Serum Institute Building Fire : ਅੱਜ ਦੇਸ਼ ਨੂੰ ਕੋਰੋਨਾ ਟੀਕਾ ਮੁਹੱਈਆ ਕਰਾਉਣ ਵਾਲੇ ਸੀਰਮ ਇੰਸਟੀਟਿਊਟ ਆਫ ਇੰਡੀਆ ‘ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਸੀ। ਪੁਣੇ ਵਿੱਚ ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਟਰਮੀਨਲ ਗੇਟ 1 ਦੇ ਅੰਦਰ 3 ਇਮਾਰਤ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ ਨੂੰ ਅੱਗ ਲੱਗੀ ਹੈ। 10 ਫਾਇਰ ਬਿਰਗੇਡ ਦੀਆ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਟੀਕੇ ਨਿਰਮਾਤਾਵਾਂ ਵਿੱਚੋਂ ਇੱਕ ਸੀਰਮ ਇੰਸਟੀਟਿਊਟ ਆਫ਼ ਇੰਡੀਆ ਵਿੱਚ ਜਿੱਥੇ ਕੋਰੋਨਾ ਟੀਕਾ ਤਿਆਰ ਕੀਤਾ ਜਾਂਦਾ ਹੈ ਉਹ ਜਗ੍ਹਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਕਿਹਾ ਹੈ ਕਿ ਅੱਗ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੱਗੀ ਹੈ ਅਤੇ ਟੀਕੇ ਦੇ ਉਤਪਾਦਨ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ।
ਇਸ ਦੇ ਨਾਲ ਹੀ ਪੁਣੇ ਦੇ ਪੁਲਿਸ ਕਮਿਸ਼ਨਰ ਅਮਿਤਾਭ ਗੁਪਤਾ ਨੇ ਦੱਸਿਆ ਹੈ ਕਿ ਸਾਨੂੰ ਦੁਪਹਿਰ 2:45 ਵਜੇ ਸੀਰਮ ਇੰਸਟੀਟਿਊਟ ਦੀ ਇੱਕ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਫਾਇਰ ਬ੍ਰਿਗੇਡ ਤੁਰੰਤ ਮੌਕੇ ‘ਤੇ ਪਹੁੰਚ ਗਈ। ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਅੱਗ ਨੂੰ 1 ਘੰਟੇ ਵਿੱਚ ਬੁਝਾ ਦਿੱਤੀ ਜਾਵੇਗੀ। ਇਸ ਇਮਾਰਤ ਵਿੱਚ ਟੀਕਾ ਪਲਾਂਟ ਜਾਂ ਸਟੋਰੇਜ ਨਹੀਂ ਕੀਤਾ ਜਾ ਰਹੀ ਸੀ। ਸੀਰਮ ਇੰਸਟੀਟਿਊਟ ਦੇ ਸੀਈਓ ਆਦਰ ਪੂਨਾਵਾਲਾ ਨੇ ਕਿਹਾ, “ਚਿੰਤਾ ਅਤੇ ਪ੍ਰਾਰਥਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਗ ਲੱਗਣ ਕਾਰਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਕੋਈ ਜ਼ਖਮੀ ਹੋਇਆ ਹੈ। ਕੁੱਝ ਮੰਜ਼ਿਲਾ ਨੂੰ ਨੁਕਸਾਨ ਪਹੁੰਚਿਆ ਹੈ।”
ਇਹ ਵੀ ਦੇਖੋ : ਕੀ ਸਰਕਾਰ ਦੀ ਪ੍ਰਪੋਜ਼ਲ ਤੇ ਬਣੀ ਸਹਿਮਤੀ ? ਸੁਣੋ ਕਿਸਾਨ ਮੀਟਿੰਗ ਤੋਂ ਵੱਡਾ Update ?