bhai gurditta ji: ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਅਤੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਪਿਤਾ ਸਨ। ਬਾਬਾ ਗੁਰਦਿੱਤਾ ਜੀ ਦਾ ਜਨਮ 15 ਨਵੰਬਰ 1613 ਨੂੰ ਡਰੋਲੀ ਭਾਈ ਕੀ ਵਿਖੇ ਮਾਤਾ ਦਾਮੋਦਰੀ ਦੀ ਕੁਖੋਂ, ਜਿਲ੍ਹਾ ਫ਼ਿਰੋਜ਼ਪੁਰ ਪੰਜਾਬ ਵਿਖੇ ਹੋਇਆ। ਉਹ ਗੁਰੂ ਤੇਗ਼ ਬਹਾਦੁਰ ਜੀ ਦੇ ਵੱਡੇ ਭਰਾ ਸਨ।ਪੈਂਦੇ ਖ਼ਾਂ ਦੁਆਰਾ ਕਰਤਾਰਪੁਰ ਤੇ ਸਿੱਖਾਂ ਨੂੰ ਘੇਰਾ ਪਾਉਣ ਸਮੇਂ ਬਾਬਾ ਗੁਰਦਿੱਤਾ ਜੀ ਨੇ ਭਾਈ ਬਿਧੀ ਚੰਦ ਨਾਲ ਰੱਖਿਆਤਮਕ ਕਾਰਵਾਈ ਦਾ ਹੁਕਮ ਦਿੱਤਾ ਸੀ।
ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ ਕੀਰਤਪੁਰ ਸਾਹਿਬ ਵਿਖੇ ਨਿਵਾਸ ਸਥਾਪਿਤ ਕੀਤਾ। ਬਾਬਾ ਸ੍ਰੀ ਚੰਦ, ਗੁਰੂ ਨਾਨਕ ਦੇਵ ਜੀ ਦੇ ਬਿਰਧ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਪੰਥ ਦੇ ਮੁਖੀ ਵਜੋਂ ਨਿਯੁਕਤ ਕੀਤਾ।ਬਾਬਾ ਗੁਰਦਿੱਤਾ ਜੀ 25 ਸਾਲ ਦੀ ਉਮਰ ਵਿਚ ਚੇਤ ਸੁਦੀ 10, 1695 ਬਿਕਰਮੀ, 15 ਮਾਰਚ 1638 ਈ. ਨੂੰ ਕੀਰਤਪੁਰ ਵਿਖੇ ਅਕਾਲ ਚਲਾਣਾ ਕਰ ਗਏ ਸਨ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਉਸੇ ਸਥਾਨ ਤੇ ਸਥਿਤ ਹੈ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ।
ਕਿਸਾਨ ਆਈ. ਟੀ. ਸੈੱਲ ਹੈਂਡਲ ਕਰਨ ਵਾਲੇ ਨੌਜਵਾਨ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ