Legendary Talk-Show Host Larry King: ਮਸ਼ਹੂਰ ਟਾਕ ਸ਼ੋਅ ਦੇ ਹੋਸਟ ਲੈਰੀ ਕਿੰਗ ਜਿਸਨੇ ਵਿਸ਼ਵ ਭਰ ਦੇ ਮਸ਼ਹੂਰ ਰਾਜਨੇਤਾਵਾਂ ਅਤੇ ਫਿਲਮੀ ਸਿਤਾਰਿਆਂ ਦਾ ਇੰਟਰਵੀਊ ਲਿਆ ਦਾ ਸ਼ਨੀਵਾਰ ਨੂੰ 87 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਲੈਰੀ ਕਿੰਗ ਦੇ ਸਹਿ-ਸਥਾਪਿਤ ਸਟੂਡੀਓ ਅਤੇ ਨੈਟਵਰਕ ਨੇ ਟਵੀਟ ਕੀਤਾ ਕਿ ਕਿੰਗ ਦੀ ਮੌਤ ਲਾਸ ਏਂਜਲਸ ਦੇ ਸੀਡਰਸ-ਸਿਨਾਈ ਮੈਡੀਕਲ ਸੈਂਟਰ ਵਿਖੇ ਹੋਈ । ਲੈਰੀ ਕਿੰਗ ਦੀ ਮੌਤ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਦੱਸਿਆ ਨਹੀਂ ਗਿਆ ਹੈ। ਪਰ ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਕੋਵਿਡ-19 ਦੀ ਚਪੇਟ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਦਰਅਸਲ, ਲੈਰੀ ਕਿੰਗ ਦਾ ਜਨਮ ਨਵੰਬਰ 19, 1933 ‘ਚ ਹੋਇਆ ਸੀ। ਉਹ ਇੱਕ ਅਮਰੀਕੀ ਟੈਲੀਵੀਜਨ ਹੋਸਟ ਅਤੇ ਰੇਡੀਓ ਹੋਸਟ ਸੀ, ਜਿਸ ਨੂੰ ਪਾਈਬੋਡੀਜ਼, ਇੱਕ ਐਮੀ ਪੁਰਸਕਾਰ ਅਤੇ 10 ਕੇਬਲ ਏਸੀਈ ਅਵਾਰਡਾਂ ਨਾਲ ਜਾਣਿਆ ਜਾਂਦਾ ਸੀ।
ਦੱਸ ਦੇਈਏ ਕਿ ਲੈਰੀ ਕਿੰਗ ਨੇ ਆਪਣੇ ਕੈਰੀਅਰ ਵਿੱਚ ਲਗਭਗ 50 ਹਜ਼ਾਰ ਇੰਟਰਵੀਊ ਲਏ । ਸਾਲ 1995 ਵਿੱਚ ਉਨ੍ਹਾ ਨੇ ਪੀਐੱਲਓ ਦੇ ਪ੍ਰਧਾਨ ਯਾਸਿਰ ਅਰਾਫਾਤ, ਜਾਰਡਨ ਦੇ ਕਿੰਗ ਹੁਸੈਨ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਯਿਤਜਾਕ ਰੌਬਿਨ ਦੇ ਨਾਲ ਕੇਂਦਰੀ-ਪੂਰਵ ਸ਼ਾਂਤੀ ਸੰਮੇਲਨ ਦੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ। ਲੈਰੀ ਕਿੰਗ ਨੇ ਆਪਣੇ ਕਰੀਅਰ ਵਿੱਚ ਦਲਾਈ ਲਾਮਾ, ਅਲੀਜ਼ਾਬੇਥ ਟੇਲਰ, ਮਿਖਾਇਲ ਗੋਰਬਾਚੇਵ, ਬਰਾਕ ਓਬਾਮਾ, ਬਿਲ ਗੇਟਸ ਅਤੇ ਲੇਡੀ ਗਾਗਾ ਸਣੇ ਹੋਰ ਕਈ ਮਸ਼ਹੂਰ ਹਸਤੀਆਂ ਦਾ ਇੰਟਰਵਿਊ ਵੀ ਲਿਆ।