pm narendra modi wore special turban: ਦੇਸ਼ ਅੱਜ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ‘ਤੇ ਸਥਿਤ ਨੈਸ਼ਨਲ ਵਾਰ ਮੈਮੋਰਿਅਲ ਜਾ ਕੇ ਵੀਰਗਤੀ ਪ੍ਰਾਪਤ ਕਰਨ ਵਾਲੇ ਦੇਸ਼ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।ਉਨ੍ਹਾਂ ਦੇ ਨਾਲ ਤਿੰਨ ਸੈਨਾਵਾਂ ਦੇ ਪ੍ਰਮੁੱਖ ਵੀ ਮੌਜੂਦ ਰਹੇ।ਮੋਦੀ ਨੇ ਗਣਤੰਤਰ ਦਿਵਸ ਸਮਾਰੋਹ ਦੇ ਲਈ ਖਾਸ ਤਰਾਂ ਦੀ ਪੱਗ ਦਾ ਚੋਣਾਵ ਕੀਤਾ ਹੈ।ਉਨ੍ਹਾਂ ਨੇ ਇਸ ਵਾਰ ਗੁਜਰਾਤ ਦੇ ਜਾਮਨਗਰ ਦੀ ਖਾਸ ਪੱਗ ਪਹਿਨੀ ਹੈ।ਜਾਮਨਗਰ ਦੇ ਸ਼ਾਹੀ ਪਰਿਵਾਰ ਵਲੋਂ ਅਜਿਹੀ ਪੱਗ ਉਨ੍ਹਾਂ ਨੇ ਤੋਹਫੇ ‘ਚ ਦਿੱਤੀ ਗਈ ਹੈ।ਮਹੱਤਵਪੂਰਨ ਹੈ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਗਣਤੰਤਰ ਦਿਵਸ ‘ਤੇ ਵੱਖ ਤਰ੍ਹਾਂ ਦੀ ਪੱਗ ਪਹਿਨੇ ਨਜ਼ਰ ਆਉਂਦੇ ਹਨ।
ਪਿਛਲੇ ਸਾਲ ਉਨ੍ਹਾਂ ਨੇ ‘ਬੰਧਨੀ’ ਪਹਿਨੀ ਸੀ ਜੋ ਕਮਰ ਤੱਕ ਸੀ।ਕੇਸਰੀ ਰੰਗ ਦੀ ਪੱਗ ‘ਚ ਪੀਲਾ ਰੰਗ ਵੀ ਸਮਾਹਿਤ ਸੀ।ਦੂਜੇ, ਪਾਸੇ ਰਾਜਪਥ ‘ਤੇ ਵੀ ਦਿਵਸ ਦਾ ਜਸ਼ਨ ਜਾਰੀ ਹੈ।ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸਵੇਰੇ ਰਾਜਪਥ ‘ਤੇ ਤਿਰੰਗਾ ਲਹਿਰਾਇਆ।ਪ੍ਰੰਪਰਾ ਮੁਤਾਬਕ, ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰਗਾਣ ਹੋਇਆ ਅਤੇ ਮਹਾਮਹਿਮ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ।ਗਣਤੰਤਰ ਦਿਵਸ ਪਰੇਡ ਦੌਰਾਨ ਭਾਰਤ ਪਹਿਲੀ ਵਾਰ ਰਾਫੇਲ ਲੜਾਕੂ ਜਹਾਜ਼ਾਂ ਦੀ ਉਡਾਨ ਦੇ ਨਾਲ ਟੀ-90 ਟੈਕਾਂ, ਇਲੈਕਟ੍ਰਾਨਿਕ ਯੁੱਧ ਪ੍ਰਣਾਲੀ, ਸੁਖੋਈ-30 ਐੱਮਕੇ ਆਈ ਲੜਾਕੂ ਜਹਾਜ਼ਾਂ ਸਮੇਤ ਆਪਣੀ ਫੌਜ਼ ਦੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਹੈ।ਗਣਤੰਤਰ ਦਿਵਸ ‘ਤੇ ਇਸ ਵਾਰ ਕੋਈ ਮੁੱਖ ਮਹਿਮਾਨ ਨਹੀਂ ਹੈ।ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਹੋਏ ਇਸ ਵਾਰ ਗਣਤੰਤਰ ਦਿਵਸ ‘ਤੇ ਕਈ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ।
ਲਾਲ ਕਿਲੇ ‘ਤੇ ਪਹੁੰਚੇ ਨਿਹੰਗ ਸਿੰਘਾਂ ਸਣੇ ਕਿਸਾਨ, ਲਗਾ ਦਿੱਤੇ ਕੇਸਰੀ ਨਿਸ਼ਾਨ, ਦੇਖੋ ਮੌਕੇ ਦੀਆਂ Live ਤਸਵੀਰਾਂ