Orange health effects: ਸਰਦੀਆਂ ‘ਚ ਧੁੱਪ ਸੇਕਦੇ ਹੋਏ ਸੰਤਰੇ ਖਾਣ ਦਾ ਅਲੱਗ ਹੀ ਮਜਾ ਆਉਂਦਾ ਹੈ। ਵਿਟਾਮਿਨ-ਸੀ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਸੰਤਰਾ ਇਮਿਊਨਿਟੀ ਵਧਾਉਣ ਦੇ ਨਾਲ ਸਿਹਤ ਅਤੇ ਸਕਿਨ ਨੂੰ ਬਣਾਈ ਰੱਖਣ ‘ਚ ਸਹਾਇਤਾ ਕਰਦਾ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੋਣ ਕਾਰਨ ਵਜ਼ਨ ਘਟਾਉਣ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਪਰ ਇਸਦਾ 2-3 ਜਾਂ ਇਸ ਤੋਂ ਜ਼ਿਆਦਾ ਸੇਵਨ ਸਿਹਤ ਨੂੰ ਫ਼ਾਇਦੇ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਸੰਤਰੇ ਦੇ ਜ਼ਿਆਦਾ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਦੇ ਹਾਂ…
ਪਾਚਣ ਕਿਰਿਆ ‘ਤੇ ਹੋਵੇਗਾ ਬੁਰਾ ਅਸਰ: ਜਿਨ੍ਹਾਂ ਲੋਕਾਂ ਨੂੰ ਹਜ਼ਮ ਨਾਲ ਸਬੰਧਤ ਸਮੱਸਿਆਵਾਂ ਹਨ ਉਨ੍ਹਾਂ ਨੂੰ ਸੰਤਰੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਤੰਤਰ ਖ਼ਰਾਬ ਹੋ ਸਕਦਾ ਹੈ। ਅਸਲ ‘ਚ ਇਸ ‘ਚ ਫਾਈਬਰ ਜ਼ਿਆਦਾ ਮਾਤਰਾ ‘ਚ ਹੋਣ ਨਾਲ ਪੇਟ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਇਸ ਨਾਲ ਪੇਟ ‘ਚ ਦਰਦ, ਜਲਣ, ਬਦਹਜ਼ਮੀ, ਐਸਿਡਿਟੀ ਦੀ ਸਮੱਸਿਆ ਹੋ ਸਕਦੀਆਂ ਹਨ।
ਐਸਿਡਟੀ ਦੀ ਸਮੱਸਿਆ ਨੂੰ ਵਧਾਵੇ: ਇਸ ‘ਚ ਜ਼ਿਆਦਾ ਐਸਿਡ ਹੋਣ ਕਾਰਨ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਛਾਤੀ ਅਤੇ ਪੇਟ ‘ਚ ਦਰਦ ਅਤੇ ਜਲਣ ਹੋ ਸਕਦੀ ਹੈ। ਵੈਸੇ ਤਾਂ ਸੰਤਰੇ ਖਾਣ ਨਾਲ ਦੰਦ ਸਾਫ ਅਤੇ ਚਮਕਦਾਰ ਹੁੰਦੇ ਹਨ। ਪਰ ਜ਼ਿਆਦਾ ਸੰਤਰੇ ਦਾ ਸੇਵਨ ਕਰਨ ਨਾਲ ਇਸ ਵਿਚਲੇ ਐਸਿਡ ਦੰਦਾਂ ਨੂੰ ਖ਼ਰਾਬ ਕਰ ਸਕਦੇ ਹਨ। ਦਰਅਸਲ ਇਹ ਐਸਿਡ ਦੰਦਾਂ ਦੇ ਪਰਲੀ ਉੱਤੇ ਮੌਜੂਦ ਕੈਲਸ਼ੀਅਮ ਨਾਲ ਮਿਲਕੇ ਬੈਕਟੀਰੀਆ ਇੰਫੈਕਸ਼ਨ ਦਾ ਕਾਰਨ ਬਣਦੇ ਹਨ। ਅਜਿਹੇ ‘ਚ ਕੈਵਿਟੀ ਦੀ ਸ਼ਿਕਾਇਤ ਹੋਣ ਨਾਲ ਦੰਦ ਖ਼ਰਾਬ ਹੋ ਸਕਦੇ ਹਨ।
ਕਮਜ਼ੋਰ ਹੱਡੀਆਂ: ਸੰਤਰੇ ਵਿਟਾਮਿਨ-ਸੀ ਦਾ ਉਚਿਤ ਸਰੋਤ ਹੁੰਦਾ ਹੈ। ਅਜਿਹੇ ‘ਚ ਇਸ ‘ਚ ਜ਼ਿਆਦਾ ਖੱਟਾ ਹੋਣ ਨਾਲ ਹੱਡੀਆਂ ‘ਚ ਦਰਦ ਅਤੇ ਜੋੜਾਂ ‘ਚ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ। ਨਾਲ ਹੀ ਇਸ ਸਮੱਸਿਆ ਤੋਂ ਪਹਿਲਾਂ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਛੋਟੇ ਬੱਚਿਆਂ ਨੂੰ ਕੁਝ ਵੀ ਖਿਲਾਉਣ ਤੋਂ ਪਹਿਲਾਂ ਵਿਸ਼ੇਸ਼ ਧਿਆਨ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਜੇ ਸੰਤਰੇ ਦੀ ਗੱਲ ਕਰੀਏ ਤਾਂ ਇਸਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਬੱਚਿਆਂ ਦੇ ਪੇਟ ‘ਚ ਦਰਦ, ਜਲਣ, ਬਦਹਜ਼ਮੀ ਆਦਿ ਪੇਟ ਨਾਲ ਜੁੜੀਆਂ ਦਿੱਕਤਾਂ ਹੋ ਸਕਦੀਆਂ ਹਨ।
ਸ਼ਾਮ ਅਤੇ ਰਾਤ ਨੂੰ ਖਾਣ ਤੋਂ ਪਰਹੇਜ਼ ਕਰੋ: ਸੰਤਰੇ ਦੀ ਤਾਸੀਰ ਠੰਡੀ ਹੁੰਦੀ ਹੈ। ਅਜਿਹੇ ‘ਚ ਇਸ ਨੂੰ ਕਦੇ ਵੀ ਸ਼ਾਮ ਜਾਂ ਰਾਤ ਨੂੰ ਨਾ ਖਾਓ। ਅਜਿਹੇ ‘ਚ ਤੁਹਾਨੂੰ ਸਰਦੀ, ਖੰਘ, ਜ਼ੁਕਾਮ ਅਤੇ ਗਲ਼ੇ ਖ਼ਰਾਬ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਦੇ ਅਨੁਸਾਰ ਖਾਲੀ ਪੇਟ ਸੰਤਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ ਇਸ ‘ਚ ਮੌਜੂਦ ਅਮੀਨੋ ਐਸਿਡ ਦੇ ਕਾਰਨ ਪੇਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸਕਰ ਖਾਲੀ ਪੇਟ ਸੰਤਰਾ ਖਾਣ ਨਾਲ ਐਸਿਡਿਟੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਨਾਲ ਹੀ ਇਸ ਸਮੱਸਿਆ ਤੋਂ ਪਹਿਲਾਂ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।