whatsapp new policy delhi high court: ਵੱਟਸਐਪ ਵਲੋਂ ਲਿਆਂਦੀ ਗਈ ਨਵੀਂ ਪ੍ਰਾਈਵੇਟ ਪਾਲਿਸੀ ਨੂੰ ਕੇ ਦਿੱਲੀ ਹਾਈਕੋਰਟ ‘ਚ ਸੋਮਵਾਰ ਨੂੰ ਸੁਣਵਾਈ ਹੋਈ।ਦਿੱਲੀ ਹਾਈਕੋਰਟ ‘ਚ ਦਾਇਰ ਚੁਣੌਤੀ ‘ਤੇ ਸੁਣਵਾਈ ਕਰਦਿਆਂ ਹੋਏ ਕੋਰਟ ਨੇ ਸੋਮਵਾਰ ਨੂੰ ਨਵੀਂ ਪਾਲਿਸੀ ਨੂੰ ਲੈ ਕੇ ਵੱਟਸਐਪ ਅਤੇ ਫੇਸਬੁੱਕ ਨੂੰ ਨੋਟਿਸ ਜਾਰੀ ਕਰਨ ਤੋਂ ਇੰਨਕਾਰ ਕਰ ਦਿੱਤਾ।ਹਾਈਕੋਰਟ ‘ਚ ਅਪੀਲ ਕੀਤੀ ਗਈ ਕਿ ਸਰਕਾਰ ਨੂੰ ਵੱਟਸਐਪ ਦੀ ਨਵੀਂ ਨੀਤੀ ਨੂੰ ਲੈ ਕੇ ਕਾਰਵਾਈ ਕਰਨੀ ਚਾਹੀਦੀ।ਇਸ ਪਟੀਸ਼ਨ ‘ਚ ਨਵੀਂ ਪਾਲਿਸੀ ਨੂੰ ਨਿੱਜਤਾ ਦਾ ਉਲੰਘਣ ਦੱਸਿਆ ਗਿਆ।ਹਾਲਾਂਕਿ, ਹਾਈਕੋਰਟ ਨੇ ਇਸ ਮਾਮਲੇ ‘ਚ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ ਅਤੇ ਕਿਹਾ ਹੈ ਕਿ ਇਸ ‘ਤੇ ਵਿਸਤ੍ਰਿਤ ਸੁਣਵਾਈ ਦੀ ਜ਼ਰੂਰਤ ਹੈ।
ਹੁਣ ਇਸ ਕੇਸ ਦੀ ਸੁਣਵਾਈ 25 ਜਨਵਰੀ ਨੂੰ ਹੋਵੇਗੀ।ਦਿੱਲੀ ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਇਹ ਕਿਹਾ ਗਿਆ ਹੈ ਕਿ ਵੱਟਸਐਪ ਵਰਗਾ ਪ੍ਰਾਈਵੇਟ ਐਪ ਆਮ ਲੋਕਾਂ ਨਾਲ ਜੁੜੀ ਵਿਅਕਤੀ ਜਾਣਕਾਰੀਆਂ ਨੂੰ ਸਾਂਝਾ ਕਰਨਾ ਚਾਹੁੰਦਾ ਹੈ ਇਸ ‘ਤੇ ਰੋਕ ਲਗਾਉਣ ਦੀ ਜ਼ਰੂਰਤ ਹੈ।ਅਜਿਹੇ ‘ਚ ਸਰਕਾਰ ਨੂੰ ਇਸਦੇ ਵਿਰੁੱਧ ਸਖਤ ਕਦਮ ਉਠਾਇਆ ਜਾਣਾ ਚਾਹੀਦਾ ਹੈ।ਦਿੱਲੀ ਹਾਈਕੋਰਟ ਨੇ ਪਟੀਸ਼ਨਕਰਤਾ ਦੀ ਮੰਗ ‘ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਵੱਟਸਐਪ ਇੱਕ ਨਿੱਜੀ ਐਪ ਹੈ।ਜੇਕਰ ਇਸ ਐਪ ਨਾਲ ਕਿਸੇ ਨੂੰ ਪ੍ਰੇਸ਼ਾਨੀ ਹੈ ਅਤੇ ਐਪ ਨਿੱਜਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਤਾਂ ਇਸ ਨੂੰ ਡਿਲੀਟ ਕਰ ਦਿਓ।
26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਤੇ ਸੁਪਰੀਮ ਕੋਰਟ ‘ਚ ਸੁਣਵਾਈ ਦਾ ਵੱਡਾ Update, ਹੁਣ ਹੋਵੇਗੀ ਇਹ ਪਰੇਡ ?