families 150 martyrs of jallianwala bagh: ਜਲਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਦੀ ਸੂਚੀ ਨੂੰ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ ‘ਤੇ ਅਪਲੋਡ ਕਰਨ ਅਤੇ ਸ਼ਹੀਦ ਪਰਿਵਾਰਾਂ ਦੀ ਪਛਾਣ ਲਈ ਸ਼ੁਰੂ ਕੀਤੀ ਗਈ ਪਹਿਲ ਤੋਂ ਬਾਅਦ ਪਾਕਿਸਤਾਨ ‘ਚ ਵੀ ਅਜਿਹੇ ਸ਼ਹੀਦਾਂ ਦੇ ਪਰਿਵਾਰਾਂ ਦੀ ਤਲਾਸ਼ ਕੀਤੀ ਜਾਣੀ ਸ਼ੁਰੂ ਹੋ ਗਈ ਹੈ।ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਦੀ ਇਸ ਕੋਸ਼ਿਸ਼ ਨੂੰ ਸ਼ਲਾਘਾਯੋਗ ਕਰਾਰ ਦਿੰਦੇ ਹੋਏ ਲਾਹੌਰ ਦੇ ਭਗਤ ਸਿੰਘ ਮੇਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਜਲਿਆਂਵਾਲਾ ਬਾਗ ‘ਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਮੁਲਕ ‘ਚ ਤਲਾਸ਼ ਰਹੇ ਹਨ।ਉਨਾਂ੍ਹ ਨੇ ਦੱਸਿਆ ਕਿ ਜਲਿਆਂਵਾਲਾ ਬਾਗ ‘ਚ ਅਜਿਹੇ 150 ਲੋਕ ਸ਼ਹੀਦ ਹੋਏ ਸਨ।ਜਿਨ੍ਹਾਂ ਦੇ ਪਰਿਵਾਰ ਦੇਸ਼ ਦੇ ਬਟਵਾਰੇ ਦੇ ਬਾਅਦ ਪਾਕਿਸਤਾਨ ‘ਚ ਚਲੇ ਗਏ ਸੀ।
ਉਨਾਂ੍ਹ ਦਾ ਪਰਿਵਾਰ ਅਬੋਹਰ ‘ਚ ਰਹਿੰਦਾ ਸੀ।ਉਨ੍ਹਾਂ ਦੇ ਦਾਦਾ ਹਾਜੀ ਅਬਦੁਲ ਰਹਿਮਾਨ ਕੁਰੈਸ਼ੀ ਦੇ ਦੋ ਭਰਾ ਅਬਦੁਲ ਸੱਤਾਰ ਕੁਰੈਸ਼ੀ ਅਤੇ ਅਬਦੁਲ ਖਾਲਿਦ ਕੁਰੈਸ਼ੀ ਵੀ ਬਾਗ ‘ਚ ਸ਼ਹੀਦ ਹੋਏ ਸਨ।ਬਟਵਾਰਾ ਹੋਇਆ ਤਾਂ ਉਨਾਂ੍ਹ ਦਾ ਪਰਿਵਾਰ ਅਗਸਤ 1947 ‘ਚ ਪਾਕਿਸਤਾਨ ਆ ਗਿਆ।ਵਧੀਕ ਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰ ਸੰਜੇ ਕੁਮਾਰ ਨੇ 25 ਜਨਵਰੀ ਨੂੰ ਜਲਿਆਂਵਾਲਾ ਬਾਗ ਕਾਂਡ ਦੀ 100 ਵੀਂ ਵਰੇਗੰਢ ਨੂੰ ਸ਼ਹੀਦਾਂ ਦੀ ਯਾਦ ਦਿਵਾਉਣ ਲਈ ਯਾਦਗਾਰਾਂ ਦੇ ਨੀਂਹ ਪੱਥਰ ਸਮਾਰੋਹ ਦੇ ਉਦਘਾਟਨ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਸ਼ਹੀਦਾਂ ਦੀ ਯਾਦ ਵਿਚ ਬਣਨ ਵਾਲੀ ਯਾਦਗਾਰ ਵਿਚ ਉਨ੍ਹਾਂ ਦੇ ਘਰਾਂ ਅਤੇ ਪਿੰਡਾਂ ਦੀ ਮਿੱਟੀ ਸ਼ਹੀਦਾਂ ਦੇ ਰਿਸ਼ਤੇਦਾਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਲਿਆਂਦੀ ਜਾਵੇਗੀ, ਜੋ ਯਾਦਗਾਰ ਦਾ ਯਾਦਗਾਰੀ ਹਿੱਸਾ ਬਣੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰਿਕਾਰਡ ਦੇ ਅਧਾਰ ‘ਤੇ 492 ਸ਼ਹੀਦ ਦਰਜ ਕਰਵਾਏ ਹਨ ਪਰ ਜੇਕਰ ਕੋਈ ਹੋਰ ਪਰਿਵਾਰ ਦਾਅਵਾ ਕਰਦਾ ਹੈ ਤਾਂ ਉਹ ਸਬੂਤ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਆ ਸਕਦੇ ਹਨ।
ਕੱਲ ਹੋਊਗੀ ਆਖਰੀ ਮੀਟਿੰਗ, ਸੁਣੋਂ ਕਿਸਾਨਾਂ ਨੇ ਕਿਵੇਂ ਪਾਣੀ-ਪਾਣੀ ਕੀਤਾ ਮੰਤਰੀ ਤੋਮਰ…