Stomach infection home remedies: ਅੱਜ ਕੱਲ ਪੇਟ ‘ਚ ਇੰਫੈਕਸ਼ਨ ਦੀ ਸਮੱਸਿਆ ਬਹੁਤ ਆਮ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਬੈਕਟਰੀਅਲ ਐਂਟਰਾਈਟਸ ਵੀ ਕਿਹਾ ਜਾਂਦਾ ਹੈ। ਇਸ ਨਾਲ ਪੇਟ ਅਤੇ ਅੰਤੜੀਆਂ ‘ਚ ਸੋਜ ਹੋ ਜਾਂਦੀ ਹੈ ਜਿਸ ਦਾ ਕਾਰਨ ਗਲਤ ਖਾਣ-ਪੀਣ, ਸੋਜ਼, ਅੰਤੜੀਆਂ ਦੀ ਬਿਮਾਰੀ, ਐਲਰਜੀ ਹੋ ਸਕਦੀ ਹੈ। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ।
ਸਭ ਤੋਂ ਪਹਿਲਾਂ ਜਾਣੋ ਕੋਲਨ ਇੰਫੈਕਸ਼ਨ ਦਾ ਕਾਰਨ
- ਬੈਕਟੀਰੀਅਲ ਇੰਫੈਕਸ਼ਨ ਅਤੇ Food Poisoning
- ਮਸਾਲੇਦਾਰ, ਤੇਲਯੁਕਤ, ਜੰਕ ਫੂਡਜ਼ ਦਾ ਜ਼ਿਆਦਾ ਸੇਵਨ
- ਕਬਜ਼ ਜਾਂ ਕਿਸੀ ਵੀ ਐਲਰਜੀ ਦੇ ਕਾਰਨ
- ਪ੍ਰੋਸੈਸਡ ਫ਼ੂਡ, ਰਿਫਾਇੰਡ ਸ਼ੂਗਰ ਦਾ ਜ਼ਿਆਦਾ ਸੇਵਨ
- ਨਹੁੰ ਚਬਾਉਣ ਦੀ ਆਦਤ
- ਕੈਫੀਨ ਅਤੇ ਅਲਕੋਹਲ ਜਿਹੀਆਂ ਨਸ਼ੀਲੀਆਂ ਚੀਜ਼ਾਂ ਦੇ ਸੇਵਨ ਨਾਲ ਵੀ ਪੇਟ ਇੰਫੈਕਸ਼ਨ ਹੋ ਸਕਦੀ ਹੈ।
ਇਸ ਤਰ੍ਹਾਂ ਪਛਾਣੋ ਕੋਲਨ ਇੰਫੈਕਸ਼ਨ ਦੇ ਲੱਛਣ
- ਪੇਟ ‘ਚ ਰੁੱਕ-ਰੁੱਕ ਦਰਦ ਹੋਣਾ
- ਕਈ ਵਾਰ ਪੇਟ ‘ਚ ਅਸਹਿ ਦਰਦ ਅਤੇ ਕੜਵੱਲ
- ਬਦਹਜ਼ਮੀ ਜਾਂ ਉਪਚ
- ਕਬਜ਼, ਐਸਿਡਿਟੀ, ਉਲਟੀਆਂ, ਦਸਤ
- ਥਕਾਵਟ ਅਤੇ ਐਨਰਜ਼ੀ ਦੀ ਕਮੀ
- ਗੰਭੀਰ ਸਥਿਤੀਆਂ ‘ਚ ਦਸਤ ਦੇ ਖ਼ੂਨ ਆਉਣਾ, ਕਫ਼ ਜਾਂ ਬਲਗਮ ਦੀ ਸਮੱਸਿਆ ਵੀ ਹੋ ਸਕਦੀ ਹੈ।
ਆਓ ਹੁਣ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ ਜਿਸ ਨਾਲ ਤੁਸੀਂ ਪੇਟ ਇੰਫੈਕਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
- ਜੇ ਦਸਤ ਅਤੇ ਉਲਟੀਆਂ ਵੀ ਹੋ ਰਹੀਆਂ ਹਨ ਤਾਂ ORS ਦਾ ਘੋਲ ਲੈਂਦੇ ਰਹੋ ਤਾਂ ਕਿ ਡੀਹਾਈਡਰੇਸ਼ਨ ਨਾ ਹੋਵੇ। ਨਾਲ ਹੀ ਗਰਮ ਪਾਣੀ ਅਤੇ ਤਰਲ ਪਦਾਰਥ ਜ਼ਿਆਦਾ ਪੀਓ।
- ਦਹੀਂ ਅਤੇ ਛਾਛ ‘ਚ ਕਾਲਾ ਨਮਕ ਅਤੇ ਭੁੰਨਿਆ ਜੀਰਾ ਮਿਲਾਕੇ ਖਾਣ ਨਾਲ ਵੀ ਪੇਟ ਇੰਫੈਕਸ਼ਨ ਠੀਕ ਹੋ ਜਾਂਦੀ ਹੈ। ਤੁਸੀਂ ਕਬਜ਼, ਐਸਿਡਿਟੀ, ਉਲਟੀਆਂ, ਦਸਤ ਤੋਂ ਵੀ ਬਚੇ ਰਹੋਗੇ।
- ਰੋਜ਼ਾਨਾ 1 ਕੌਲੀ ਪਪੀਤਾ ਖਾਣ ਨਾਲ ਕੋਲਨ ਅਤੇ ਪੇਟ ਦੀ ਸਫ਼ਾਈ ਹੁੰਦੀ ਹੈ ਅਤੇ ਪਾਚਨ ਤੰਤਰ ਸਹੀ ਤਰੀਕੇ ਨਾਲ ਕੰਮ ਕਰਦਾ ਹੈ।
- ਨਮਕ ਅਤੇ ਖੰਡ ਵਾਲੇ ਨਿੰਬੂ ਪਾਣੀ ਦਾ ਦਿਨ ‘ਚ ਘੱਟੋ-ਘੱਟ 3-4 ਵਾਰ ਸੇਵਨ ਕਰਨ ਨਾਲ ਰਾਹਤ ਮਿਲੇਗੀ।
- ਰੋਜ਼ਾਨਾ ਸਵੇਰੇ ਖਾਲੀ ਪੇਟ 2-3 ਲਸਣ ਦੀਆਂ ਕੱਚੀਆਂ ਕਲੀਆਂ ਜਾਂ 2 ਲੌਂਗ ਖਾਣ ਨਾਲ ਵੀ ਪੇਟ ਦੀ ਇੰਫੈਕਸ਼ਨ ਦੂਰ ਹੋਵੇਗੀ। ਇਨ੍ਹਾਂ ‘ਚ ਐਂਟੀ ਮਾਈਕਰੋਬਾਇਲ ਹੁੰਦਾ ਹੈ ਜੋ ਇੰਫੈਕਸ਼ਨ ਨੂੰ ਦੂਰ ਕਰਨ ‘ਚ ਫ਼ਾਇਦੇਮੰਦ ਹੈ।
- 2 ਚੱਮਚ ਹਲਦੀ ‘ਚ 5-6 ਚਮਚ ਸ਼ਹਿਦ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ। ਇਸ ਨਾਲ ਤੁਹਾਨੂੰ ਫ਼ਾਇਦਾ ਮਿਲੇਗਾ।
- ਅਦਰਕ ‘ਚ ਥੋੜ੍ਹੀ ਜਿਹੀ ਕਾਲੀ ਮਿਰਚ, 1 ਚੁਟਕੀ ਹਿੰਗ ਅਤੇ ਸ਼ਹਿਦ ਮਿਲਾਕੇ ਖਾਣ ਦੇ ਤੁਰੰਤ ਬਾਅਦ ਹੀ 1 ਗਲਾਸ ਗੁਣਗੁਣਾ ਪਾਣੀ ਪੀ ਲਓ। ਇਸ ਨਾਲ ਵੀ ਆਰਾਮ ਮਿਲੇਗਾ।
- ਜੇ ਫਿਰ ਵੀ ਪੇਟ ਦਰਦ ਠੀਕ ਨਾ ਹੋਵੇ ਤਾਂ ਡਾਕਟਰ ਦੀ ਸਲਾਹ ‘ਤੇ ਇਨਫੈਕਸ਼ਨ ਦੀ ਦਵਾਈ ਲਓ।