farmers protest rahul gandhi: ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ‘ਤੇ 57ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲਵੋ।ਉਨਾਂ੍ਹ ਨੇ ਟਵੀਟ ਕਰ ਕੇ ਕਿਹਾ, ਰੋਜ਼ ਨਵੇਂ ਜੁਮਲੇ ਅਤੇ ਜੁਲਮ ਬੰਦ ਕਰੋ,ਖੇਤੀ ਵਿਰੋਧੀ ਕਾਨੂੰਨ ਰੱਦ ਕਰੋ।ਦੱਸਣਯੋਗ ਹੈ ਕਿ ਗਤੀਰੋਧ ਖਤਮ ਕਰਨ ਲਈ ਕਿਸਾਨ ਅਤੇ ਸਰਕਾਰ ਵਿਚਾਲੇ 10ਵੇਂ ਦੌਰ ਦੀ ਬੈਠਕ ਹੋ ਚੁੱਕੀ ਹੈ।ਪਰ ਕੋਈ ਆਖਰੀ ਨਤੀਜਾ ਨਹੀਂ ਕੱਢਿਆ ਜਾ ਰਿਹਾ ਹੈ।ਹਾਲਾਂਕਿ ਬੁੱਧਵਾਰ ਨੂੰ ਹੋਈ ਬੈਠਕ ‘ਚ ਸਰਕਾਰ ਨੇ ਕਿਸਾਨ ਸੰਗਠਨਾਂ ਨੂੰ ਪ੍ਰਸਤਾਵ ਦਿੱਤਾ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਲਾਗੂ ਕਰਨ ‘ਤੇ ਦੋ ਸਾਲ ਤੱਕ ਦੇ ਲਈ ਰੋਕ ਲਗਾ ਦੇਣਗੇ ਅਤੇ ਹੋਰ ਜੋ ਵੀ ਮੁੱਦੇ ਹਨ ਉਸ ਨੂੰ ਸੁਲਝਾਉਣ ਲਈ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ।
ਇਸ ‘ਚ ਸਾਰੇ ਪੱਖਾਂ ਨੂੰ ਮੈਂਬਰ ਬਣਾਇਆ ਜਾਵੇਗਾ।ਸਰਕਾਰ ਦੇ ਇਸ ਪ੍ਰਸਤਾਵ ‘ਤੇ ਕਿਸਾਨ ਸੰਗਠਨਾਂ ਨੇ ਨਰਮੀ ਦਿਖਾਈ ਹੈ ਅਤੇ ਕਿਹਾ ਹੈ ਕਿ ਅੱਜ ਦੀ ਬੈਠਕ ‘ਚ ਆਖਰੀ ਫੈਸਲਾ ਲੈਣਗੇ।ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿਚਾਲੇ ਇੱਕ ਵਾਰ ਫਿਰ ਕੱਲ ਭਾਵ 22 ਜਨਵਰੀ ਨੂੰ ਬੈਠਕ ਹੋਵੇਗੀ।ਕਿਸਾਨਾਂ ਦੀ ਯੋਜਨਾ 26 ਜਨਵਰੀ ਨੂੰ ਟ੍ਰੈਕਟਰ ਰੈਲੀ ਕੱਢਣ ਦੀ ਵੀ ਹੈ।ਇਸ ਸੰਬੰਧੀ ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਅੱਜ ਕਿਸਾਨ ਨੇਤਾਵਾਂ ਦੇ ਨਾਲ ਬੈਠਕ ਕੀਤੀ।ਇਸ ਬੈਠਕ ‘ਚ ਕੋਈ ਵੀ ਨਤੀਜਾ ਨਹੀ ਨਿਕਲਿਆ।ਬੈਠਕ ‘ਚ ਸ਼ਾਮਲ ਇੱਕ ਕਿਸਾਨ ਨੇਤਾ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਸਾਡੀ ਰੈਲੀ ਦਿੱਲੀ ਦੇ ਬਾਹਰ ਹੋਵੇ, ਜਦੋਂ ਕਿ ਇਸ ਨੂੰ ਦਿੱਲੀ ਦੇ ਅੰਦਰ ਆਯੋਜਿਤ ਕਰਨਾ ਚਾਹੁੰਦੇ ਹਨ।ਬੈਠਕ ‘ਚ ਪੁਲਸ ਅਧਿਕਾਰੀਆਂ ਨੇ ਪ੍ਰਸਤਾਵਿਤ ਟ੍ਰੈਕਟਰ ਰੈਲੀ ਨੂੰ ਦਿੱਲੀ ਦੇ ਵਿਅਸਤ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ-ਮਾਨੇਸਰ ਪਲਵਲ ਐਕਸਪ੍ਰੈੱਸ ਵੇ ‘ਤੇ ਆਯੋਜਿਤ ਕਰਨ ਦਾ ਸੁਝਾਅ ਦਿੱਤਾ ਸੀ ਜਿਸ ਨੂੰ ਸੰਗਠਨਾਂ ਦੇ ਅਸਵੀਕਾਰ ਕਰ ਦਿੱਤਾ।
ਕੱਲ ਹੋਊਗੀ ਆਖਰੀ ਮੀਟਿੰਗ, ਸੁਣੋਂ ਕਿਸਾਨਾਂ ਨੇ ਕਿਵੇਂ ਪਾਣੀ-ਪਾਣੀ ਕੀਤਾ ਮੰਤਰੀ ਤੋਮਰ…