budgetv all party meeting january 30: ਆਉਣ ਵਾਲੀ 1 ਫਰਵਰੀ ਨੂੰ ਦੇਸ਼ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ।ਇਸੇ ਨੂੰ ਲੈ ਕੇ 30 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਸਰਬ ਪਾਰਟੀ ਬੈਠਕ ਹੋਵੇਗੀ ਜਿਸ ‘ਚ ਸਰਕਾਰ ਸੈਸ਼ਨ ਸਬੰਧੀ ਕੰਮਕਾਜ ਨਾਲ ਸਾਰੇ ਦਲਾਂ ਨੂੰ ਜਾਣੂ ਕਰਾਏਗੀ।ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਇਹ ਬੈਠਕ ਡਿਜ਼ਿਟਲ ਮਾਧਿਅਮ ਨਾਲ ਹੋਵੇਗੀ ਅਤੇ ਇਸ ਸਿਲਸਿਲੇ ‘ਚ ਸਾਰੇ ਦਲਾਂ ਦੇ ਸਦਨ ਦੇ ਨੇਤਾਵਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।ਸੰਸਦ ਸ਼ੈਸਨ ਦੀ ਸ਼ੁਰੂਆਤ ਤੋਂ ਪਹਿਲਾਂ ਬੈਠਕ ਕੀਤੇ ਜਾਣ ਦੀ ਪ੍ਰੰਪਰਾ ਰਹੀ ਹੈ।ਹਾਲਾਂਕਿ ਇਸ ਵਾਰ ਸ਼ੈਸ਼ਨ ਦੀ ਸ਼ੁਰੂਆਤ ਦੇ ਇੱਕ ਦਿਨ ਬਾਅਦ ਇਹ ਬੈਠਕ ਹੋ ਰਹੀ ਹੈ।ਸੈਸ਼ਨ 29 ਜਨਵਰੀ ਤੋਂ ਆਰੰਭ ਹੋ ਰਿਹਾ ਹੈ।ਜੋਸ਼ੀ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, ਸਰਬਪਾਰਟੀ ਬੈਠਕ 30 ਜਨਵਰੀ ਨੂੰ ਹੋਵੇਗੀ।
ਜਿਸ ‘ਚ ਸਰਕਾਰ ਕੰਮਕਾਜ ਦੀ ਰੂਪਰੇਖਾ ਪੇਸ਼ ਕਰੇਗੀ ਅਤੇ ਵਿਰੋਧੀਆਂ ਦੇ ਸੁਝਾਅ ਸੁਣੇਗੀ।ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ। ਸੈਸ਼ਨ ਦੌਰਾਨ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ, ਜਦੋਂ ਕਿ ਲੋਕ ਸਭਾ ਦੀ ਕਾਰਵਾਈ ਸ਼ਾਮ 4 ਵਜੇ ਤੋਂ 8 ਵਜੇ ਤੱਕ ਹੋਵੇਗੀ। ਇਹ ਸੈਸ਼ਨ ਪਹਿਲੇ ਪੜਾਅ ਵਿੱਚ 29 ਜਨਵਰੀ 2021 ਤੋਂ 15 ਫਰਵਰੀ 2021 ਅਤੇ ਦੂਜੇ ਪੜਾਅ ਵਿੱਚ 8 ਮਾਰਚ 2021 ਤੋਂ 8 ਅਪ੍ਰੈਲ 2021 ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਥਵਰਚੰਦ ਗਹਿਲੋਤ, ਪਿਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ, ਅਰਜੁਨ ਮੇਘਵਾਲ, ਵੀ ਮੁਰਲੀਧਰਨ ਇਸ ਬੈਠਕ ਵਿਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਰਾਜਗ ਵਿੱਚ ਸ਼ਾਮਲ ਲੋਕਾਂ ਦੀ ਬੈਠਕ ਵੀ 30 ਜਨਵਰੀ ਨੂੰ ਹੋ ਸਕਦੀ ਹੈ।