corona vaccination drive target: ਦੇਸ਼ ‘ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ।ਭਾਰਤ ਨੇ ਪਹਿਲੇ ਦਿਨ ਦੋ ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਾਉਣ ਦਾ ਰਿਕਾਰਡ ਵੀ ਬਣਾ ਦਿੱਤਾ।ਪਰ ਇਸ ਸਭ ਨਾਲ ਦੇਸ਼ ‘ਚ ਵੈਕਸੀਨੇਸ਼ਨ ਨੂੰ ਲੈ ਕੇ ਰਾਜਨੀਤੀ ਵੀ ਸਿਰੇ ‘ਤੇ ਹੋ ਰਹੀ ਹੈ।ਜਿਸਦੀ ਝਲਕ ਰਾਜਧਾਨੀ ‘ਚ ਵੀ ਦੇਖਣ ਨੂੰ ਮਿਲੀ ਹੈ।ਮਹੱਤਵਪੂਰਨ ਹੈ ਟੀਕਾਕਰਨ ਦੇ ਪਹਿਲੇ ਦਿਨ ਦਿੱਲੀ ‘ਚ ਟਾਰਗੇਟ ਤੋਂ ਅੱਧੇ ਲੋਕਾਂ ਨੂੰ ਹੀ ਵੈਕਸੀਨ ਦਿੱਤੀ ਜਾ ਸਕੀ ਜਿਸ ਤੇ ਵਿਵਾਦ ਹੋਇਆ ਹੈ।
ਅਜਿਹੇ ‘ਚ ਹੁਣ ਕਾਂਗਰਸ ਨੇ ਇਸ ‘ਤੇ ਸਵਾਲ ਖੜੇ ਕੀਤੇ ਹਨ, ਦੋਸ਼ ਲਗਾਇਆ ਹੈ ਕਿ ਕੇਂਦਰ ‘ਚ ਦਿੱਲੀ ਦੀਆਂ ਤਿੰਨਾਂ ਐੱਮਸੀਡੀ ‘ਚ ਬੀਜੇਪੀ ਸੱਤਾ ‘ਚ ਹੈ।ਫਿਰ ਵੀ ਇੰਨੀ ਘੱਟ ਵੈਕਸੀਨੇਸ਼ਨ ਕਿਉਂ ਹੋਇਆ ਹੈ।ਦੂਜੇ ਪਾਸੇ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।ਬੀਜੇਪੀ ਦਾ ਕਹਿਣਾ ਹੈ ਕਿ ਕੇਜਰੀਵਾਲ ਸਰਕਾਰ ਹੀ ਵੈਕਸੀਨੇਸ਼ਨ ਦਾ ਕੰਮ ਦੇਖ ਰਹੀ ਹੈ, ਅਜਿਹੇ ‘ਚ ਸਾਰੀ ਜ਼ਿੰਮੇਦਾਰੀ ਉੁਨ੍ਹਾਂ ਦੀ ਹੈ।ਦੱਸਣਯੋਗ ਹੈ ਕਿ ਦਿੱਲੀ ‘ਚ ਵੈਕਸੀਨੇਸ਼ਨ ਸੈਂਟਰਸ ਦੀ ਗਿਣਤੀ 81 ਹੈ।ਇਨ੍ਹਾਂ ‘ਚ ਐੱਮਸੀਡੀ ਦੇ ਹਸਪਤਾਲਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।ਸਿਰਫ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹਸਪਤਾਲਾਂ ‘ਚ ਹੀ ਵੈਕਸੀਨੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।ਦਰਅਸਲ, ਹਰ ਰਾਜ ਵਿਚ, ਇਕ ਦਿਨ ਵਿਚ ਟੀਕਾਕਰਨ ਲਈ ਕੁਝ ਟੀਚੇ ਨਿਰਧਾਰਤ ਕੀਤੇ ਗਏ ਹਨ. 16 ਜਨਵਰੀ ਨੂੰ ਟੀਕਾਕਰਣ ਦੇ ਪਹਿਲੇ ਦਿਨ ਕੁਲ 8100 ਲੋਕਾਂ ਨੂੰ ਟੀਕਾ ਲਗਾਇਆ ਜਾਣਾ ਸੀ
26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਤੇ ਸੁਪਰੀਮ ਕੋਰਟ ‘ਚ ਸੁਣਵਾਈ ਦਾ ਵੱਡਾ Update, ਹੁਣ ਹੋਵੇਗੀ ਇਹ ਪਰੇਡ ?