Bonfire health effects: ਸਰਦੀਆਂ ਦੇ ਮੌਸਮ ਵਿਚ ਲੋਕ ਠੰਡ ਤੋਂ ਬਚਣ ਲਈ ਕੋਲੇ ਜਾਂ ਲੱਕੜ ਦੀ ਅੰਗੀਠੀ ਜਲਾਉਣਾ ਪਸੰਦ ਕਰਦੇ ਹਨ। ਇਸ ਨਾਲ ਹੇਠ ਸੇਕਣ ਦੇ ਨਾਲ ਬਹੁਤ ਸਾਰੇ ਲੋਕ ਕਮਰੇ ਨੂੰ ਵੀ ਗਰਮ ਕਰਦੇ ਹਨ। ਤਾਂ ਕਿ ਠੰਡ ਦਾ ਅਹਿਸਾਸ ਘੱਟ ਹੋਵੇ। ਭਲੇ ਹੀ ਇਸ ਨਾਲ ਗਰਮਾਹਟ ਦਾ ਅਹਿਸਾਸ ਤਾਂ ਹੁੰਦਾ ਹੈ ਪਰ ਲਗਾਤਾਰ ਇਸ ਦੇ ਸਾਹਮਣੇ ਬੈਠੇ ਰਹਿਣ ਨਾਲ ਸਿਹਤ ਅਤੇ ਸਕਿਨ ਨੂੰ ਕਈ ਨੁਕਸਾਨ ਵੀ ਝੇਲਣੇ ਪੈਂਦੇ ਹਨ। ਇਸ ਲਈ ਮਾਹਿਰਾਂ ਦੁਆਰਾ ਇਸ ਦੀ ਵਰਤੋਂ ਨੂੰ ਖ਼ਤਰਨਾਕ ਵੀ ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਨੁਕਸਾਨ ਤੋਂ ਬਚਣ ਦੇ ਟਿਪਸ…
ਸਕਿਨ ਹੋਵੇਗੀ ਖਰਾਬ: ਕਈ ਘੰਟੇ ਬੰਦ ਕਮਰੇ ‘ਚ ਅੰਗੀਠੀ ਦੇ ਸਾਹਮਣੇ ਬੈਠਣ ਨਾਲ ਸਕਿਨ ‘ਤੇ ਗਹਿਰਾ ਅਸਰ ਹੁੰਦਾ ਹੈ। ਦਰਅਸਲ ਇਸ ਤਰੀਕੇ ਨਾਲ ਅੰਗੀਠੀ ਦੇ ਸਾਹਮਣੇ ਬੈਠਣ ਨਾਲ ਸਕਿਨ ‘ਚ ਮੌਜੂਦ ਨਮੀ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਰੁੱਖਾਪਣ ਵੱਧਣ ਦੇ ਨਾਲ ਸਕਿਨ ਫਟਣ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅੰਗੀਠੀ ‘ਚੋਂ ਨਿਕਲਣ ਵਾਲਾ ਧੂੰਆਂ ਅੱਖਾਂ ‘ਚ ਪੈਣ ਨਾਲ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਨਾਲ ਅੱਖਾਂ ‘ਚ ਜਲਣ, ਖੁਜਲੀ ਅਤੇ ਖੁਸ਼ਕੀ ਵਧਣ ਲੱਗਦੀ ਹੈ। ਅਜਿਹੇ ‘ਚ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਅੰਗੀਠੀ ਤੋਂ ਦੂਰੀ ਬਣਾ ਕੇ ਬੈਠੋ।
ਆਕਸੀਜਨ ਲੈਵਲ ਹੋਵੇਗਾ ਘੱਟ: ਅਕਸਰ ਲੋਕ ਲੱਕੜ ਜਾਂ ਕੋਲੇ ਨਾਲ ਅੰਗੀਠੀ ਜਲਾ ਕੇ ਕਮਰਾ ਬੰਦ ਕਰ ਦਿੰਦੇ ਹਨ। ਪਰ ਇਸ ਨਾਲ ਕਮਰੇ ‘ਚ ਆਕਸੀਜਨ ਲੈਵਲ ਘੱਟ ਜਾਂਦਾ ਹੈ। ਅਜਿਹੇ ‘ਚ ਸਾਹ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕਮਰੇ ‘ਚ ਕਾਰਬਨ ਮੋਨੋਆਕਸਾਈਡ ਲੈਵਲ ਵਧਣ ਲੱਗਦਾ ਹੈ। ਇਸ ਦਾ ਸਿੱਧਾ ਅਸਰ ਮਨੁੱਖ ਦੇ ਦਿਮਾਗ ‘ਤੇ ਪੈਂਦਾ ਹੈ। ਇਹ ਵਿਅਕਤੀ ਦੇ ਬੇਹੋਸ਼ ਹੋਣ ਦਾ ਕਾਰਨ ਵੀ ਬਣਦਾ ਹੈ। ਅੰਗੀਠੀ ਨੂੰ ਜਲਾਕੇ ਕਮਰੇ ਨੂੰ ਬੰਦ ਕਰਨ ਨਾਲ ਕਾਰਬਨ ਮੋਨੋਆਕਸਾਈਡ ਇਸ ‘ਚੋਂ ਬਾਹਰ ਨਿਕਲਦੀ ਹੈ। ਇਹ ਗੈਸ ਸਾਹ ਰਾਹੀਂ ਫੇਫੜਿਆਂ ਵਿਚ ਪਹੁੰਚਣ ਤੋਂ ਬਾਅਦ ਖੂਨ ਵਿਚ ਚਲੀ ਜਾਂਦੀ ਹੈ। ਇਸ ਦੇ ਕਾਰਨ ਸਰੀਰ ‘ਚ ਹੀਮੋਗਲੋਬਿਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਖੂਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਚਾਅ ਲਈ ਅਪਣਾਓ ਇਹ ਤਰੀਕੇ…
- ਅੰਗੀਠੀ ਜਲਾ ਕੇ ਕਮਰੇ ਨੂੰ ਬੰਦ ਰੱਖਣ ਦੀ ਗਲਤੀ ਨਾ ਕਰੋ। ਇਸ ਨਾਲ ਕਮਰੇ ‘ਚ ਇਸ ਦੇ ਧੂੰਏਂ ਕਾਰਨ ਆਕਸੀਕਰਨ ਘੱਟ ਸਕਦੀ ਹੈ। ਅਜਿਹੇ ‘ਚ ਤੁਹਾਨੂੰ ਸਾਹ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਅੰਗੀਠੀ ‘ਚ ਲੱਕੜ ਜਾਂ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ‘ਚ ਇਸ ਨੂੰ ਜਲਾਉਣ ਨਾਲ ਨੁਕਸਾਨਦੇਹ ਕਣ ਬਾਹਰ ਆਉਂਦੇ ਹਨ। ਇਹ ਕਣ ਸਾਡੇ ਸਰੀਰ ‘ਤੇ ਬੁਰਾ ਅਸਰ ਪਾਉਣ ਦਾ ਕੰਮ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਜਲਾਉਣ ‘ਤੇ ਸਹੀ ਮਾਤਰਾ ‘ਚ ਦੂਰੀ ਬਣਾਕੇ ਰੱਖਣ ਦੀ ਜ਼ਰੂਰਤ ਹੈ।
- ਛੋਟੇ ਬੱਚਿਆਂ ਦੀ ਸਕਿਨ ਜ਼ਿਆਦਾ ਸੈਂਸੀਟਿਵ ਹੁੰਦੀ ਹੈ। ਅਜਿਹੇ ‘ਚ ਅੰਗੀਠੀ ਜਲਾਉਣ ਤੋਂ ਬਾਅਦ ਉਨ੍ਹਾਂ ਦੀ ਸਕਿਨ ਖਰਾਬ ਹੋ ਸਕਦੀ ਹੈ। ਅਜਿਹੇ ‘ਚ ਜ਼ਰੂਰੀ ਹੈ ਇਸ ਨੂੰ ਜਲਾਉਣ ‘ਤੇ ਬੱਚਿਆਂ ਨੂੰ ਵਿਸ਼ੇਸ਼ ਦੂਰੀ ‘ਤੇ ਰੱਖੋ। ਨਾਲ ਹੀ ਜ਼ਿਆਦਾ ਦੇਰ ਤੱਕ ਅੰਗੀਠੀ ਦੇ ਕੋਲ ਨਾ ਬੈਠੋ।
- ਅੰਗੀਠੀ ਤੋਂ ਇਲਾਵਾ ਜੋ ਲੋਕ ਬਲੋਅਰ ਜਾਂ ਹੀਟਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਵੀ ਇਸ ਦੀ ਵਰਤੋਂ ਧਿਆਨ ਨਾਲ ਕਰਨ ਦੀ ਲੋੜ ਹੈ। ਇਸਦੇ ਲਈ ਕਮਰੇ ਨੂੰ ਗਰਮ ਹੋਣ ਤੱਕ ਇਸਨੂੰ ਜਲਾਓ। ਬਾਅਦ ਵਿਚ ਇਨ੍ਹਾਂ ਚੀਜ਼ਾਂ ਨੂੰ ਬੰਦ ਕਰ ਦਿਓ।