republic day parade 2021:ਭਾਰਤ ਅੱਜ ਆਪਣੇ 72ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾ ਰਿਹਾ ਹੈ।ਇਸ ਮੌਕੇ ਦਿੱਲੀ ਦੇ ਰਾਜਪਥ ‘ਤੇ ਪਰੇਡ ਨਿਕਲੀ।ਜਿਥੇ ਭਾਰਤ ਨੇ ਆਪਣੀ ਸ਼ਕਤੀ ਦੁਨੀਆ ਦੇ ਸਾਹਮਣੇ ਦਿਖਾਈ।ਵੱਖ-ਵੱਖ ਸੂਬਿਆਂ ਦੀਆਂ ਝਲਕੀਆਂ ਦੇ ਨਾਲ ਦੇਸ਼ ਦੀ ਸੈਨਾ ਦੀ ਤਾਕਤ ਇਥੇ ਦਿਖਾਈ ਦਿੱਤੀ।ਨਾਲ ਹੀ ਪਹਿਲੀ ਵਾਰ ਰਾਫੇਲ ਲੜਾਕੂ ਜਹਾਜ਼ ਨੇ ਆਪਣਾ ਦਮ ਦੁਨੀਆ ਦੇ ਸਾਹਮਣੇ ਪਰੇਡ ‘ਚ ਦਿਸਿਆ।ਰਾਜਪਥ ‘ਤੇ ਗਣਤੰਤਰ ਦਿਵਸ ਦਾ ਜਸ਼ਨ ਖਤਮ ਹੋ ਗਿਆ ਹੈ।ਰਾਸ਼ਟਰਪਤੀ ਰਾਮਨਾਥ ਕੋਵਿੰਦ ਫਿਰ ਤੋਂ ਵਾਪਸ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਏ ਹਨ।ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਵੀ ਹਰ ਵਾਰ ਦੀ ਤਰ੍ਹਾਂ ਰਵਾਨਾ ਹੋਣ ਤੋਂ ਪਹਿਲਾਂ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਨਮਸਕਾਰ ਸਵੀਕਾਰ ਕੀਤਾ।ਹੁਣ ਸਭ ਤੋਂ ਖਾਸ ਫਾਰਮੇਸ਼ਨ ਦੀ ਹੈ।ਏਕਲਵਯ ਫਾਰਮੇਸ਼ਨ ਦੀ ਅਗਵਾਈ ਰਾਫੇਲ ਲੜਾਕੂ ਜਹਾਜ਼ ਕਰ ਰਿਹਾ ਹੈ।ਰਾਫੇਲ ਦੇ ਨਾਲ ਦੋ ਜਗੁਆਰ, ਦੋ ਮਿਗ-29 ਲੜਾਕੂ ਜਹਾਜ਼ ਹਨ।ਫਾਰਮੇਸ਼ਨ ਦੇ ਕਪਤਾਨ ਗਰੁੱਪ ਕੈਪਟਰ ਰੋਹਿਤ ਕਟਾਰੀਆ, ਫਲਾਈਟ ਲੈਫਟੀਨੈਂਟ 17 ਸਕਵਾਡ੍ਰਨ ਹੈ।ਦੱਸਣਯੋਗ ਹੈ ਕਿ ਰਾਫੇਲ ਲੜਾਕੂ ਜਹਾਜ਼ ਇਸ ਵਾਰ ਵਰਟੀਕਲ ਚਾਰਲੀ ਰੂਪ ‘ਚ ਆਪਣੇ ਕਰੱਤਬ ਦਿਖਾ ਰਿਹਾ ਹੈ।ਹੁਣ ਹਰ ਕਿਸੇ ਦੀਆਂ ਨਜ਼ਰਾਂ ਆਸਮਾਨ ਵੱਲ ਹਨ, ਕਿਉਂਕਿ ਪਰੇਡ ਦਾ ਸਭ ਤੋਂ ਸ਼ਾਨਦਾਰ ਹਿੱਸਾ ਆ ਗਿਆ ਹੈ।ਭਾਵ,ਫਲਾਈਪਾਸਟ ਹੁਣ ਹੋਵੇਗਾ, ਜਦੋਂ ਰਾਫੇਲ ਲੜਾਕੂ ਜਹਾਜ਼ ਉਡਾਨ ਭਰੇਗਾ।ਰਾਜਪਥ ਦੇ ਉਪਰ ਆਸਮਾਨ ‘ਚ ਇਸ ਤਰਾਂ ਫਲਾਈ ਪਾਸਟ ‘ਚ ਜਲਵਾ ਦਿਖਾਇਆ ਗਿਆ।
ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !