Hands Trembling reasons: ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ‘ਚੋਂ ਹੱਥ-ਪੈਰ ਕੰਬਣਾ ਵੀ ਇਕ ਅਜਿਹੀ ਹੀ ਸਮੱਸਿਆ ਹੈ। ਅਕਸਰ ਖਾਣਾ ਖਾਂਦੇ ਸਮੇਂ ਜਾਂ ਕੁਝ ਕੰਮ ਕਰਦੇ ਸਮੇਂ ਲੋਕਾਂ ਦੇ ਹੱਥ ਕੰਬਣ ਲੱਗਦੇ ਹਨ। ਜਿਸ ਨੂੰ ਉਹ ਕਮਜ਼ੋਰੀ ਸਮਝ ਕੇ ਅਣਦੇਖਾ ਕਰ ਦਿੰਦੇ ਹਨ ਪਰ ਸ਼ਾਇਦ ਇਹ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨਾ ਕਾਰਨਾਂ ਕਰਕੇ ਹੱਥ-ਪੈਰ ਕੰਬਣ ਲੱਗਦੇ ਹਨ। ਜੇ ਤੁਹਾਨੂੰ ਵੀ ਇਹ ਸਮੱਸਿਆ ਲਗਾਤਾਰ ਹੋ ਰਹੀ ਹੈ ਤਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਥਾਇਰਾਇਡ ਦਾ ਵਧਣਾ: ਗਰਦਨ ਦੇ ਹੇਠਲੇ ਹਿੱਸੇ ਦੇ ਵਿਚਕਾਰ ਇੱਕ ਛੋਟੀ ਜਿਹੀ ਗਲੈਂਡ ਜਿਸ ਨੂੰ ਥਾਇਰਾਇਡ ਕਹਿੰਦੇ ਹਨ। ਜਦੋਂ ਉਹ ਵਧਦਾ ਹੈ ਤਾਂ ਉਸ ਨਾਲ ਦਿਲ ਦੀ ਧੜਕਣ ਵੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਤੁਹਾਡਾ ਭਾਰ ਵੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੱਥ ਕੰਬਣ ਲੱਗਦੇ ਹਨ। ਅਜਿਹੇ ‘ਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਦਵਾਈਆਂ ਦੁਆਰਾ ਥਾਈਰਾਇਡ ਦੇ ਵੱਧਣ ਨੂੰ ਰੋਕਿਆ ਜਾ ਸਕਦਾ ਹੈ।
ਤਣਾਅ ਵੀ ਹੈ ਇਕ ਕਾਰਨ: ਸਰੀਰ ‘ਚ ਕੋਰਟੀਸੋਲ ਹਾਰਮੋਨ ਦਾ ਲੈਵਲ ਵਿਗੜਣ ਨਾਲ ਸਟ੍ਰੈੱਸ ਵਧਣ ਲੱਗਦਾ ਹੈ। ਇਸ ਦੇ ਕਾਰਨ ਸਰੀਰ ਦਾ ਬਲੱਡ ਸਰਕੂਲੇਸ਼ਨ ਵੀ ਵਿਗੜ ਜਾਂਦਾ ਹੈ ਜਿਸ ਕਾਰਨ ਹੱਥ-ਪੈਰ ਕੰਬਣੇ ਸ਼ੁਰੂ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਚੰਗੀ ਨੀਂਦ ਲਓ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਕਸਰਤ ਕਰੋ। ਹੱਥ-ਪੈਰ ਕੰਬਣ ਦਾ ਇਕ ਕਾਰਨ ਹੈ ਕੌਫੀ ਅਤੇ ਚਾਹ ਦਾ ਜ਼ਿਆਦਾ ਸੇਵਨ ਕਰਨਾ। ਇਸ ਨਾਲ ਹੱਥ ਕੰਬਣ ਦੇ ਨਾਲ-ਨਾਲ ਅਨਿਦ੍ਰਾ, ਤਣਾਅ, ਦਿਲ ਦੀ ਧੜਕਣ ਤੇਜ਼ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਇੱਕ ਦਿਨ ‘ਚ 400 ਮਿਲੀਗ੍ਰਾਮ ਕੈਫੀਨ ਦਾ ਹੀ ਸੇਵਨ ਕਰੋ ਜਾਂ ਫ਼ਿਰ ਚਾਹ ਅਤੇ ਕੌਫੀ ਪੀਣ ਦੀ ਆਦਤ ‘ਤੇ ਰੋਕ ਲਗਾਓ।
ਦਵਾਈ ਨਾਲ ਹੋਣ ਵਾਲੇ ਸਾਈਡ ਇਫ਼ੇਕਟ: ਇਸ ਸਮੱਸਿਆ ਦਾ ਇਕ ਕਾਰਨ ਦਵਾਈਆਂ ਦੁਆਰਾ ਨਾਲ ਹੋਣ ਵਾਲੇ ਸਾਈਡ effects ਵੀ ਹੋ ਸਕਦੇ ਹਨ। ਇਨ੍ਹਾਂ ‘ਚ ਬਲੱਡ ਪ੍ਰੈਸ਼ਰ, ਰੋਗਾਣੂਨਾਸ਼ਕ, ਅਸਥਮਾ ਵਰਗੀਆਂ ਦਵਾਈਆਂ ਸ਼ਾਮਲ ਹਨ ਜੋ ਹੱਥਾਂ-ਪੈਰਾਂ ਦੇ ਕੰਬਣ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਜੇ ਤੁਹਾਨੂੰ ਵੀ ਅਜਿਹਾ ਮਹਿਸੂਸ ਹੁੰਦਾ ਹੈ ਕਿ ਕਿਸੀ ਵੀ ਦਵਾਈ ਨਾਲ ਤੁਹਾਡੇ ਹੱਥ ਕੰਬ ਰਹੇ ਹਨ ਤਾਂ ਕਿਰਪਾ ਕਰਕੇ ਡਾਕਟਰ ਤੋਂ ਜਾਂਚ ਕਰਵਾਓ। ਮਰਦਾਂ ‘ਚ ਜ਼ਿਆਦਾ ਸ਼ਰਾਬ ਪੀਣ ਨਾਲ ਮੁਸ਼ਕਲਾਂ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਇਹ ਸਮੱਸਿਆ ਆਪਣੇ ਆਪ ਪੰਜ-ਛੇ ਦਿਨਾਂ ‘ਚ ਖੁਦ ਠੀਕ ਹੋ ਜਾਂਦੀ ਹੈ। ਪਰ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ‘ਤੇ ਬੁਰਾ ਅਸਰ ਜ਼ਰੂਰ ਪੈਂਦਾ ਹੈ।