Farmers and govt meeting : ਅੱਜ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਖੇਤੀਬਾੜੀ ਕਾਨੂੰਨਾਂ ਬਾਰੇ ਗੱਲਬਾਤ ਦਾ 11 ਵਾਂ ਦੌਰ ਹੈ। ਇਸ ਗੱਲਬਾਤ ਵਿੱਚ ਕੋਈ ਹੱਲ ਲੱਭਣ ਦੀ ਉਮੀਦ ਹੈ, ਕਿਉਂਕਿ ਪਿੱਛਲੀ ਵਾਰ ਸਰਕਾਰ ਨੇ ਕਾਨੂੰਨਾਂ ਨੂੰ ਕੁੱਝ ਸਮੇਂ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ। ਹਾਲਾਂਕਿ, ਕਿਸਾਨ ਜੱਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ, ਪਰ ਹੁਣ ਗੱਲਬਾਤ ਵਿੱਚ ਕੀ ਹੋਵੇਗਾ ਸਭ ਦੀ ਨਜ਼ਰ ਉਸ ‘ਤੇ ਹੈ।
ਹੁਣ ਤੋਂ ਕੁੱਝ ਸਮੇਂ ਵਿੱਚ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਵਿਚਾਰ ਵਟਾਂਦਰੇ ਹੋਣੇ ਹਨ। ਕਿਸਾਨ ਆਗੂ ਸਿੰਘੂ ਸਰਹੱਦ ਤੋਂ ਬੈਠਕ ਲਈ ਰਵਾਨਾ ਹੋ ਚੁੱਕੇ ਹਨ। ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ ਅਤੇ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਪਿੱਛੇ ਨਹੀਂ ਹੱਟਣਗੇ। ਕਿਸਾਨ ਅਜੇ ਵੀ ਦਿੱਲੀ ਵਿੱਚ ਟਰੈਕਟਰ ਰੈਲੀ ਕੱਢਣ ‘ਤੇ ਅੜੇ ਹੋਏ ਹਨ। ਅੱਜ ਸ਼ੁੱਕਰਵਾਰ ਨੂੰ ਪਹਿਲਾ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਬੈਠਕ ਹੋਵੇਗੀ ਅਤੇ ਉਸ ਤੋਂ ਬਾਅਦ ਟਰੈਕਟਰ ਰੈਲੀ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਇੱਕ ਮੀਟਿੰਗ ਹੋਵੇਗੀ।
ਇਹ ਵੀ ਦੇਖੋ : ਪਹਿਲੀ ਵਾਰ ਦੇਖੋਂਗੇ ਕਿਸਾਨੀ ਅੰਦੋਲਨ ਦੀਆਂ ਅਜਿਹੀਆਂ ਤਸਵੀਰਾਂ ਜੋ ਜਨ ਅੰਦੋਲਨ ਦਾ ਮਤਲਬ ਦੱਸਣਗਿਆਂ !