Pakistan Zindabad slogans raised: ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ ਵਿਰੋਧੀ ਗਤੀਵਿਧੀਆਂ ਵੇਖੀਆਂ ਗਈਆਂ ਹਨ। ਸ਼ਨੀਵਾਰ ਦੇਰ ਰਾਤ ਤੁਗਲਕ ਰੋਡ ਖੇਤਰ ਦੇ ਖਾਨ ਮਾਰਕੀਟ ਮੈਟਰੋ ਸਟੇਸ਼ਨ ਨੇੜੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ । ਇਸ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ । ਮਿਲੀ ਜਾਣਕਾਰੀ ਅਨੁਸਾਰ ਇਹ ਨਾਅਰੇ ਸ਼ਨੀਵਾਰ ਦੇਰ ਰਾਤ ਨੂੰ ਲਾਏ ਗਏ ਸਨ। ਜਾਂਚ ਤੋਂ ਬਾਅਦ, ਪੁਲਿਸ ਨੇ ਨਾਅਰੇਬਾਜ਼ੀ ਕਰਨ ਦੇ ਦੋਸ਼ ਵਿੱਚ ਤਿੰਨ ਨੌਜਵਾਨਾਂ ਅਤੇ ਤਿੰਨ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਸਬੰਧੀ ਨਵੀਂ ਦਿੱਲੀ ਜ਼ਿਲ੍ਹੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਲਗਭਗ 1 ਵਜੇ ਖਾਨ ਮਾਰਕੀਟ ਮੈਟਰੋ ਸਟੇਸ਼ਨ ਨੇੜੇ ਕੁਝ ਲੋਕਾਂ ਨੂੰ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਸੁਣਿਆ ਗਿਆ । ਇਹ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿੱਥੇ ਤਿੰਨ ਨੌਜਵਾਨ ਅਤੇ ਤਿੰਨ ਔਰਤਾਂ ਮਿਲੇ।
ਦੱਸ ਦੇਈਏ ਕਿ ਪੁਲਿਸ ਨੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਦੋ ਪਰਿਵਾਰ ਬੱਚਿਆਂ ਨਾਲ ਇੰਡੀਆ ਗੇਟ ਨੇੜੇ ਘੁੰਮਣ ਆਏ ਸਨ। ਇਸ ਲਈ ਬਲੂ ਬਾਈਕ ਕਿਰਾਏ ‘ਤੇ ਲਈ ਗਈ ਸੀ। ਉਨ੍ਹਾਂ ਨੇ ਬਲੂ ਬਾਈਕ ‘ਤੇ ਰੇਸਿੰਗ ਸ਼ੁਰੂ ਕੀਤੀ। ਉਨ੍ਹਾਂ ਨੇ ਇੱਕ ਦੂਜੇ ਦਾ ਨਾਮ ਉਨ੍ਹਾਂ ਦੇਸ਼ਾਂ ਦੇ ਅਧਾਰ ‘ਤੇ ਰੱਖਿਆ, ਜਿਸ ਵਿੱਚ ਪਾਕਿਸਤਾਨ ਸ਼ਾਮਿਲ ਹੈ। ਇਸ ਲਈ ਖੁਸ਼ੀ ਜ਼ਾਹਿਰ ਕਰਨ ਲਈ ਉਨ੍ਹਾ ਨੇ ਹਲਕੇ ਮੂਡ ਵਿੱਚ ਪਾਕਿਸਤਾਨ ਜ਼ਿੰਦਾਬਾਦ ਕਹਿ ਦਿੱਤਾ ਸੀ । ਇਹ ਸੁਣਦਿਆਂ ਹੀ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ । ਹਾਲਾਂਕਿ, ਪੁਲਿਸ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।