uddhav thackeray shivsena fight west bengal: ਕਰੀਬ 1 ਦਹਾਕਿਆਂ ਤੱਕ ਰਾਜਨੀਤੀ ਦੀ ਥਾਲੀ ‘ਚ ਇਕੱਠੇ ਖਾਣ ਤੋਂ ਬਾਅਦ ਵੱਖ ਹੋਏ ਸ਼ਿਵਸੈਨਾ ਅਤੇ ਬੀਜੇਪੀ ਇੱਕ ਦੂਜੇ ਦੀ ਰਾਹ ‘ਚ ਰੋੜਾ ਅਟਕਾਉਣ ਦਾ ਇੱਕ ਮੌਕਾ ਨਹੀਂ ਛੱਡ ਰਹੇ ਹਨ।ਇੱਕ ਪਾਸੇ ਬੰਗਾਲ ‘ਚ ਬੀਜੇਪੀ ਆਪਣੇ ਆਪ ਨੂੰ ਸੱਤਾ ‘ਚ ਕਾਬਿਜ਼ ਕਰਨਾ ਚਾਹੁੰਦੀ ਹੈ, ਤਾਂ ਦੂਜੇ ਪਾਸੇ ਸ਼ਿਵਸੈਨਾ ਬੰਗਾਲ ਚੋਣਾਂ ‘ਚ ਐਂਟਰੀ ਕਰ ਕੇ ਬੀਜੇਪੀ ਦਾ ਖੇਡ ਖਰਾਬ ਕਰਨ ‘ਚ ਜੁਟੀ ਹੈ।ਬੰਗਾਲ ਵਿਧਾਨ ਸਭਾ ਚੋਣਾਂ ‘ਤੇ ਇਸ ਸਮੇਂ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਬੀਜੇਪੀ ਪਿਛਲੇ ਕੁਝ ਸਾਲਾਂ ਤੋਂ ਬੰਗਾਲ ‘ਚ ਆਪਣੀ ਜਮੀਨ ਤਿਆਰ ਕਰ ਰਹੀ ਹੈ।ਬੀਜੇਪੀ ਦਾ ਵੱਖਰਾ ਉਦੇਸ਼ ਮਮਤਾ ਬੈਨਰਜੀ ਨੂੰ ਸੱਤਾ ਤੋਂ ਦੂਰ ਕਰ ਕੇ ਬੰਗਾਲ ‘ਚ ਕਮਲ ਖਿਲਾਉਣਾ ਹੈ।ਬੰਗਾਲ ਵਿਧਾਨਸਭਾ ਚੋਣਾਂ ਦੀ ਅਗਲੀ ਲੜਾਈ ਤ੍ਰਿਣਮੂਲ ਕਾਂਗਰਸ ਬਨਾਮ ਬੀਜੇਪੀ ਨਜ਼ਰ ਆ ਰਹੀ ਹੈ।ਬੀਜੇਪੀ ਹਿੰਦੂਤਵ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਾ ਰਹੀ ਹੈ।ਆਪਣੇ ਆਪ ਨੂੰ ਹਿੰਦੂਤਵੀ ਬੋਲਣ ਵਾਲੀ ਸ਼ਿਵਸੈਨਾ, ਬੀਜੇਪੀ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ।ਸ਼ਿਵਸੈਨਾ ਨੇ ਬੰਗਾਲ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਸ਼ਿਵਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਕਿਹਾ, ਪਾਰਟੀ ਪ੍ਰਮੁੱਖ ਊਧਵ ਠਾਕਰੇ ਨਾਲ ਚਰਚਾ ਦੇ ਬਾਅਦ ਸ਼ਿਵਸੈਨਾ ਨੇ ਬੰਗਾਲ ਵਿਧਾਨਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।ਅਸੀਂ ਬਹੁਤ ਜਲਦ ਕੋਲਕਾਤਾ ਆ ਰਹੇ ਹਾਂ।ਜੈ ਹਿੰਦ, ਜੈ ਬੰਗਲਾ ਦਾ ਨਾਅਰਾ ਵੀ ਸੰਜੇ ਰਾਉਤ ਨੇ ਦਿੱਤਾ ਹੈ।ਸੰਜੇ ਰਾਉਤ ਦਾ ਕਹਿਣਾ ਹੈ ਕਿ ਬੰਗਾਲ ‘ਚ ਚੋਣਾਂ ਅਸੀਂ ਲੜ ਸਕਦੇ ਹਾਂ, ਅਜਿਹਾ ਮੁਖੀ ਊਧਵ ਠਾਕਰੇ ਨੇ ਕਿਹਾ ਹੈ।ਬੰਗਾਲ ‘ਚ ਸ਼ਿਵਸੈਨਾ ਦੀ ਯੂਨਿਟ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ।ਉਨ੍ਹਾਂ ਵੀ ਪੱਛਮੀ ਬੰਗਾਲ ਜਾ ਕੇ ਰਿਸਰਚ ਕਰਨ ਅਤੇ ਊਧਵ ਠਾਕਰੇ ਮਾਰਗਦਰਸ਼ਨ ਕਰਨਗੇ।ਇਹ ਇੱਕ ਸ਼ੁਰੂਆਤ ਹੈ, ਅਸੀਂ ਕਿਸੇ ਨੂੰ ਹਰਾਉਣ ਜਾਂ ਮੱਦਦ ਕਰਨ ਨਹੀਂ ਜਾ ਰਹੇ।ਅਸੀਂ ਪਾਰਟੀ ਦਾ ਵਿਸਤਾਰ ਕਰਨ ਜਾ ਰਹੇ ਹਾਂ।ਸ਼ਿਵ ਸੈਨਾ ਕੋਲ ਬੰਗਾਲ ‘ਚ ਨਾ ਕੋਈ ਕੈਡਰ ਹੈ ਅਤੇ ਨਾ ਹੀ ਕੋਈ ਚਿਹਰਾ।ਸ਼ਿਵਸੈਨਾ ਦੀਆਂ ਕਰੀਬੀਆਂ ਮਮਤਾ ਬੈਨਰਜੀ ਨਾਲ ਜ਼ਰੂਰ ਹਨ, ਪਰ ਬੰਗਾਲ ਚੋਣਾਂ ਲੜ ਕੇ ਸ਼ਿਵਸੈਨਾ ਮਮਤਾ ਬੈਨਰਜੀ ਨੂੰ ਕਿੰਨਾ ਫਾਇਦਾ ਪਹੁੰਚਾਏਗੀ ਇਸਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਤੇ ਸੁਪਰੀਮ ਕੋਰਟ ‘ਚ ਸੁਣਵਾਈ ਦਾ ਵੱਡਾ Update, ਹੁਣ ਹੋਵੇਗੀ ਇਹ ਪਰੇਡ ?