Corona Vaccination Certificate : ਕੋਰੋਨਾ ਵਿਰੁੱਧ ਜੰਗ ਦੀ ਸ਼ੁਰੂਆਤ ਕਰਦਿਆਂ ਸ਼ਨੀਵਾਰ ਨੂੰ ਦੇਸ਼ ਵਿਚ ਟੀਕਾਕਰਨ ਮੁਹਿੰਮ ਚਲਾਈ ਗਈ। ਟੀਕਾਕਰਨ ਤੋਂ ਬਾਅਦ ਹਰੇਕ ਵਿਅਕਤੀ ਨੂੰ ਇਕ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ। ਪਹਿਲੀ ਡੋਜ਼ ਤੋਂ ਬਾਅਦ ਇੱਕ ਪ੍ਰਾਇਮਰੀ ਸਰਟੀਫਿਕੇਟ ਮਿਲੇਗਾ। ਇਹ ਸਰਟੀਫਿਕੇਟ ਕਾਫ਼ੀ ਫਾਇਦੇਮੰਦ ਹੈ। ਇਸ ਸਥਿਤੀ ਵਿੱਚ ਟੀਕਾ ਲਗਵਾਉਣ ਤੋਂ ਬਾਅਦ ਇਸ ਨੂੰ ਲੈਣਾ ਨਾ ਭੁੱਲੋ।
ਪਹਿਲੀ ਟੀਕਾਕਰਣ ਤੋਂ ਬਾਅਦ ਮਿਲੇ ਸਰਟੀਫਿਕੇਟ ਵਿਚ ਲਾਭਪਾਤਰੀ ਦਾ ਨਾਂ, ਉਸ ਦੀ ਆਈਡੀ, ਰਜਿਸਟਰ ਆਈ ਡੀ, ਟੀਕਾਕਰਨ ਦੀ ਮਿਤੀ, ਟੀਕਾਕਰਣ ਦਾ ਦਿਨ ਅਤੇ ਹੋਰ ਮੁੱਢਲੀ ਜਾਣਕਾਰੀ ਹੋਵੇਗੀ। ਪਠਾਨਕੋਟ ਦੇ ਸਿਵਲ ਸਰਜਨ ਡਾ: ਹਰਵਿੰਦਰ ਸਿੰਘ ਅਨੁਸਾਰ ਪਹਿਲਾ ਟੀਕਾ ਲਗਵਾਉਣ ਤੋਂ ਬਾਅਦ ਮਿਲਿਆ ਸਰਟੀਫਿਕੇਟ ਪ੍ਰੋਵਿਜ਼ਨਲ ਹੋਵੇਗਾ। ਦੂਸਰੀ ਟੀਕਾ ਲੱਗਣ ਤੋਂ ਬਾਅਦ ਕੰਪਲੀਟ ਸਰਟੀਫਿਕੇਟ ਦਿੱਤਾ ਜਾਵੇਗਾ।
ਪਠਾਨਕੋਟ ਦੇ ਸੀਨੀਅਰ ਮੈਡੀਕਲ ਸਰਜਨ ਡਾ. ਸੁਨੀਲ ਚੰਦ ਅਨੁਸਾਰ ਇਹ ਸਰਟੀਫਿਕੇਟ ਕਾਨੂੰਨੀ ਦਸਤਾਵੇਜ਼ ਵਾਂਗ ਹੈ। ਜੇ ਤੁਸੀਂ ਟੀਕਾ ਲਗਵਾਉਣ ਤੋਂ ਬਾਅਦ ਕਿਸੇ ਯਾਤਰਾ ‘ਤੇ ਜਾਂਦੇ ਹੋ, ਤਾਂ ਤੁਹਾਨੂੰ ਇਹ ਸਰਟੀਫਿਕੇਟ ਦਿਖਾਉਣਾ ਪਏਗਾ। ਪ੍ਰੋਵਿਜ਼ਨਲ ਸਰਟੀਫਿਕੇਟ ‘ਤੇ ਕਿਊਆਰ ਕੋਡ ਨੂੰ ਸਕੈਨ ਕਰਨ ਨਾਲ ਲਾਭਪਾਤਰੀਆਂ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ। ਡਾਇਰੈਕਟਰ ਹੈਲਥ ਡਾ. ਅਮਨਦੀਪ ਕੌਰ ਕੰਗ ਨੇ ਕਿਹਾ ਕਿ ਜੇਕਰ ਤੁਹਾਨੂੰ ਸਰਟੀਫਿਕੇਟ ਨਹੀਂ ਮਿਲਿਆ ਹੈ ਤਾਂ ਚਿੰਤਾ ਨਾ ਕਰੋ। ਇਹ ਤੁਹਾਡੇ ਮੋਬਾਈਲ ਵਿਚ ਆਵੇਗਾ, ਤੁਸੀਂ ਇਸ ਨੂੰ ਪ੍ਰਿੰਟ ਕਰ ਸਕਦੇ ਹੋ।
ਪਹਿਲਾ ਟੀਕਾ ਲਗਵਾਉਣ ਦੇ 28ਵੇਂ ਦਿਨ ਦੂਸਰਾ ਟੀਕਾ ਲਗਵਾਉਣਾ ਲਾਜ਼ਮੀ ਹਵੇਗਾ। ਦੂਸਰਾ ਟੀਕਾ ਲਗਵਾਉਣ ਲਈ ਰਜਿਸਟਰਡ ਮੋਬਾਈਲ ਫੋਨ ਨੰਬਰ ‘ਤੇ ਇਕ ਮੈਸੇਜ ਭੇਜਿਆ ਜਾਵੇਗਾ, ਟੀਕਾ ਲਗਵਾਉਣ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ।
ਚੰਡੀਗੜ੍ਹ ਪੀਜੀਆਈ ਵਿਖੇ ਕੋਰੋਨਾ ਦੇ ਟੀਕਾਕਰਨ ਸ਼ਨੀਵਾਰ ਸਵੇਰੇ 10:30 ਵਜੇ ਸ਼ੁਰੂ ਹੋਇਆ। ਪਹਿਲਾ ਟੀਕਾ ਪੀਡੀਆਟ੍ਰਿਕ ਵਿਭਾਗ ਦੇ ਡਾ. ਮਨਜਿੰਦਰ ਸਿੰਘ ਰੰਧਾਵਾ ਨੂੰ ਲੱਗਾ। ਪਹਿਲੀ ਟੀਕਾ ਜੀ.ਐੱਮ.ਐੱਸ.ਐੱਚ.-16 ਵਿਖੇ ਸਿਹਤ ਕਰਮਚਾਰੀ ਅਰੁਣ ਨੂੰ, ਜੀ.ਐਮ.ਸੀ.ਐੱਚ.-32 ਵਿਖੇ ਡਾਇਰੈਕਟਰ ਪ੍ਰਿੰਸੀਪਲ ਜਸਵਿੰਦਰ ਕੌਰ ਨੂੰ ਦਿੱਤੀ ਗਈ। ਡਾਇਰੈਕਟਰ ਸਿਹਤ ਡਾ. ਅਮਨਦੀਪ ਕੌਰ ਕੰਗ ਨੇ ਵੀ ਟੀਕਾ ਲਗਾਇਆ। ਜੀਐਮਸੀਐਚ -32 ਮੈਡੀਕਲ ਸੁਪਰਡੈਂਟ ਡਾ. ਰਵੀ ਗੁਪਤਾ ਨੂੰ ਵੀ ਟੀਕਾ ਲਗਾਇਆ ਗਿਆ। ਸੈਕਟਰ-45 ਹਸਪਤਾਲ ਵਿੱਚ ਸ਼ਿਵਾਨੀ ਨੂੰ ਪਹਿਲੀ ਕੋਰੋਨਾ ਵੈਕਸੀਨ ਲੱਗੀ। ਉਥੇ ਹੀ ਟੀਕਾ ਲਗਵਾਉਣ ਤੋਂ ਬਾਅਦ ਅਰੁਣ ਨੂੰ ਜੀਐਮਐਸਐਚ -16 ਦੇ ਡਾਇਰੈਕਟਰ ਹੈਲਥ ਨੇ ਸਰਟੀਫਿਕੇਟ ਦਿੱਤਾ।