Ravichandran ashwin trolls tim paine : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਬ੍ਰਿਸਬੇਨ ਵਿੱਚ ਖੇਡਿਆ ਗਿਆ ਹੈ। ਭਾਰਤ ਨੇ ਇਸ ਮੈਚ ਨੂੰ ਜਿੱਤ ਕੇ ਇਤਿਹਾਸ ਰਚਿਆ ਹੈ। ਭਾਰਤ ਨੇ ਚੌਥੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਮਾਤ ਦਿੱਤੀ। ਭਾਰਤ ਲਈ ਰਿਸ਼ਭ ਪੰਤ ਨੇ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਮੈਦਾਨ ‘ਤੇ ਜ਼ਬਰਦਸਤ ਜਸ਼ਨ ਮਨਾਇਆ। ਕਈ ਦਿੱਗਜ ਖਿਡਾਰੀਆਂ ਨੇ ਟੀਮ ਇੰਡੀਆ ਨੂੰ ਜਿੱਤ ਲਈ ਵਧਾਈ ਦਿੱਤੀ। ਇਸ ਦੌਰਾਨ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਆਸਟ੍ਰੇਲੀਆਈ ਕਪਤਾਨ ਟਿਮ ਪੇਨ ਦਾ ਮਜ਼ਾਕ ਉਡਾਇਆ ਹੈ। ਟਿਮ ਪੇਨ ਦੀ ਟਿੱਪਣੀ ‘ਤੇ ਅਸ਼ਵਿਨ ਨੇ ਟਵੀਟ ਕੀਤਾ ਅਤੇ ਟਿੱਪਣੀ ਕੀਤੀ ਹੈ।
ਤੀਜੇ ਟੈਸਟ ਵਿੱਚ ਕਪਤਾਨ ਟਿਮ ਪੇਨ ਨੇ ਬੱਲੇਬਾਜ਼ੀ ਕਰ ਰਹੇ ਅਸ਼ਵਿਨ ਨੂੰ ਕਿਹਾ ਕਿ ਗਾਬਾ ਟੈਸਟ ਦਾ ਇੰਤਜ਼ਾਰ ਨਹੀਂ ਕਰ ਸਕਦਾ। ਅਸ਼ਵਿਨ ਨੇ ਇਸ ਟਿੱਪਣੀ ‘ਤੇ ਹੁਣ ਤੰਜ ਕਸਿਆ ਹੈ। ਅਸ਼ਵਿਨ ਨੇ ਟਵੀਟ ਕੀਤਾ, “ਗਾਬਾ ਤੋਂ ਗੁਡ ਈਵਨਿੰਗ। ਮਾਫ਼ੀ ਚਾਹੁੰਦਾ ਹਾਂ ਮੈਂ ਇਹ ਮੈਚ ਨਹੀਂ ਖੇਡ ਸਕਿਆ। ਪਰ ਮੇਜ਼ਬਾਨੀ ਕਰਨ ਅਤੇ ਸਖਤ ਮਿਹਨਤ ਕਰਨ ਲਈ ਧੰਨਵਾਦ। ਇਹ ਲੜੀ ਸਾਨੂੰ ਸਾਰੀ ਉਮਰ ਯਾਦ ਰਹੇਗੀ।” ਤੁਹਾਨੂੰ ਦੱਸ ਦਈਏ ਕਿ ਰਵੀਚੰਦਰਨ ਅਸ਼ਵਿਨ ਨੇ ਤੀਜੇ ਟੈਸਟ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਅਤੇ ਮੈਚ ਨੂੰ ਹਾਰਨ ਤੋਂ ਬਚਾ ਲਿਆ ਸੀ। ਬੱਲੇਬਾਜ਼ੀ ਕਰਦਿਆਂ ਟਿਮ ਪੇਨ ਨੇ ਉਸ ਨੂੰ ਕਿਹਾ, ‘ਗਾਬਾ ਦੇ ਲਈ ਹੁਣ ਇੰਤਜ਼ਾਰ ਨਹੀਂ ਹੋ ਰਿਹਾ।’ ਜਿਸ ‘ਤੇ ਅਸ਼ਵਿਨ ਨੇ ਕਿਹਾ,’ਤੁਹਾਨੂੰ ਭਾਰਤ ਵਿੱਚ ਦੇਖਣ ਦਾ ਇੰਤਜ਼ਾਰ ਨਹੀਂ ਹੋ ਰਿਹਾ। ਸ਼ਾਇਦ ਇਹ ਤੁਹਾਡੀ ਆਖਰੀ ਲੜੀ ਹੋਵੇਗੀ।’ ਉਸ ਤੋਂ ਬਾਅਦ ਟਿਮ ਪੇਨ ਕਈ ਕੈਚਾਂ ਤੋਂ ਖੁੰਝ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਕਾਫੀ ਆਲੋਚਨਾ ਹੋਈ ਸੀ।