ram mandir donation cm keshav prasad: ਅਯੁੱਧਿਆ ‘ਚ ਪ੍ਰਸਿੱਧ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਦਾਨ ਦੇਣ ਦਾ ਸਿਲਸਿਲਾ ਜਾਰੀ ਹੈ।ਵੱਡੀ ਗਿਣਤੀ ‘ਚ ਲੋਕ ਮੰਦਰ ਨੂੰ ਲੈ ਕੇ ਦਾਨ ਦੇ ਰਹੇ ਹਨ।ਹੁਣ ਉਤੱਰ ਪ੍ਰਦੇਸ਼ ਦੇ ਉਪਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਰਾਮ ਮੰਦਰ ਨਿਰਮਾਣ ਲਈ ਆਪਣੀ ਇੱਕ ਸਾਲ ਦੀ ਸੈਲਰੀ ਦਾਨ ਦੇਣ ਦਾ ਐਲਾਨ ਕੀਤਾ ਹੈ।ਅੱਜ ਹੀ ਬੀਜੇਪੀ ਸੰਸਦ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੇ ਰਾਮ ਮੰਦਰ ਲਈ ਇੱਕ ਕਰੋੜ ਰੁਪਏ ਦਾ ਦਾਨ ਦਿੱਤਾ ਹੈ।
ਉਪਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ, ਮੈਂ ਰਾਮ ਮੰਦਰ ਨਿਰਮਾਣ ਦੇ ਲਈ ਆਪਣੀ ਇੱਕ ਸਾਲ ਦੀ ਸੈਲਰੀ ਦੇ ਰਿਹਾ ਹਾਂ, ਉਨਾਂ੍ਹ ਨੇ ਕਿਹਾ ਕਿ ਪਹਿਲੇ ਮਹਾਮਹਿਮ ਨੇ ਆਪਣੇ ਕੋਲੋਂ ਦਾਨ ਦਿੱਤਾ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਤਾ ਅਤੇ ਹੁਣ ਮੈਂ ਵੀ ਦਾਨ ਦੇ ਰਿਹਾ ਹਾਂ।ਨਾਲ ਹੀ ਉਨਾਂ੍ਹ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜਿਆਦਾ ਤੋਂ ਜਿਆਦਾ ਲੋਕ ਦਾਨ ਦੇਣ।ਪੀਡਬਲਯੂ ਵਿਭਾਗ ਵਲੋਂ ਦਾਨ ਲਈ ਬੈਂਕ ਖਾਤਾ ਖੋਲੇ ਜਾਣ ‘ਤੇ ਉਪ ਮੁੱਖ ਮੰਤਰੀ ਕੇਸ਼ੜ ਪ੍ਰਸਾਦ ਮੌਰੀਆ ਨੇ ਕਿਹਾ ਕਿ ਰਾਮ ਦੇ ਕੰਮ ਲਈ ਜੇਕਰ ਕੋਈ ਇੱਛਾ ਨਾਲ ਦਾਨ ਦੇਣਾ ਚਾਹੁੰਦਾ ਹੈ ਤਾਂ ਉਸ ਲਈ ਸਵਾਗਤ ਹੈ।ਵਿਰੋਧ ਦੇ ਲੋਕਾਂ ਨੂੰ ਵੀ ਦਾਨ ਦੇਣਾ ਚਾਹੀਦਾ।
ਕੱਲ ਹੋਊਗੀ ਆਖਰੀ ਮੀਟਿੰਗ, ਸੁਣੋਂ ਕਿਸਾਨਾਂ ਨੇ ਕਿਵੇਂ ਪਾਣੀ-ਪਾਣੀ ਕੀਤਾ ਮੰਤਰੀ ਤੋਮਰ…