India Republic Day 2021: ਦੇਸ਼ ਅੱਜ ਜੋਸ਼ ਅਤੇ ਉਤਸ਼ਾਹ ਨਾਲ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। 26 ਜਨਵਰੀ ਨੂੰ, ਪੂਰੀ ਦੁਨੀਆ ਭਾਰਤ ਦੇ ਸੱਭਿਆਚਾਰਕ ਵਿਰਾਸਤ, ਸੈਨਿਕ ਤਾਕਤ ਅਤੇ ਵਿਕਾਸ ਦੀ ਝਲਕ ਦਿਖਾਈ ਦਿੰਦੀ ਹੈ, ਜੋ ਕਿ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੁੰਦੀ ਹੈ । ਕੋਰੋਨਾ ਸੰਕਟ ਵਿਚਕਾਰ ਇਸ ਵਾਰ ਗਣਤੰਤਰ ਦਿਵਸ ਕਈ ਤਰੀਕਿਆਂ ਨਾਲ ਬਹੁਤ ਖਾਸ ਹੈ। ਇੱਕ ਖ਼ਾਸ ਗੱਲ ਇਹ ਹੈ ਕਿ ਇਸ ਗਣਤੰਤਰ ਦਿਵਸ ਨੂੰ ਵਿਸ਼ੇਸ਼ ਬਣਾਉਂਦੇ ਹੋਏ Google ਨੇ ਵੀ ਆਪਣਾ Doodle ਦੇਸ਼ ਭਗਤੀ ਦੇ ਇਸ ਜਸ਼ਨ ਨੂੰ ਸਮਰਪਿਤ ਕੀਤਾ ਹੈ। ਗੂਗਲ ਨੇ ਗਣਤੰਤਰ ਦਿਵਸ ‘ਤੇ ਵਿਸ਼ੇਸ਼ ਡੂਡਲ ਬਣਾ ਕੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਗੂਗਲ ਨੇ ਭਾਰਤ ਦੇ 72ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਆਪਣਾ ਵਿਸ਼ੇਸ਼ ਡੂਡਲ ਬਣਾਇਆ ਹੈ, ਜਿਸ ਵਿੱਚ ਪੂਰੇ ਭਾਰਤ ਦੀ ਸੰਸਕ੍ਰਿਤੀ ਤੇ ਵਿਰਾਸਤ ਦੀ ਵਿਸ਼ੇਸ਼ ਝਲਕ ਦਿਖਾਈ ਦੇ ਰਹੀ ਹੈ । ਡੂਡਲ ਵਿੱਚ ਵਿਕਾਸ ਵੱਲ ਅੱਗੇ ਭਾਰਤ ਦਿਖਾਈ ਦੇ ਰਿਹਾ ਹੈ। ਗੂਗਲ ਦੇ ਹੋਮ ਪੇਜ ‘ਤੇ ਕਲਿੱਕ ਕਰਦੇ ਹੀ ਤੁਹਾਨੂੰ ਡੂਡਲ ਦਿਖਾਈ ਦੇਵੇਗਾ । ਗੂਗਲ ਨੇ ਆਪਣੇ ਡੂਡਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਪਹਿਲੀ ਵਾਰ 26 ਜਨਵਰੀ 1950 ਨੂੰ ਗਣਤੰਤਰ ਦਿਵਸ ਮਨਾਇਆ ਗਿਆ ਸੀ । ਖਾਸ ਗੱਲ ਇਹ ਸੀ ਕਿ ਇਸ ਜਸ਼ਨ ਦਾ ਆਯੋਜਨ ਰਾਜਪਥ ਵਿਖੇ ਨਹੀਂ ਹੋਇਆ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਹਿਲਾ ਗਣਤੰਤਰ ਦਿਵਸ ਇਰਵਿਨ ਸਟੇਡੀਅਮ ਵਿਖੇ ਮਨਾਇਆ ਗਿਆ ਸੀ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜੇਂਦਰ ਪ੍ਰਸਾਦ ਨੇ ਇੱਥੇ ਆ ਕੇ ਤਿਰੰਗਾ ਝੰਡਾ ਲਹਿਰਾਇਆ ਅਤੇ ਤਕਰੀਬਨ ਤਿੰਨ ਹਜ਼ਾਰ ਜਵਾਨਾਂ ਨੇ ਸਲਾਮੀ ਦਿੱਤੀ। ਇਸ ਤੋਂ ਬਾਅਦ 26 ਜਨਵਰੀ ਦੀ ਪਰੇਡ ਦਾ ਸਥਾਨ ਸਮੇਂ-ਸਮੇਂ ਤੇ ਬਦਲਿਆ ਗਿਆ । ਸਾਲ 1955 ਵਿੱਚ ਪਹਿਲੀ ਵਾਰ ਰਾਜਪਥ ‘ਤੇ ਗਣਤੰਤਰ ਦਿਵਸ ਮਨਾਇਆ ਗਿਆ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !