Happy Birthday Cheteshwar Pujara : ਚੇਤੇਸ਼ਵਰ ਪੁਜਾਰਾ ਭਾਰਤੀ ਕ੍ਰਿਕਟ ਦਾ ਅਜਿਹਾ ਨਾਮ ਹੈ ਜਿਸਨੂੰ ਰਾਹੁਲ ਦ੍ਰਵਿੜ ਤੋਂ ਬਾਅਦ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਹੈ। ਦ੍ਰਵਿੜ ਤੋਂ ਬਾਅਦ ਪੁਜਾਰਾ ਨੂੰ ਭਾਰਤ ਦੀ ਦੂਜੀ ਕੰਧ ਮੰਨਿਆ ਜਾਂਦਾ ਹੈ। ਪੁਜਾਰਾ ਨੇ ਇਸ ਦੀ ਤਾਜ਼ਾ ਉਦਾਹਰਣ ਆਸਟ੍ਰੇਲੀਆ ਖ਼ਿਲਾਫ਼ ਹਾਲ ਵਿੱਚ ਖ਼ਤਮ ਹੋਈ ਟੈਸਟ ਲੜੀ ਦੌਰਾਨ ਦਿੱਤੀ ਹੈ। ਪੁਜਾਰਾ ਦੀ ਵਿਸ਼ੇਸ਼ਤਾ ਕ੍ਰੀਜ਼ ‘ਤੇ ਚੱਟਾਨ ਦੀ ਤਰ੍ਹਾਂ ਖੜੇ ਹੋਣਾ ਹੈ। ਇਹੀ ਕਾਰਨ ਸੀ ਕਿ ਆਸਟ੍ਰੇਲੀਆ ਖ਼ਿਲਾਫ਼ ਆਖਰੀ ਟੈਸਟ ਮੈਚ ਵਿੱਚ ਭਾਰਤ ਨੇ ਸ਼ਾਨਦਾਰ 3 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਅੱਜ ਪੁਜਾਰਾ ਦਾ ਜਨਮਦਿਨ ਹੈ। ਪੁਜਾਰਾ ਆਪਣਾ 33 ਵਾਂ ਜਨਮਦਿਨ ਮਨਾ ਰਹੇ ਹਨ। ਚੇਤੇਸ਼ਵਰ ਪੁਜਾਰਾ ਨੇ ਭਾਰਤੀ ਟੈਸਟ ਕ੍ਰਿਕਟ ਦੇ ਕਈ ਮੌਕਿਆਂ ‘ਤੇ ਸਾਬਿਤ ਕੀਤਾ ਕਿ ਉਸ ਨੂੰ ਭਾਰਤ ਦੀ ਦੂਜੀ ਕੰਧ ਕਿਉਂ ਮੰਨਿਆ ਜਾਂਦਾ ਹੈ।
ਚੇਤੇਸ਼ਵਰ ਪੁਜਾਰਾ ਦਾ ਜਨਮ 25 ਜਨਵਰੀ 1988 ਨੂੰ ਗੁਜਰਾਤ ਦੇ ਰਾਜਕੋਟ ਵਿੱਚ ਹੋਇਆ ਸੀ। 2012 ਵਿੱਚ ਰਾਹੁਲ ਦ੍ਰਾਵਿੜ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਪੁਜਾਰਾ ਨੂੰ ਟੈਸਟ ਵਿੱਚ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਸੀ। ਉਸੇ ਸਾਲ ਜਦੋਂ ਨਿਊਜ਼ੀਲੈਂਡ ਦੀ ਟੀਮ ਟੈਸਟ ਮੈਚ ਖੇਡਣ ਲਈ ਭਾਰਤ ਆਈ ਸੀ, ਪੁਜਾਰਾ ਨੇ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਉਂਦਿਆ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ ਸੀ। ਨਿਊਜ਼ੀਲੈਂਡ ਖ਼ਿਲਾਫ਼ ਹੈਦਰਾਬਾਦ ਟੈਸਟ ਵਿੱਚ ਪੁਜਾਰਾ ਨੇ ਸ਼ਾਨਦਾਰ ਪਾਰੀ ਖੇਡੀ 159 ਦੌੜਾਂ ਦੀ।
ਇਹ ਵੀ ਦੇਖੋ : ਬਿੱਟੂ ਦੀ ਕੁੱਟਮਾਰ ਤੇ ਰੂਟ ਮੈਪ ਫਾਈਨਲ ਹੋਣ ‘ਤੇ ਕਿਸਾਨਾਂ ਦੀ ਪ੍ਰੈਸ ਕਾਨਫਰੈਂਸ Live