Coriander health benefits: ਧਨੀਆ ਕਿਸੀ ਵੀ ਸਬਜ਼ੀ ‘ਚ ਖਾਸ ਤੌਰ ‘ਤੇ ਵਰਤਿਆ ਜਾਂਦਾ ਹੈ। ਇਹ ਸਬਜ਼ੀਆਂ ਨੂੰ ਖੂਬਸੂਰਤ ਦਿਖਾਉਣ ਦੇ ਨਾਲ ਇਸਦੇ ਸੁਆਦ ਨੂੰ ਵਧਾਉਂਣ ਦਾ ਕੰਮ ਵੀ ਕਰਦਾ ਹੈ। ਨਾਲ ਹੀ ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਵੀ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਖਾਣ ਨਾਲ ਭਾਰ ਕੰਟਰੋਲ ਦੇ ਨਾਲ ਹੋਰ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਖ਼ਾਸ ਤੌਰ ‘ਤੇ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…
ਸ਼ੂਗਰ ‘ਚ ਧਨੀਆ ਫਾਇਦੇਮੰਦ: ਸਰੀਰ ‘ਚ ਇੰਨਸੁਲਿਨ ਦੀ ਮਾਤਰਾ ਅਸੰਤੁਲਿਤ ਹੋਣ ਕਾਰਨ ਸ਼ੂਗਰ ਦੇ ਵੱਧਣ ਜਾਂ ਘੱਟ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਤੋਂ ਬਚਣ ਲਈ ਇਨ੍ਹਾਂ ਲੋਕਾਂ ਨੂੰ ਆਪਣੇ ਰੋਜ਼ਾਨਾ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ‘ਚ ਚਿਕਿਤਸਕ ਅਤੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਧਨੀਏ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਧਨੀਏ ਦਾ ਗਲਾਈਸੈਮਿਕ ਇੰਡੈਕਸ 33 ਪ੍ਰਤੀਸ਼ਤ ਹੁੰਦਾ ਹੈ। ਅਸਲ ਵਿੱਚ ਇਹ ਇੰਡੈਕਸ ਭੋਜਨ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਨੂੰ ਮਾਪਣ ਦਾ ਇਕ ਪੈਮਾਨਾ ਹੈ। ਇਸ ਨਾਲ ਹੀ ਸਰੀਰ ‘ਚ ਸ਼ੂਗਰ ਲੈਵਲ ਦੀ ਮਾਤਰਾ ਅਤੇ ਅਸਰ ਦਾ ਪਤਾ ਚਲਦਾ ਹੈ। ਇਸਦੇ ਨਾਲ ਹੀ ਘੱਟ ਜੀਆਈ ਲੈਵਲ ਵਾਲੀਆਂ ਚੀਜ਼ਾਂ ਖਾਣ ‘ਚ ਜਲਦੀ ਪਚਣ ਦੇ ਨਾਲ ਵਜ਼ਨ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ।
ਇਸ ਤਰ੍ਹਾਂ ਕਰੋ ਸੇਵਨ: ਇਸ ਦੇ ਲਈ 10 ਗ੍ਰਾਮ ਸਾਬਤ ਧਨੀਏ ਨੂੰ 2 ਲੀਟਰ ਪਾਣੀ ਵਿਚ ਭਿਓ ਕੇ ਰਾਤ ਭਰ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਖਾਲੀ ਪੇਟ ਪੀਓ। ਜੇ ਤੁਸੀਂ ਚਾਹੋ ਤਾਂ ਦਿਨ ਭਰ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ। ਧਨੀਏ ‘ਚ ਮੌਜੂਦ ਫਲੈਵੋਨੋਇਡਜ਼, ਪੌਲੀਫੇਨੋਲਸ, ਬੀ-ਕੈਰੋਟਿਨੋਇਡਜ਼ ਵਰਗੇ ਕੰਪਾਊਂਡ ਖੂਨ ‘ਚ ਐਂਟੀ-ਹਾਈਪਰਗਲਾਈਕਾਈਮਿਕ, ਇਨਸੁਲਿਨ ਡਿਸਚਾਰਜਿੰਗ ਅਤੇ ਇਨਸੁਲਿਨ ਉਤਪਾਦਨ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਕਾਰਨ ਖੂਨ ‘ਚ ਗਲੂਕੋਜ਼ ਲੈਵਲ ਕੰਟਰੋਲ ਰਹਿੰਦਾ ਹੈ।
ਧਨੀਆ ਦੇ ਹੋਰ ਫਾਇਦੇ…
ਦਿਲ ਨੂੰ ਰੱਖੇ ਸਿਹਤਮੰਦ: ਇਸ ‘ਚ ਫੈਟ ਘੱਟ ਹੋਣ ਦੇ ਕਾਰਨ ਕੋਲੈਸਟ੍ਰੋਲ ਨੂੰ ਘਟਾਉਣ ਵਿਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਦਿਲ ਸਿਹਤਮੰਦ ਹੋਣ ਦੇ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਧਨੀਏ ਦੇ ਪੱਤਿਆਂ ਨੂੰ ਛਾਛ ‘ਚ ਮਿਲਾ ਕੇ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਬਦਹਜ਼ਮੀ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਭਾਰ ਘਟਾਏ: ਇੱਕ ਗਲਾਸ ਪਾਣੀ ‘ਚ ਧਨੀਏ ਦੇ ਬੀਜਾਂ ਨੂੰ 2 ਘੰਟੇ ਜਾਂ ਰਾਤ ਭਰ ਭਿਓ ਦਿਓ। ਫਿਰ ਮਿਸ਼ਰਣ ਨੂੰ ਗੈਸ ‘ਤੇ ਅੱਧਾ ਹੋਣ ਤੱਕ ਉਬਾਲੋ। ਤਿਆਰ ਪਾਣੀ ਨੂੰ ਦਿਨ ‘ਚ 2 ਵਾਰ ਪੀਓ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਅਜਿਹੇ ‘ਚ ਭੁੱਖ ਘੱਟ ਹੋਣ ਨਾਲ ਭਾਰ ਕੰਟਰੋਲ ਰਹਿਣ ‘ਚ ਸਹਾਇਤਾ ਮਿਲੇਗੀ। ਅਕਸਰ ਬਹੁਤ ਸਾਰੇ ਲੋਕ ਮੂੰਹ ‘ਚ ਛਾਲੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੁੰਦੇ ਹਨ। ਇਸ ਤੋਂ ਰਾਹਤ ਪਾਉਣ ਲਈ 250 ਮਿਲੀਲੀਟਰ ਪਾਣੀ ‘ਚ 1 ਚਮਚ ਧਨੀਆ ਪਾਊਡਰ ਮਿਲਾਓ। ਤਿਆਰ ਪਾਣੀ ਨਾਲ ਦਿਨ ‘ਚ 2-3 ਵਾਰ ਕੁਰਲੀ ਕਰੋ। ਅਜਿਹਾ ਕਰਨ ਨਾਲ ਜਲਦੀ ਛਾਲਿਆਂ ਤੋਂ ਛੁਟਕਾਰਾ ਮਿਲ ਜਾਵੇਗਾ।
ਸਕਿਨ ਕਰੇਗੀ ਗਲੋਂ: ਚਿਹਰੇ ‘ਤੇ ਪਏ ਦਾਗ-ਧੱਬੇ, ਮੁਹਾਸੇ, ਝੁਰੜੀਆਂ, ਸਨਟੈਨ ਆਦਿ ਸਮੱਸਿਆਵਾਂ ਨੂੰ ਦੂਰ ਕਰਨ ਲਈ ਧਨੀਆ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਇਨਫਲੇਮੇਟਰੀ ਗੁਣ ਸਕਿਨ ਨੂੰ ਗਹਿਰਾਈ ਨਾਲ ਪੋਸ਼ਿਤ ਕਰਦੇ ਹਨ। ਅਜਿਹੇ ‘ਚ ਸਕਿਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਕੇ ਚਿਹਰਾ ਸਾਫ, ਗਲੋਇੰਗ ਅਤੇ ਜਵਾਨ ਦਿਖਾਈ ਦਿੰਦਾ ਹੈ। ਇਸ ਦੀ ਵਰਤੋਂ ਕਰਨ ਲਈ 1 ਵੱਡਾ ਚਮਚ ਧਨੀਆ ਦੇ ਬੀਜ ਨੂੰ 1 ਕੱਪ ਪਾਣੀ ‘ਚ ਰਾਤ ਭਰ ਭਿਓ ਦਿਓ। ਫਿਰ ਸਵੇਰੇ ਇਸ ਪਾਣੀ ਨੂੰ ਰੂੰ ਦੀ ਮਦਦ ਨਾਲ ਚਿਹਰੇ ‘ਤੇ ਟੋਨਰ ਦੇ ਰੂਪ ਵਿਚ ਲਗਾਓ। ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਫਰਕ ਦੇਖੋਗੇ।