shri guru gobind singh ji: ਗੁਰੂ ਗੋਬਿੰਦ ਸਿੰਘ ਜੀ, ਪੰਜਾਬ ਦੇ ਸੰਤ-ਯੋਧੇ, ਸਿੱਖਾਂ ਦੇ ਆਖਰੀ ‘ਤੇ ਦਸਵੇਂ ਗੁਰੂ ਤੇ ਸੂਰਬੀਰ ਖਾਸਲੇ ਦੇ ਕਰਤੇ ਦੇ ਤੌਰ ‘ਤੇ ਪ੍ਰਸਿੱਧ ਹਨ।ਪਰ ਉਹ ਦੁਨੀਆ ਦੇ ਸਭ ਤੋਂ ਵਧੇਰੇ ਗਲਤ-ਸਮਝੇ-ਜਾਣ ਵਾਲੇ ਮਹਾਂਪੁਰਖਾਂ ‘ਚੋਂ ਇੱਕ ਹਨ ਅਤੇ ਉਨਾਂ੍ਹ ਦੇ ਜੀਵਨ ਦਾ ਹੋਰ ਕੋਈ ਹਿੱਸਾ ਵਧੇਰੇ ਗਲਤ ਤੇ ਘੱਟ ਠੀਕ ਨਹੀਂ ਸਮਝਿਆ ਜਾਂਦਾ ਜਿੰਨਾ ਕਿ ਉਨ੍ਹਾਂ ਦੇ ਆਖਰੀ ਦਿਨ, ਵਿਸ਼ੇਸ ਕਰਕੇ ਉਨ੍ਹਾਂ ਦਾ ਦੱਖਣ ਨੂੰ ਜਾਣਾ ਤੇ ਉਨ੍ਹਾਂ ਦੇ ਸ਼ਾਹ ਆਲਮ ਬਹਾਦੁਰ ਸ਼ਾਹ ਨਾਲ ਸੰਬੰਧ।ਇਸ ਲੇਖ ਵਿੱਚ ਉਨ੍ਹਾਂ ਵਾਕਿਆਤ ਉਤੇ ਚਾਨਣ ਪਾਇਆ ਗਿਆ।
ਔਰੰਗਜ਼ੇਬ ਦੇ ਸੱਦੇ ‘ਤੇ ਗੁਰੂ ਗੋਬਿੰਦ ਸਿੰਘ ਜੀ ਦਾ ਉੱਤਰ- ਚਮਕੌਰ ਦੇ ਜੰਗ ਪਿੱਛੋਂ ਗੁਰੂ ਸਾਹਿਬ ਬਰਾੜਾਂ ਦੇ ਇਲਾਕੇ ਬਠਿੰਡੇ ਦੇ ਰੇਤ-ਥਲਾਂ ਦੀ ਤਰਫ ਜਾ ਰਹੇ ਸਨ ਜਦਕਿ ਦੀਨੇ ਮੁਕਾਮ, ਪੁਰ ਆਪ ਨੂੰ ਬਾਦਸ਼ਾਹ ਔਰੰਗਜ਼ੇਬ ਵਲੋਂ ਇੱਕ ਪੱਤਰ ਪੁੱਜਾ, ਜਿਸ ਵਿੱਚ ਕਿ ਆਪ ਨੂੰ ਦੱਖਣ ਸੱਦਿਆ ਹੋਇਆ ਸੀ।ਬਾਦਸ਼ਾਹ ਦੇ ਖਤ ਦੇ ਵਿਸਥਾਰ ਦਾ ਕੁਝ ਪਤਾ ਨਹੀਂ ਚਲਦਾ।ਦੱਸਣਯੋਗ ਹੈ ਕਿ ‘ਗੁਰੂ ਸਾਹਿਬ ਨੂੰ ਪਰਵਾਨੇ ਭੇਜੇ ਗਏ ਜਿਨ੍ਹਾਂ ਵਿੱਚ ਲਿਖਿਆ ਸੀ ਕਿ ਰਾਜ ਕੇਵਲ ਇੱਕ ਹੈ, ਤੁਹਾਡੇ ਧਾਰਮਿਕ ਜਜ਼ਬਾਤ ਸਾਡੇ ਨਾਲ ਮਿਲਦੇ ਹਨ।ਸੋ ਚੰਗਾ ਹੋਵੇਗਾ ਜੇ ਤੁਸੀਂ ਇੱਥੇ ਆ ਕੇ ਸਾਨੂੰ ਮਿਲੋ, ਜੇ ਤੁਸੀਂ ਨਾ ਆਵੋਗੇ ਤਾਂ ਮੈਂ ਫੌਜਾਂ ਲੈ ਕੇ ਤੁਹਾਨੂੰ ਟੱਕਰਾਂਗਾ ਤੇ ਤੁਹਾਡੀ ਧਾਰਮਿਕ ਕੀਰਤ ਨੂੰ ਧੱਕਾ ਹੀ ਲੱਗੇਗਾ।ਤੁਸੀਂ ਮੇਰੇ ਰਾਜ ਵਿੱਚ ਹੋਰ ਸਾਧਾ ਸੰਤਾਂ ਦੀ ਤਰ੍ਹਾਂ ਰਹਿ ਸਕਦੇ ਹੋ। ਇਸਦੇ ਨਾਲ ਕੁਝ ਹੈਂਕੜ ਭਰੇ ਲਫਜ਼ ਵੀ ਸਨ ਜੋ ਕਿ ਸ਼ਾਹੀ ਪ੍ਰਵਾਨਿਆਂ ਵਿੱਚ ਆਮ ਹੁੰਦੇ ਹਨ ਤੇ ਨਾਲ ਇੱਕ ਫਿਰਕਾ ਇਸ ਭਾਵ ਦਾ ਸੀ ਕਿ ਔਰੰਗਜ਼ੇਬ ਨੂੰ ਸੱਚੇ ਖੁਦਾ ਪਾਕ ਵਲੋਂ ਮਿਲਿਆ ਹੋਇਆ ਹੈ।
ਸਾਂਸਦ ਰਵਨੀਤ ਬਿੱਟੂ ਦੀ ਬੁਰੀ ਤਰ੍ਹਾਂ ਕੁੱਟਮਾਰ, ਪੱਗ ਲਾਹੀ, ਗੱਡੀ ਵੀ ਭੰਨੀ