WhatsApp privacy policy: WhatsApp ਆਪਣੀ Privacy Policy ਵਿੱਚ ਬਦਲਾਅ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। WhatsApp ਨੇ ਉਪਭੋਗਤਾਵਾਂ ਨੂੰ ਨਵੀਂ ਪਾਲਿਸੀ ਨੂੰ ਸਵੀਕਾਰ ਕਰਨ ਲਈ 8 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ, ਹਾਲਾਂਕਿ ਕੰਪਨੀ ਨੇ ਲੋਕਾਂ ਦੀ ਪ੍ਰਤੀਕ੍ਰਿਆ ਦੇ ਮੱਦੇਨਜ਼ਰ ਇਸ ਨੂੰ ਫਿਲਹਾਲ ਟਾਲ ਦਿੱਤਾ ਹੈ। ਕੁਝ ਉਪਭੋਗਤਾ ਇਸ ਅਪਡੇਟ ਤੋਂ ਨਾਖੁਸ਼ ਹਨ ਅਤੇ ਦੂਜੇ ਪਲੇਟਫਾਰਮਾਂ ਜਿਵੇਂ ਕਿ ਟੈਲੀਗ੍ਰਾਮ, ਸਿਗਨਲ ‘ਤੇ ਸ਼ਿਫਟ ਹੋ ਰਹੇ ਹਨ। ਲੋਕਾਂ ਦੀਆਂ ਨਕਾਰਾਤਮਕ ਟਿੱਪਣੀਆਂ ਦੇ ਮੱਦੇਨਜ਼ਰ WhatsApp ਲਗਾਤਾਰ ਸਫਾਈ ਦੇ ਰਿਹਾ ਹੈ। ਪਹਿਲਾਂ WhatsApp ਨੇ ਬਲਾੱਗ ਜਾਰੀ ਕੀਤਾ, ਟਵੀਟ ਕੀਤਾ ਅਤੇ ਹੁਣ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ WhatsApp ਨੇ ਖੁਦ ਆਪਣਾ ਸਟੇਟਸ ਲਗਾ ਕੇ ਸਫਾਈ ਦਿੱਤੀ ਹੈ।
WhatsApp ਨੇ ਆਪਣੇ ਸਟੇਟਸ ਵਿੱਚ ਕਾਲਿੰਗ, ਪ੍ਰਾਈਵੇਟ ਮੈਸੇਜ, ਲੋਕੇਸ਼ਨ ਅਤੇ ਸੰਪਰਕ ਵਰਗੀਆਂ ਚੀਜ਼ਾਂ ‘ਤੇ ਸਫ਼ਾਈ ਦਿੱਤੀ ਹੈ। WhatsApp ਨੇ ਕੁੱਲ 4 ਸਟੇਟਸ ਲਗਾਏ ਹਨ. ਪਹਿਲੇ ਵਿੱਚ ਲਿਖਿਆ ਹੈ ਕਿ ਵਟਸਐਪ ਉਪਭੋਗਤਾਵਾਂ ਦੀ ਪ੍ਰਾਈਵੇਸੀ ਲਈ ਵਚਨਬੱਧ ਹੈ। ਦੂਜੇ ਸਟੇਟਸ ਵਿੱਚ ਦੱਸਿਆ ਗਿਆ ਹੈ ਕਿ WhatsApp ਲੋਕਾਂ ਦੀ ਨਿੱਜੀ ਚੈਟਾਂ ਦੇ ਰਿਕਾਰਡ ਨਹੀਂ ਰੱਖਦਾ। ਉਹ ਉਪਭੋਗਤਾ ਦੀਆਂ ਗੱਲਾਂ ਨੂੰ ਨਹੀਂ ਸੁਣਦਾ ਹੈ, ਕਿਉਂਕਿ ਇਹ ਐਂਡ-ਟੂ-ਐਂਡ ਇੰਕ੍ਰਿਪਟੇਡ ਹੁੰਦੀ ਹੈ।
ਇਸ ਤੋਂ ਇਲਾਵਾ ਤੀਜੇ ਸਟੇਟਸ ਵਿੱਚ ਇਹ ਦੱਸਿਆ ਗਿਆ ਹੈ ਕਿ WhatsApp ਉਪਭੋਗਤਾਵਾਂ ਦੀ ਸਾਂਝੀ ਕੀਤੀ ਗਈ ਲੋਕੇਸ਼ਨ ਨਹੀਂ ਦੇਖ ਸਕਦਾ। ਆਖਰੀ ਦੇ ਸਟੇਟਸ ਵਿੱਚ ਕੰਪਨੀ ਨੇ ਕਿਹਾ ਹੈ ਕਿ WhatsApp ਆਪਣੇ ਉਪਭੋਗਤਾਵਾਂ ਦੇ ਸੰਪਰਕ ਨੂੰ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ। WhatsApp ਦੇ ਇਨ੍ਹਾਂ ਸਟੇਟਸ ਅਪਡੇਟਸ ਤੁਸੀ ਵੀ ਦੇਖ ਸਕਦੇ ਹੋ, ਜਿਸ ਦੇ ਲਈ ਤੁਹਾਨੂੰ ਆਪਣੇ WhatsApp ਦੇ ‘Status’ ਸੈਕਸ਼ਨ ‘ਤੇ ਜਾਣਾ ਹੋਵੇਗਾ । ਉੱਥੇ ਚੋਟੀ ‘ਤੇ ਤੁਹਾਨੂੰ WhatsApp ਦਾ ਸਟੇਟਸ ਦਿੱਖ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ WhatsApp ਨੇ ਵੀ ਟਵੀਟ ਕਰਕੇ ਕਈ ਜਾਣਕਾਰੀਆਂ ਦਿੱਤੀਆਂ ਹਨ । ਗਰੁੱਪ ਇਨਵਾਈਟ ਨੂੰ ਲੈ ਕੇ WhatsAp ਦਾ ਕਹਿਣਾ ਹੈ ਕਿ ਨਵੀਂ Privacy Policy ਵਿੱਚ ਉਪਭੋਗਤਾਵਾਂ ਦੇ WhatsApp Group Private ਹੀ ਰਹਿਣਗੇ। WhatsApp ਨੇ ਟਵੀਟ ਕਰ ਕੇ ਇਹ ਵੀ ਦੱਸਿਆ ਕਿ ਉਪਭੋਗਤਾ ਹਾਲੇ ਵੀ ਮੈਸੇਜ Disappearing ਫ਼ੀਚਰ ਸੈੱਟ ਕਰ ਸਕਦੇ ਹਨ। ਇਸਦੇ ਨਾਲ ਹੀ ਡਾਟਾ ਵੀ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ