rafale to make debut at repubic day: ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਤਿਆਰੀਆਂ ਤੇਜ ਕਰ ਦਿੱਤੀਆਂ ਗਈਆਂ ਹਨ।26 ਜਨਵਰੀ ਨੂੰ ਹੋਣ ਵਾਲੀ ਪਰੇਡ ‘ਚ ਇਸ ਵਾਰ ਰਾਫੇਲ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।ਭਾਰਤੀ ਵਾਯੂਸੈਨਾ ਪਰੇਡ ਦੌਰਾਨ ਮੇਕ ਇੰਨ ਇੰਡੀਆ ਥੀਮ ਦੇ ਤਹਿਤ ਅਹਿਮ ਲੜਾਕੂ ਜਹਾਜ਼ਾਂ ਦਾ ਪ੍ਰਦਰਸ਼ਨ ਕਰੇਗੀ।ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਫੇਲ ਦਾ ਪ੍ਰਦਰਸ਼ਨ ਜਨਤਕ ਤੌਰ ‘ਤੇ ਕੀਤਾ ਜਾਵੇਗਾ।ਪਰੇਡ ਦੇ ਦੌਰਾਨ ਕੁਲ 42 ਜਹਾਜ਼ ਫਲਾਈਟ ਪਾਸਟ ਦਾ ਹਿੱਸਾ ਹੋਣਗੇ।ਇਨ੍ਹਾਂ ‘ਚ ਰਾਫੇਲ ਤੋ ਇਲਾਵਾ ਸੁਖੋਈ-30, ਮਿਗ-29, ਜਗੁਆਰ ਅਤੇ ਕਈ ਹੋਰ ਜਹਾਜ਼ਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।ਚਿਨੂਕ ਟ੍ਰਾਂਸਪੋਰਟ ਹੈਲੀਕਾਪਟਰ, ਅਪਾਚੇ ਕਾਮਬੈਟ ਹੈਲੀਕਾਪਟਰ ਸੀ 130 ਜੇ ਟ੍ਰਾਸਪੋਰਟ ਵਿਮਾਨ ਵੀ ਸ਼ਾਮਲ ਹੋਣਗੇ।
ਇਸ ਦੌਰਾਨ ਤੇਜਸ,ਏਸਟ੍ਰਾ ਮਿਜ਼ਾਇਲ ਅਤੇ ਰੋਹਿਣੀ ਸਰਵਲਾਂਸ ਰਡਾਰ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।ਚਿਨੂਕ ਹੈਲੀਕਾਪਟਰ ਅਮਰੀਕਾ ‘ਚ ਬਣਿਆ ਹੈ ਅਤੇ ਸਾਲ 2019 ‘ਚ ਇਸਨੂੰ ਵਾਯੂਸੈਨਾ ‘ਚ ਸ਼ਾਮਲ ਕੀਤਾ ਗਿਆ ਸੀ।ਭਾਰਤ ਦੇ ਕੋਲ ਚਿਨੂਕ ਹੈਲੀਕਾਪਟਰ ਹੈ।ਗਣਤੰਤਰ ਦਿਵਸ ਦੇ ਮੌਕੇ ਨੂੰ ਦੇਖਦੇ ਹੋਏ ਰਾਜਧਾਨੀ ਦਿੱਲੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਪੂਰੀ ਦਿੱਲੀ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।ਕਈ ਥਾਵਾਂ ‘ਤੇ ਭਾਰਤ ਤੋਂ ਫਰਾਰ ਅੱਤਵਾਦੀਆਂ ਦੇ ਪੋਸਟਰਸ ਵੀ ਲਗਾਏ ਗਏ ਹਨ।ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਇਸ ਵਾਰ 26 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਵੀ ਖਾਸ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
26 ਜਨਵਰੀ ਦੀ ਕਿਸਾਨ ਟ੍ਰੈਕਟਰ ਪਰੇਡ ਤੇ ਸੁਪਰੀਮ ਕੋਰਟ ‘ਚ ਸੁਣਵਾਈ ਦਾ ਵੱਡਾ Update, ਹੁਣ ਹੋਵੇਗੀ ਇਹ ਪਰੇਡ ?