Csmt railway station : ਅਡਾਨੀ ਸਮੂਹ, ਗੋਦਰੇਜ ਪ੍ਰਾਪਰਟੀਜ਼, ਜੀਐਮਆਰ ਐਂਟਰਪ੍ਰਾਈਜਸ ਸਮੇਤ 10 ਕੰਪਨੀਆਂ ਮੁੰਬਈ ਦੇ ਇਤਿਹਾਸਕ ਛਤਰਪਤੀ ਸ਼ਿਵਾਜੀ ਟਰਮੀਨਲ ਦੇ ਨਵੀਨੀਕਰਨ ਵਿੱਚ ਦਿਲਚਸਪੀ ਲੈ ਰਹੀਆਂ ਹਨ, ਜੋ ਲੱਗਭਗ 170 ਸਾਲ ਪਹਿਲਾਂ ਦੇਸ਼ ਵਿੱਚ ਚੱਲੀ ਪਹਿਲੀ ਰੇਲਗੱਡੀ ਦਾ ਗਵਾਹ ਬਣਿਆ ਸੀ। ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਅਥਾਰਟੀ (IRSDC) ਨੇ 1,640 ਕਰੋੜ ਰੁਪਏ ਦੀ ਲਾਗਤ ਨਾਲ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਢੰਗ ਵਿੱਚ ਇਸ ਦੇ ਮੁੜ ਵਿਕਾਸ ਲਈ ਇੱਕ ਪ੍ਰਾਜੈਕਟ ਬਣਾਇਆ ਹੈ। ਇੰਡੀਅਨ ਰੇਲਵੇ ਸਟੇਸ਼ਨ ਡਿਵਲਪਮੈਂਟ ਅਥਾਰਟੀ (IRSDC) ਨੇ ਇਸ ਯੂਨੈਸਕੋ ਵਰਲਡ ਹੈਰੀਟੇਜ਼ ਨੂੰ ਪੀਪੀਪੀ ਮੋਡ ਵਿੱਚ ਦੁਬਾਰਾ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ। 1,640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਵਿੱਚ ਮੁੰਬਈ ਦੇ ਛਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ ਟਰਮੀਨਲ ਨੂੰ ਇੱਕ ਆਧੁਨਿਕ, ਵਿਸ਼ਵ ਪੱਧਰੀ ਰੇਲਵੇ ਟਰਮੀਨਲ ਵਜੋਂ ਵਿਕਸਤ ਕੀਤਾ ਜਾਣਾ ਹੈ। ਇਸ ਦਾ ਮੁੜ ਵਿਕਾਸ DBFOT ਦੇ ਅਧੀਨ ਹੋਵੇਗਾ। ਇਸ ਵਿੱਚ ਇਕਰਾਰਨਾਮਾ ਪਾਉਣ ਵਾਲੀ ਕੰਪਨੀ ਸਟੇਸ਼ਨ ਦਾ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ ਕਰੇਗੀ। ਪ੍ਰਾਜੈਕਟ ਦਾ ਇਕਰਾਰਨਾਮਾ ਪ੍ਰਾਪਤ ਕਰਨ ਵਾਲੀ ਕੰਪਨੀ ਨੂੰ ਸਟੇਸ਼ਨ ਨੂੰ ਚਲਾਉਣ ਲਈ 60 ਸਾਲਾਂ ਦਾ ਲਾਇਸੈਂਸ ਮਿਲੇਗਾ।
ਅਡਾਨੀ ਸਮੂਹ ਦੀ ਅਡਾਨੀ ਰੇਲਵੇ ਟਰਾਂਸਪੋਰਟ ਲਿਮਟਿਡ ਸਮੇਤ 10 ਕੰਪਨੀਆਂ ਨੇ ਇਸ ਪ੍ਰਾਜੈਕਟ ਵਿੱਚ ਦਿਲਚਸਪੀ ਦਿਖਾਈ ਹੈ। ਅਰਜ਼ੀਆਂ ਜਮ੍ਹਾ ਕਰਨ ਵਾਲਿਆਂ ਵਿੱਚ ਜੀਐੱਮਆਰ ਐਂਟਰਪ੍ਰਾਈਜਸ, ISQ ਏਸ਼ੀਆ ਇਨਫਰਾਸਟਰੱਕਚਰ ਇਨਵੈਸਟਮੈਂਟਸ, ਕਲਪਤਾਰੂ ਪਾਵਰ ਟ੍ਰਾਂਸਮਿਸ਼ਨ, ਐਂਕੋਰਜ ਇਨਫਰਾਸਟਰੱਕਚਰ ਇਨਵੈਸਟਮੇਂਟਸ ਹੋਲਡਿੰਗਜ਼ ਹੋਲਡਿੰਗਜ਼, ਬਰੂਕਫੀਲਡ ਇਨਫਰਾਸਟਰੱਕਚਰ ਫੰਡ, ਮੋਰੀਬਸ ਹੋਲਡਿੰਗਜ਼, ਗੋਦਰੇਜ ਪ੍ਰਾਪਰਟੀਜ਼, ਕੀਸਟੋਨ ਰੀਅਲਟਰਸ ਅਤੇ ਓਬਰਾਏ ਰੀਅਲਟੀ ਸ਼ਾਮਿਲ ਹਨ। IRSDC ਨੇ ਪਿੱਛਲੇ ਸਾਲ 20 ਅਗਸਤ ਨੂੰ ਯੋਗਤਾ ਲਈ ਯੋਗਤਾ ਐਪਲੀਕੇਸ਼ਨ ਮੰਗੀ ਸੀ। ਜਾਣਕਾਰੀ ਅਨੁਸਾਰ IRSDC ਦੇ ਸੀਈਓ ਅਤੇ ਐਮਡੀ ਐਸ. ਕੇ. ਲੋਹੀਆ ਨੇ ਕਿਹਾ ਕਿ ਕੁੱਲ 10 ਕੰਪਨੀਆਂ ਦੀ ਬੋਲੀ ਸ਼ੌਰਟਲਿਸਟ ਕੀਤੀ ਗਈ ਹੈ। ਹੁਣ ਜੋ ਸਾਡੀ ਸ਼ਰਤਾਂ ਪੂਰੀਆਂ ਕਰਨਗੇ, ਉਨ੍ਹਾਂ ਨੂੰ ਚਾਰ ਮਹੀਨਿਆਂ ਦੇ ਅੰਦਰ ਡੀਪੀਆਰ ਤੋਂ ਬਾਅਦ ਪ੍ਰਸਤਾਵ ਦੇਣ ਲਈ ਕਿਹਾ ਜਾਵੇਗਾ। ਲੋਹੀਆ ਨੇ ਦਸੰਬਰ ਤੱਕ ਇਕਰਾਰਨਾਮਾ ਦੇਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਅਤੇ ਚਾਰ ਸਾਲਾਂ ਦੇ ਅੰਦਰ ਵੱਖ-ਵੱਖ ਪੜਾਵਾਂ ‘ਤੇ ਇਸ ਦੇ ਮੁੜ ਵਿਕਾਸ ਨੂੰ ਪੂਰਾ ਕਰਨ ਦੀ ਗੱਲ ਕਹੀ ਹੈ।
ਇਹ ਵੀ ਦੇਖੋ : 26 ਜਨਵਰੀ ਦੀ ਟ੍ਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਦੇ ਪਿੰਡਾਂ ‘ਚ ਜੰਗੀ ਪੱਧਰ ‘ਤੇ ਤਿਆਰੀਆਂ