Red Banana benefits: ਲੋਕਾਂ ਨੇ ਪੀਲੇ ਅਤੇ ਹਰੇ ਕੇਲੇ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਲਾਲ ਕੇਲੇ ਬਾਰੇ ਸੁਣਿਆ ਹੈ? ਲਾਲ ਕੇਲੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਸ਼ਾਇਦ ਕੁਝ ਲੋਕਾਂ ਨੇ ਤਾਂ ਇਹ ਨਾਮ ਪਹਿਲੀ ਵਾਰ ਸੁਣਿਆ ਹੋਵੇਗਾ। ਪੀਲੇ ਕੇਲੇ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲਾਲ ਕੇਲਾ ਖਾਣ ਨਾਲ ਵੀ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਬੇਮਿਸਾਲ ਫ਼ਾਇਦੇ ਮਿਲਦੇ ਹਨ।
ਆਸਟ੍ਰੇਲੀਆ ‘ਚ ਪਾਇਆ ਜਾਂਦਾ ਹੈ ਲਾਲ ਕੇਲਾ: ਲਾਲ ਕੇਲਾ ਆਸਟ੍ਰੇਲੀਆ ਅਤੇ ਦੱਖਣ ਪੂਰਬੀ ਏਸ਼ੀਆ ਦੇ ਕੁਝ ਹਿੱਸਿਆਂ ‘ਚ ਪਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲਾਲ ਕੇਲੇ ਪੀਲੇ ਕੇਲੇ ਵਰਗੇ ਹੁੰਦੇ ਹਨ ਪਰ ਇਹ ਛੋਟੇ ਅਤੇ ਬਹੁਤ ਮਿੱਠੇ ਹੁੰਦੇ ਹਨ। ਆਮ ਕੇਲੇ ਦੀ ਤਰ੍ਹਾਂ ਇਸ ‘ਚ ਵੀ ਕਈ ਕਿਸਮਾਂ ਦੇ ਪੋਸ਼ਕ ਤੱਤ ਹੁੰਦੇ ਹਨ। ਆਮ ਕੇਲੇ ਖਾਣ ਨਾਲ ਜਿੱਥੇ ਸਾਨੂੰ ਫਾਇਬਰ, ਪੋਟਾਸ਼ੀਅਮ ਅਤੇ ਫਾਈਬਰ ਮਿਲਦਾ ਹੈ ਉੱਥੇ ਹੀ ਦੂਜੇ ਪਾਸੇ ਲਾਲ ਕੇਲਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਇਸ ਨਾਲ ਭਾਰ ਵੀ ਘੱਟ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਲਾਲ ਕੇਲੇ ਦੇ ਫਾਇਦਿਆਂ ਬਾਰੇ ਦੱਸਾਂਗੇ।
ਲਾਲ ਕੇਲਾ ਖਾਣ ਦੇ ਫਾਇਦੇ
ਅੱਖਾਂ ਨੂੰ ਰੱਖੇ ਤੰਦਰੁਸਤ: ਲਾਲ ਕੇਲਾ ਸਾਡੀ ਸਿਹਤ ਦੇ ਨਾਲ-ਨਾਲ ਸਾਡੀਆਂ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹੁੰਦੀਆਂ ਹਨ ਜਾਂ ਫਿਰ ਜਿਨ੍ਹਾਂ ਦੀ ਰੋਸ਼ਨੀ ਘੱਟ ਹੈ ਉਹ ਇਸਦਾ ਸੇਵਨ ਕਰ ਸਕਦੇ ਹਨ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਲਾਲ ਕੇਲਾ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਨ੍ਹਾਂ ‘ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਹੁੰਦਾ ਹੈ ਜਿਸ ਕਾਰਨ ਕਿਡਨੀ ‘ਚ ਸਟੋਨ ਵੀ ਨਹੀਂ ਬਣਦਾ।
ਵਜ਼ਨ ਕਰਦਾ ਹੈ ਘੱਟ: ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਲਾਲ ਕੇਲੇ ਇਸ ਦੇ ਲਈ ਸਭ ਤੋਂ ਵਧੀਆ ਹਨ ਕਿਉਂਕਿ ਇਸ ‘ਚ ਬਾਕੀ ਫਲਾਂ ਦੇ ਮੁਕਾਬਲੇ ਘੱਟ ਕੈਲੋਰੀ ਹੁੰਦੀ ਹੈ ਜਿਸ ਕਾਰਨ ਇਹ ਵਜ਼ਨ ਨੂੰ ਘਟਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਨੂੰ ਖਾਣ ਨਾਲ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਘੱਟ ਭੁੱਖ ਲੱਗਦੀ ਹੈ ਇਸ ਲਈ ਵਜ਼ਨ ਘੱਟ ਕਰਨ ‘ਚ ਲਾਲ ਕੇਲੇ ਬਹੁਤ ਮਦਦ ਕਰਦੇ ਹਨ।
ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ: ਲਾਲ ਕੇਲਾ ਖਾਣ ਨਾਲ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ‘ਚ ਰਹਿੰਦਾ ਹੈ। ਜੇ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਤੁਸੀਂ ਇਸਦੇ ਲਈ ਲਾਲ ਕੇਲਾ ਖਾ ਸਕਦੇ ਹੋ। ਲਾਲ ਕੇਲਾ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਅਤੇ ਨਾਲ ਹੀ ਇਸ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਲਾਲ ਕੇਲੇ ‘ਚ ਭਾਰੀ ਮਾਤਰਾ ‘ਚ ਫਾਈਬਰ ਹੁੰਦੇ ਹਨ ਇਸ ‘ਚ ਵਿਟਾਮਿਨ ਸੀ, ਥਾਈਮਾਈਨ, ਵਿਟਾਮਿਨ ਬੀ6 ਅਤੇ ਫੋਲੇਟ ਵਰਗੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਹੀਮੋਗਲੋਬਿਨ ਵਧਾਵੇ: ਜੇਕਰ ਤੁਹਾਨੂੰ ਖੂਨ ਦੀ ਕਮੀ ਹੈ ਤਾਂ ਤੁਸੀਂ ਇਸ ਲਈ ਲਾਲ ਕੇਲੇ ਦਾ ਸੇਵਨ ਕਰ ਸਕਦੇ ਹੋ। ਇਹ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਲਈ ਬਹੁਤ ਮਦਦਗਾਰ ਹੈ। ਇਸ ਨਾਲ ਅਨੀਮੀਆ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਲਾਲ ਕੇਲੇ ਖਾਣ ਨਾਲ ਤੁਹਾਡਾ ਸਰੀਰ ਐਕਟਿਵ ਰਹਿੰਦਾ ਹੈ ਇਸ ਨਾਲ ਤੁਹਾਨੂੰ ਬਹੁਤ ਐਨਰਜ਼ੀ ਮਿਲਦੀ ਹੈ ਬਲੱਡ ਕਲੋਟਿੰਗ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਲਾਲ ਕੇਲਾ ਖਾਣ ਨਾਲ ਬਲੱਡ ਕਲੋਟਸ ਨਹੀਂ ਬਣਦੇ।