 16 ਜਨਵਰੀ, ਸ਼ਨੀਵਾਰ ਨੂੰ ਭਾਰਤ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅੱਜ ਤਿੰਨ ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪੂਰਾ ਦੇਸ਼ ਅੱਜ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਕਈ ਮਹੀਨਿਆਂ ਤੋਂ, ਦੇਸ਼ ਦੇ ਹਰ ਘਰ ਵਿੱਚ, ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦੀ ਜ਼ੁਬਾਨ ‘ਤੇ ਇੱਕ ਪ੍ਰਸ਼ਨ ਸੀ ਕਿ ਕੋਰੋਨਾ ਟੀਕਾ ਕਦੋਂ ਆਵੇਗਾ। ਹੁਣ ਟੀਕਾ ਬਹੁਤ ਹੀ ਥੋੜੇ ਸਮੇਂ ਵਿੱਚ ਆ ਗਿਆ ਹੈ।” ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਤਿੰਨ ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਦੂਜੇ ਪੜਾਅ ਵਿੱਚ, ਸਾਨੂੰ ਇਸ ਨੂੰ 30 ਕਰੋੜ ਦੀ ਸੰਖਿਆ ਤੱਕ ਲੈ ਜਾਣਾ ਹੈ। ਜੋ ਬਜ਼ੁਰਗ ਹਨ, ਜੋ ਗੰਭੀਰ ਬਿਮਾਰੀ ਨਾਲ ਗ੍ਰਸਤ ਹਨ, ਉਨ੍ਹਾਂ ਨੂੰ ਇਸ ਪੜਾਅ ਚ ਟੀਕਾ ਲਗਾਇਆ ਜਾਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ, 30 ਕਰੋੜ ਦੀ ਆਬਾਦੀ ਤੋਂ ਉੱਪਰ ਦੁਨੀਆਂ ਵਿੱਚ ਸਿਰਫ ਤਿੰਨ ਦੇਸ਼ ਹਨ – ਭਾਰਤ, ਚੀਨ ਅਤੇ ਖੁਦ ਅਮਰੀਕਾ। ਇਤਿਹਾਸ ਵਿੱਚ ਪਹਿਲਾਂ ਕਦੇ ਵੀ ਇੰਨੇ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਨਹੀਂ ਚਲਾਈ ਗਈ।”
ਪੀਐਮ ਮੋਦੀ ਨੇ ਅੱਗੇ ਕਿਹਾ, “ਦੁਨੀਆ ਵਿੱਚ 100 ਤੋਂ ਵੱਧ ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਆਬਾਦੀ 3 ਕਰੋੜ ਤੋਂ ਵੀ ਘੱਟ ਹੈ ਅਤੇ ਭਾਰਤ ਟੀਕਾਕਰਣ ਦੇ ਆਪਣੇ ਪਹਿਲੇ ਪੜਾਅ ਵਿੱਚ 3 ਕਰੋੜ ਲੋਕਾਂ ਨੂੰ ਟੀਕਾ ਲਗਾ ਰਿਹਾ ਹੈ। ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਕੋਰੋਨਾ ਟੀਕਾ ਦੀਆਂ ਦੋ ਖੁਰਾਕਾਂ ਦਾ ਲੱਗਣਾ ਬਹੁਤ ਮਹੱਤਵਪੂਰਨ ਹੈ। ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰ, ਲੱਗਭਗ ਇੱਕ ਮਹੀਨੇ ਦਾ ਅੰਤਰਾਲ ਵੀ ਰੱਖਿਆ ਜਾਵੇਗਾ। ਦੂਜੀ ਖੁਰਾਕ ਤੋਂ ਸਿਰਫ 2 ਹਫ਼ਤਿਆਂ ਬਾਅਦ, ਤੁਹਾਡਾ ਸਰੀਰ ਕੋਰੋਨਾ ਦੇ ਵਿਰੁੱਧ ਲੋੜੀਂਦੀ ਤਾਕਤ ਵਿਕਸਿਤ ਕਰੇਗਾ। ਭਾਰਤ ਦੀ ਟੀਕਾਕਰਨ ਮੁਹਿੰਮ ਬਹੁਤ ਹੀ ਮਨੁੱਖੀ ਅਤੇ ਮਹੱਤਵਪੂਰਨ ਸਿਧਾਂਤਾਂ ‘ਤੇ ਅਧਾਰਤ ਹੈ। ਜਿਸ ਨੂੰ ਸਭ ਤੋਂ ਵੱਧ ਜ਼ਰੂਰਤ ਹੈ, ਉਸਨੂੰ ਪਹਿਲਾਂ ਕੋਰੋਨਾ ਟੀਕਾ ਲੱਗੇਗਾ।”