Golgappe weight loss: ਗੋਲਗੱਪਿਆਂ ਲਈ ਕੌਣ ਨਹੀਂ ਪਾਗਲ ਹੁੰਦਾ ਹੈ। ਗੋਲਗੱਪੇ ਖਾਣਾ ਹਰ ਕੋਈ ਪਸੰਦ ਕਰਦਾ ਹੈ। ਗੱਲ ਜਦੋਂ ਕੁੜੀਆਂ ਦੀ ਆਉਂਦੀ ਹੈ ਉਹ ਤਾਂ ਕਿਤੇ ਵੀ ਗੋਲਗੱਪਿਆਂ ਦੀ ਸਟਾਲ ਦੇਖ ਲੈਣ ਫ਼ਿਰ ਬਸ। ਪਰ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਵੀ ਕੁੜੀਆਂ ਭਾਰ ਘਟਾ ਰਹੀਆਂ ਹੁੰਦੀਆਂ ਹਨ ਤਾਂ ਉਹ ਆਪਣੇ ਆਪ ਗੋਲਗੱਪਿਆਂ ਤੋਂ ਦੂਰੀ ਬਣਾ ਲੈਂਦੇ ਹਨ। ਕੁੜੀਆਂ ਨੂੰ ਲੱਗਦਾ ਹੈ ਕਿ ਗੋਲਗੱਪਾ ਖਾਣ ਨਾਲ ਸ਼ਾਇਦ ਉਨ੍ਹਾਂ ਦਾ ਭਾਰ ਨਾ ਵਧ ਜਾਵੇ। ਪਰ ਜੇ ਅਸੀਂ ਤੁਹਾਨੂੰ ਕਹੀਏ ਕਿ ਗੋਲਗੱਪੇ ਤੁਹਾਡਾ ਭਾਰ ਘਟਾ ਸਕਦਾ ਹਨ। ਇਹ ਸੁਣ ਕੇ ਤੁਸੀਂ ਹੈਰਾਨ ਤਾਂ ਜ਼ਰੂਰ ਹੋਏ ਹੋਵੋਗੇ ਪਰ ਤੁਸੀਂ ਸਹੀ ਸੁਣਿਆ ਹੈ ਕਿ ਹਾਂ ਇਹੀ ਗੋਲਗੱਪੇ ਤੁਹਾਡੇ ਭਾਰ ਨੂੰ ਘੱਟ ਕਰਨਗੇ।
ਇਸ ਤਰ੍ਹਾਂ ਕਰੋ ਭਾਰ ਘੱਟ: ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੋਲਗੱਪੇ ਖਾਣ ਨਾਲ ਤੁਹਾਡਾ ਵਜ਼ਨ ਕਿਵੇਂ ਘੱਟ ਹੁੰਦਾ ਹੈ। ਜੇ ਤੁਸੀਂ ਗੋਲਗੱਪਿਆਂ ‘ਚ ਮਿੱਠਾ ਨਹੀਂ ਪਾਉਂਦੇ ਅਤੇ ਤੁਸੀਂ ਇਸ ‘ਚ ਸਿਰਫ ਪੁਦੀਨਾ, ਹਿੰਗ, ਨਿੰਬੂ ਅਤੇ ਨਮਕ ਪਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਭਾਰ ਵਧਣ ਦੀ ਸਮੱਸਿਆ ਘੱਟ ਹੋ ਸਕਦੀ ਹੈ। ਇਸ ਦੇ ਨਾਲ ਜੇ ਤੁਸੀਂ ਆਟੇ ਦੇ ਗੋਲਗੱਪੇ ਅਤੇ ਘੱਟ ਤਲੇ ਹੋਏ ਗੋਲਗੱਪੇ ਖਾਓਗੇ ਤਾਂ ਤੁਸੀਂ ਆਪਣੇ ਵਧਦੇ ਭਾਰ ਤੋਂ ਛੁਟਕਾਰਾ ਪਾ ਸਕਦੇ ਹੋ।
6 ਗੋਲਗੱਪਿਆਂ ਦੀ ਇੱਕ ਪਲੇਟ ਤੁਹਾਡੇ ਭਾਰ ਕਰੇਗੀ ਘੱਟ: ਜੇ ਤੁਸੀਂ ਡਾਇਟ ‘ਤੇ ਹੋ ਤਾਂ ਤੁਸੀਂ ਗੋਲਗੱਪੇ ਖਾ ਸਕਦੇ ਹੋ। ਸਿਰਫ ਇਹ ਹੀ ਨਹੀਂ 6 ਗੋਲਗੱਪਿਆਂ ਦੀ ਇੱਕ ਪਲੇਟ ਤੁਹਾਡਾ ਵਜ਼ਨ ਘੱਟ ਕਰਨ ‘ਚ ਬਹੁਤ ਵਧੀਆ ਸਾਬਤ ਹੋ ਸਕਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਗੋਲਗੱਪੇ ਖਾਣ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲਗਦੀ। ਅਤੇ ਜਦੋਂ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਘੱਟ ਖਾਦੇ ਹੋ ਅਤੇ ਘੱਟ ਖਾਣ ਨਾਲ ਤੁਹਾਡਾ ਭਾਰ ਵੀ ਘੱਟ ਜਾਂਦਾ ਹੈ।
ਗੋਲਗੱਪਿਆਂ ਦੇ ਨਾਲ ਵਰਕਆਊਟ ਵੀ ਜ਼ਰੂਰੀ: ਹੁਣ ਇਹ ਨਹੀਂ ਹੈ ਕਿ ਤੁਸੀਂ ਭਾਰ ਘਟਾਉਣ ਲਈ ਸਿਰਫ਼ ਗੋਲਗੱਪਿਆਂ ਦਾ ਸਹਾਰਾ ਲਓ ਬਲਕਿ ਇਸਦੇ ਨਾਲ ਤੁਹਾਨੂੰ ਵਰਕਆਊਟ ਅਤੇ ਕਸਰਤ ਵੀ ਕਰਨੀ ਚਾਹੀਦੀ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਘਰ ‘ਚ ਵੀ ਗੋਲਗੱਪੇ ਬਣਾ ਸਕਦੇ ਹੋ। ਇਸ ਦੇ ਲਈ ਤੁਸੀਂ ਮਿੱਠੇ ਪਾਣੀ ਦੀ ਵਰਤੋਂ ਨਾ ਕਰਕੇ ਤੁਸੀਂ ਜੀਰਾ ਜਾਂ ਜਲਜੀਰਾ ਦੀ ਵਰਤੋਂ ਪਾਣੀ ਲਈ ਕਰ ਸਕਦੇ ਹੋ ਅਤੇ ਤੁਸੀਂ ਇਸ ‘ਚ ਛੋਲੇ ਜਾਂ ਮੂੰਗੀ ਦੀ ਦਾਲ ਜਿਹੀਆਂ ਹੈਲਥੀ ਚੀਜ਼ਾਂ ਨੂੰ ਭਰਕੇ ਇਸਨੂੰ ਸਿਹਤਮੰਦ ਬਣਾ ਸਕਦੇ ਹੋ। ਇਸ ਦੇ ਨਾਲ ਹੀ ਜੇ ਤੁਸੀਂ ਗੋਲਗੱਪੇ ਖਾਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸ ਨੂੰ ਦੁਪਿਹਰ ਦੇ ਸਮੇਂ ਖਾਣਾ ਚਾਹੀਦਾ ਹੈ। ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਮਿਲੇਗਾ।
ਹੋਰ ਫਾਇਦੇ ਵੀ ਜਾਣੋ
- ਮੂੰਹ ਦੇ ਛਾਲੇ ਠੀਕ ਕਰੇ
- ਪਾਚਨ ਤੰਤਰ ਠੀਕ ਕਰੇ
- ਪੇਟ ਨੂੰ ਕਰੇ ਸਾਫ਼
- ਐਸਿਡਿਟੀ ‘ਚ ਲਾਭਕਾਰੀ