saffron incident at red fort: 26 ਜਨਵਰੀ ਦੇ ਦਿਨ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਨੇ ਕਿਸਾਨ ਅੰਦੋਲਨ ਨੂੰ ਦੁਨੀਆ ਭਰ ‘ਚ ਇੱਕ ਚਰਚਾ ਦਾ ਵਿਸ਼ਾ ਗਿਆ ਹੈ।ਦੁਨੀਆ ਭਰ ਦੇ ਅਖਬਾਰਾਂ ‘ਚ ਇਸ ਦੀ ਚਰਚਾਵਾਂ ਹੋ ਰਹੀਆਂ ਹਨ।ਦੇਸ਼ ਦੇ ਹਰ ਅਖਬਾਰਾਂ ਵਲੋਂ ਇਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।ਕੌਮਾਂਤਰੀ ਅਖਬਾਰਾਂ ਦੇ ਅਧਿਐਨ ਵਿੱਚੋਂ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਰਹੀ ਹੈ।
ਨਿਊਯਾਰਕ ਟਾਈਮਜ਼ ਦੇ ਵਿਚਾਰ
ਨਿਊਯਾਰਕ ਟਾਈਮਜ਼ ਨੇ ਆਪਣੇ ਸ਼ਬਦਾਂ ‘ਚ ਲਿਖਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸੈਨਾ ਦੀ ਵਿਸ਼ਾਲ ਪਰੇਡ ਵੇਖ ਰਹੇ ਸੀ ਤਾਂ ਕੁਝ ਹੀ ਦੂਰੀ ‘ਤੇ ਕੁਝ ਥਾਵਾਂ ‘ਤੇ ਹੁੱਲੜਬਾਜ਼ੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਸਨ।ਨਿਊਯਾਰਕ ਟਾਈਮਜ਼ ਨੇ ਆਪਣੇ ਸ਼ਬਦਾਂ ‘ਚ ਲਿਖਿਆ ਹੈ ਕਿ ਕਿਸਾਨਾਂ ਕੋਲ ਲੰਬੀਆਂ ਤਲਵਾਰਾਂ, ਤਿੱਖੇ ਖੰਜ਼ਰ ਅਤੇ ਜੰਗ ‘ਚ ਵਰਤੇ ਜਾਣ ਵਾਲੇ ਹਥਿਆਰ ਸਨ।ਜੋ ਉਨ੍ਹਾਂ ਨੇ ਰਵਾਇਤੀ ਹਥਿਆਰ ਹਨ।ਕਿਸਾਨਾਂ ਨੇ ਲਾਲ ਕਿਲ੍ਹੇ ‘ਤੇ ਮਾਰਚ ਕੀਤਾ ਜੋ ਇੱਕ ਸਮੇਂ ਮੁਗਲ ਸ਼ਾਸਕਾਂ ਦੀ ਰਿਹਾਇਸ਼ ਸੀ।ਰਿਪੋਰਟ ਮੁਤਾਬਕ ਬਹੁਤ ਸਾਰੀਆਂ ਥਾਵਾਂ ‘ਤੇ ਅਜਿਹੇ ਦ੍ਰਿਸ਼ ਸਨ ਜਿੱਥੇ ਇੱਕ ਪਾਸੇ ਪੁਲਸ ਰਾਈਫਲ ਤਾਣੀ ਖੜ੍ਹੀ ਸੀ ਤੇ ਦੂਜੇ ਪਾਸੇ ਕਿਸਾਨ ਮੌਜੂਦ ਸਨ।ਜ਼ਿਆਦਾਤਰ ਕਿਸਾਨ ਪਹਿਲਾਂ ਹੀ ਤੈਅ ਰੂਟ ਦੀ ਪਾਲਣਾ ਕਰ ਰਹੇ ਸਨ, ਪਰ ਕੁਝ ਕਿਸਾਨ ਆਪਣੇ ਟ੍ਰੈਕਟਰਾਂ ਸਮੇਤ ਸੁਪਰੀਮ ਕੋਰਟ ਵਾਲੇ ਰਾਹਲ ਤੁਰੇ, ਜਿਸ ਨੂੰ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਦਾਗ ਕੇ ਰੋਕਿਆ।ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਟਰੈਕਟਰ ਮਾਰਚ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ, ਇਸ ਤੋਂ ਪਤਾ ਲੱਗਦਾ ਹੈ ਕਿ ਕਿਸਾਨੀ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ।ਪ੍ਰਧਾਨ ਮੰਤਰੀ ਮੋਦੀ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਨਸ਼ਟ ਕਰਨ ਤੋਂ ਬਾਅਦ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤ ਬਣੇ, ਪਰ ਕਿਸਾਨਾਂ ਨੇ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ।
ਆਸਟ੍ਰੇਲੀਅਨ ਅਖਬਾਰ ਸਿਡਨੀ ਮਾਰਨਿੰਗ ਹੇਰਾਲਡ
ਆਸਟ੍ਰੇਲੀਆ ਦੇ ਸਿਡਨੀ ਮਾਰਨਿੰਗ ਹੇਰਾਲਡ ‘ਚ ਇਹ ਦਿਖਾਇਆ ਗਿਆ ਹੈ ਕਿ ਹਜ਼ਾਰਾਂ ਕਿਸਾਨ ਇਤਿਹਾਸਕ ਲਾਲ ਕਿਲ੍ਹੇ ‘ਤੇ ਪਹੁੰਚੇ, ਜਿਸ ‘ਤੇ ਪ੍ਰਧਾਨ ਮੰਤਰੀ ਮੋਦੀ ਸਾਲ ਵਿੱਚ ਇੱਕ ਦੇਸ਼ ਨੂੰ ਸੰਬੋਧਨ ਕਰਦੇ ਹਨ।ਰਿਪੋਰਟ ‘ਚ ਕਿਹਾ ਗਿਆ ਕਿ ਪੰਜਾਬ ਦੇ 55 ਸਾਲਾ ਕਿਸਾਨ ਸੁਖਦੇਵ ਸਿੰਘ ਦੇ ਹਵਾਲੇ ਨਾਲ ਕਿਹਾ, ” ਮੋਦੀ ਜੀ ਹੁਣ ਸਾਡੀ ਗੱਲ ਸੁਣਨਗੇ, ਉਨਾਂ੍ਹ ਨੂੰ ਸਾਡੀ ਗੱਲ ਸੁਣਨੀ ਹੋਵੇਗੀ।” ਸੁਖਦੇਵ ਸਿੰਘ ਸੈਂਕੜੇ ਕਿਸਾਨਾਂ ਵਿਚੋਂ ਇਕ ਸੀ ਜੋ ਟ੍ਰੈਕਟਰ ਪਰੇਡ ਨਾਲੋਂ ਵੱਖਰੇ ਰਾਹ ‘ਤੇ ਸਨ।ਇਨ੍ਹਾਂ ‘ਚੋਂ ਕੁਝ ਲੋਕ ਘੋੜਿਆਂ ‘ਤੇ ਵੀ ਸਵਾਰ ਸਨ।
ਪਾਕਿਸਤਾਨੀ ਅੰਗਰੇਜ਼ੀ ਅਖ਼ਬਾਰ ਡਾਨ ਦੀ ਰਿਪੋਰਟ
ਪਾਕਿਸਤਾਨ ਦੀ ਅੰਗਰੇਜ਼ੀ ਅਖ਼ਬਾਰ ਡਾਨ ਨੇ ਆਪਣੀ ਰਿਪੋਰਟ ‘ਚ ਕਿਸਾਨਾਂ ਨੂੰ ਕੁਝ ਇਸ ਤਰ੍ਹਾਂ ਦਰਸਾਇਆ ਹੈ, ਉਨ੍ਹਾਂ ਦਾ ਕਹਿਣਾ ਹੈ, ਕੁਝ ਪ੍ਰਦਰਸ਼ਨਕਾਰੀਆਂ ਨੇ ਇਤਿਹਾਸਕ ਸਮਾਰਕ ਲਾਲ ਕਿਲ੍ਹੇ ਦੇ ਇੱਕ ਬੁਰਜ ‘ਤੇ ਖਾਲਿਸਤਾਨ ਦਾ ਝੰਡਾ ਲਾਇਆ।ਖ਼ਬਰਾਂ ‘ਚ ਕਿਹਾ ਗਿਆ ਹੈ ਕਿ, ”ਖੇਤੀ ਸੁਧਾਰਾਂ ਦਾ ਵਿਰੋਧ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਨੇ ਬੈਰੀਕੇਡਾਂ ਨੂੰ ਤੋੜ ਦਿੱਤਾ ਅਤੇ ਮੰਗਲਵਾਰ ਨੂੰ ਇਤਿਹਾਸਕ ਲਾਲ ਕਿਲ੍ਹੇ ‘ਚ ਦਾਖਲ ਹੋਏ ਅਤੇ ਆਪਣਾ ਝੰਡਾ ਉਥੇ ਲਾ ਦਿੱਤਾ।ਖਬਰਾਂ ‘ਚ ਇਹ ਕਿਹਾ ਗਿਆ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਜਿਹੜੇ ਲੋਕ ਦਿੱਲੀ ਤੋਂ ਬਾਹਰ ਨਾਰਾਜ਼ਗੀ ਜਾਹਰ ਕਰ ਰਹੇ ਹਨ, 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਭ ਤੋਂ ਵੱਡੀ ਚੁਣੌਤੀਆਂ ‘ਚੋਂ ਇੱਕ ਹੈ।ਇਸ ਖ਼ਬਰ ਨਾਲ, ਡਾਨ ਨੇ ਬਹੁਤ ਸਾਰੀਆਂ ਤਸਵੀਰਾਂ ਲਗਾਈਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਪ੍ਰਦਰਸ਼ਨਕਾਰੀ ਰੱਸੀਆਂ ਦੀ ਮਦਦ ਨਾਲ ਲਾਲ ਕਿਲ੍ਹੇ ‘ਤੇ ਚੜਕੇ ਝੰਡੇ ਲਾ ਰਹੇ ਹਨ ਜਿੱਥੇ ਇੱਕ ਪ੍ਰਦਰਸ਼ਨਕਾਰੀ ਦੇ ਹੱਥ ‘ਚ ਇੱਕ ਤਲਵਾਰ ਵੀ ਹੈ।
ਕੈਨੇਡਾ ਤੋਂ ਛਪੇ ਅਖ਼ਬਾਰ ਦ ਸਟਾਰ ਦੀ ਰਿਪੋਰਟ…
ਕੈਨੇਡਾ ਤੋਂ ਛਪੇ ਅਖ਼ਬਾਰ ਦ ਸਟਾਰ ਨੇ ਇਸ ਖ਼ਬਰ ਨੂੰ ਛਾਪਦੇ ਹੋਏ ਲਿਖਿਆ-‘ਮੋਦੀ ਨੂੰੰ ਚੁਣੌਤੀ ਦਿੰਦਿਆਂ ਭਾਰਤ ਦੇ ਲਾਲ ਕਿਲ੍ਹੇ ‘ਚ ਦਾਖਲ ਹੋਏ ਨਾਰਾਜ਼ ਕਿਸਾਨ।’ਦ ਸਟਾਰ ਨੇ ਨਿਊਜ਼ ਏਜੰਸੀ ਏਪੀ ਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਹੈ ਜਿਸ ‘ਚ 72ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਜੋ ਕੁਝ ਵਾਪਰਿਆ ਉਸ ਬਾਰੇ ਦੱਸਿਆ।ਅਖ਼ਬਾਰ ਦੀ ਇੱਕ ਰਿਪੋਰਟ ‘ਚ ਪੰਜ ਲੋਕਾਂ ਦੇ ਪਰਿਵਾਰ ਨਾਲ ਦਿੱਲੀ ਆਉਣ ਵਾਲੇ ਸਤਪਾਲ ਸਿੰਘ ਕਹਿੰਦਾ ਹੈ, ”ਅਸੀਂ ਮੋਦੀ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਸੀ।ਅਸੀਂ ਸਮਰਪਣ ਨਹੀਂ ਕਰਾਂਗੇ।” ਉਧਰ ਇੱਕ ਹੋਰ ਨੌਜਵਾਨ ਮਨਜੀਤ ਸਿੰਘ ਨੇ ਕਿਹਾ,” ਅਸੀਂ ਜੋ ਚਾਹਾਂਗੇ ਉਹ ਕਰਾਂਗੇ।ਤੁਸੀਂ ਆਪਣੇ ਕਾਨੂੰਨਾਂ ਨੂੰ ਸਾਡੇ ‘ਤੇ ਥੋਪ ਨਹੀਂ ਸਕਦੇ।