kisaan parade farmers knocked: ਦਿੱਲੀ ਬਾਰਡਰ ‘ਤੇ ਟੈ੍ਰਕਟਰ ਮਾਰਚ ਕੱਢਣ ਵਾਲੇ ਕਿਸਾਨ ਹੁਣ ਦਿੱਲੀ ‘ਚ ਦਾਖਲ ਹੋ ਚੁੱਕੇ ਹਨ।ਗਾਜ਼ੀਪੁਰ ਬਾਰਡਰ ਤੋਂ ਕਿਸਾਨ ਅੱਗੇ ਵਧਦੇ ਹੋਏ ਦਿੱਲੀ ਦੇ ਇੰਦਰਪ੍ਰਸਥ ਪਾਰਕ ਤੱਕ ਪਹੁੰਚ ਚੁੱਕੇ ਹਨ।ਇਸ ਤੋਂ ਪਹਿਲਾਂ ਜਦੋਂ ਇਹ ਕਿਸਾਨ ਅਕਸ਼ਰਧਾਮ ਮੰਦਰ ਤੱਕ ਪਹੁੰਚੇ ਸਨ ਤਾਂ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਸਨ।ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਵੀ ਤੈਅ ਸਮੇਂ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ।ਕਿਸਾਨ ਤੈਅ ਰਾਸਤੇ ਤੋਂ ਬੈਰੀਕੇਡਿੰਗ ਤੋੜ ਕੇ ਦਿੱਲੀ ਪਹੁੰਚ ਗਏ ਹਨ।
ਰਾਸ਼ਟਰੀ ਰਾਜਧਾਨੀ ਤੋਂ ਲੱਗੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੁਝ ਸਮੂਹ ਮੰਗਲਵਾਰ ਨੂੰ ਪੁਲਸ ਵਲੋਂ ਕੀਤੇ ਗਏ ਬੈਰੀਕੇਡਿੰਗ ਤੋੜ ਕੇ ਦਿੱਲੀ ‘ਚ ਦਾਖਲ ਹੋ ਚੁੱਕੇ ਹਨ।ਇਸਤੋਂ ਬਾਅਦ ਇਹ ਕਿਸਾਨ ਕਾਫੀ ਸਮੇਂ ਤੱਕ ਮੁਕਰਬਾ ਚੌਕੇ ‘ਤੇ ਬੈਠੇ, ਪਰ ਫਿਰ ਉਨ੍ਹਾਂ ਨੇ ਉਥੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ।ਇਸਤੋਂ ਬਾਅਦ ਕਿਸਾਨਾਂ ਦੇ ਸਮੂਹ ‘ਤੇ ਪੁਲਸ ਵਲੋਂ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ।
ਮੌਕੇ ‘ਤੇ ਮੌਜੂਦ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਕਿਸਾਨਾਂ ਦੇ ਕੁਝ ਸਮੂਹ ਬੈਰੀਕੇਡ ਤੋੜ ਕੇ ਰਾਸ਼ਟਰੀ ਰਾਜਧਾਨੀ ਦਾਖਲ ਹੋਏ ਹਨ।ਉਨ੍ਹਾਂ ਨੇ ਕਿਹਾ, ਪੁਲਸ ਅਤੇ ਕਿਸਾਨਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਸੀ ਕਿ ਉਹ ਨਿਰਧਾਰਿਤ ਸਮੇਂ ‘ਤੇ ਪਰੇਡ ਸ਼ੁਰੂ ਕਰਨਗੇ।ਤੈਅ ਮਾਰਗ ਅਨੁਸਾਰ ਉਨ੍ਹਾਂ ਨੇ ਬਵਾਨਾ ਵੱਲ ਜਾਣਾ ਸੀ ਪਰ ਉਨ੍ਹਾਂ ਨੇ ਆਉਟਰ ਰਿੰਗ ਰੋਡ ਵੱਲ ਜਾਣ ਦੀ ਜ਼ਿੱਦ ਸ਼ੁਰੂ ਕਰ ਦਿੱਤੀ।
ਦਿੱਲੀ ਦੇ ਮੁਕਰਬਾ ਚੌਕ ‘ਤੇ ਲਗਾਏ ਗਏ ਬੈਰੀਕੇਡ ਨੂੰ ਟ੍ਰੈਕਟਰਾਂ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਦੇ ਸਮੂਹ ‘ਤੇ ਮੰਗਲਵਾਰ ਨੂੰ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ।ਰਾਸ਼ਟਰੀ ਰਾਜਧਾਨੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੁਝ ਸਮੂਹ ਮੰਗਲਵਾਰ ਸਵੇਰੇ ਦਿੱਲੀ ਪੁਲਸ ਵਲੋਂ ਟ੍ਰੈਕਟਰ ਪਰੇਡ ਦੇ ਲਈ ਨਿਰਧਾਰਿਤ ਕੀਤੇ ਗਏ ਸਮੇਂ ਤੋਂ ਪਹਿਲਾਂ ਦਿੱਲੀ ‘ਚ ਦਾਖਲ ਹੋ ਗਏ ਸੀ।
ਕਿਸਾਨ ਨੇਤਾ ਦਾ ਕਹਿਣਾ ਹੈ ਕਿ ਪੁਲਸ ਨੂੰ ਸਾਨੁੰ ਤੈਅ ਰਾਸਤੇ ‘ਤੇ ਜਾਣ ਦੇਣਾ ਚਾਹੀਦਾ ਸੀ।ਪਰ ਪੁਲਸ ਨੇ ਸਾਨੂੰ ਰੋਕੇ ਰੱਖਿਆ।ਜਦੋਂ ਪ੍ਰਸ਼ਾਸਨ ਆਪਣੀ ਗੱਲ ਤੋਂ ਪਲਟ ਗਿਆ, ਤਾਂ ਕਿਸਾਨਾਂ ਨੂੰ ਵੀ ਥੋੜਾ ਬਦਲਣਾ ਪਿਆ।ਪ੍ਰਸ਼ਾਸਨ ਸਾਨੂੰ ਲਾਈਨਅਪ ਨਹੀਂ ਕਰਨ ਦੇ ਰਿਹਾ ਸੀ, ਤਾਂ ਕਿਸਾਨਾਂ ਨੂੰ ਤੈਅ ਸਮੇਂ ਤੋਂ ਪਹਿਲਾਂ ਅੱਗੇ ਵਧਣਾ ਪਿਆ।ਅਸੀਂ ਸਥਿਤੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਕੋਈ ਵਾਰਦਾਤ ਨਹੀਂ ਹੋਵੇਗੀ, ਸਭ ਕੁਝ ਕਾਬੂ ‘ਚ ਹੈ।
ਰਾਸ਼ਟਰੀ ਰਾਜਧਾਨੀ ਦੇ ਸਰਹੱਦ ਬਿੰਦੂਆਂ ‘ਤੇ ਟ੍ਰੈਕਟਰਾਂ ਦਾ ਜਮਾਵੜਾ ਦਿਖਾਈ ਦਿੱਤਾ।ਜਿਨ੍ਹਾਂ ‘ਤੇ ਝੰਡੇ ਲੱਗੇ ਹੋਏ ਸੀ ਅਤੇ ਇਨ੍ਹਾਂ ‘ਚ ਸਵਾਰ ਪੁਰਸ਼ ਅਤੇ ਔਰਤਾਂ ਢੋਲ ਦੀ ਥਾਪ ‘ਤੇ ਨੱਚ ਰਹੇ ਸਨ।ਸੜਕਾਂ ਦੇ ਦੋਵਾਂ ਪਾਸੇ ਖੜੇ ਸਥਾਨਕ ਲੋਕਾਂ ਫੁੱਲਾਂ ਦੀ ਬਾਰਿਸ਼ ਵੀ ਕਰ ਰਹੇ ਸਨ।
ਦਿੱਲੀ ‘ਚ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਪ੍ਰਸਤਾਵਿਤ ‘ਕਿਸਾਨ ਗਣਤੰਤਰ ਪਰੇਡ’ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜਾਮ ਕੀਤੇ ਗਏ ਹਨ।ਪ੍ਰਦਰਸ਼ਨ ਕਰ ਰਹੇ ਸੰਗਠਨਾਂ ਨੇ ਇੱਕ ਫਰਵਰੀ ਨੂੰ ਸੰਸਦ ਤੱਕ ਪੈਦਲ ਮਾਰਚ ਕਰਨ ਦਾ ਵੀ ਐਲਾਨ ਕੀਤਾ ਹੈ।ਇੱਕ ਫਰਵਰੀ ਨੂੰ ਸੰਸਦ ‘ਚ ਸਾਲਾਨਾ ਬਜਟ ਪੇਸ਼ ਕੀਤਾ ਜਾਵੇਗਾ।
ਕਿਸਾਨਾਂ ਨੂੰ ਪਰੇਡ ਦੇ ਲਈ ਨਿਰਦੇਸ਼ ਦਿੱਤੇ ਗਏ ਹਨ।ਪਰੇਡ ‘ਚ ਟ੍ਰੈਕਟਰ ਅਤੇ ਦੂਜੀਆਂ ਗੱਡੀਆਂ ਚੱਲਣਗੀਆਂ, ਪਰ ਟ੍ਰਾਲੀ ਨਹੀਂ ਜਾਵੇਗੀ।ਜਿਨ੍ਹਾਂ ਟ੍ਰਾਲੀਆਂ ‘ਚ ਵਿਸ਼ੇਸ ਝਲਕੀਆਂ ਬਣੀਆਂ ਹੋਣਗੀਆਂ।
ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !