rahul gandhi tweet on farmers protest: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਫਿਰ ਬੇਨਤੀ ਕੀਤੀ ਹੈ ਕਿ ਤਿੰਨਾਂ ‘ ਖੇਤੀ ਵਿਰੋਧੀ ਕਾਨੂੰਨਾਂ’ ਨੂੰ ਵਾਪਸ ਲਿਆ ਜਾਵੇ।ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇੱਕ ਕਥਨ ਦਾ ਹਵਾਲਾ ਦਿੰਦਿਆਂ ਹੋਏ ਟਵੀਟ ਕੀਤਾ, ” ਨਿਮਰ ਤਰੀਕੇ ਨਾਲ ਤੁਸੀਂ ਦੁਨੀਆਂ ਹਿਲਾ ਸਕਦੇ ਹੋ-ਮਹਾਤਮਾ ਗਾਂਧੀ, ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਤੁਰੰਤ ਖੇਤੀ-ਵਿਰੋਧੀ ਕਾਨੂੰਨ ਵਾਪਸ ਲਏ ਜਾਣ।”ਕਾਂਗਰਸ ਨੇਤਾ ਨੇ ਮੰਗਲਵਾਰ ਨੂੰ ਹੋਈ ਹਿੰਸਾ ਦੀ ਪ੍ਰਿਸ਼ਠਭੂਮੀ ‘ਚ ਮਹਾਤਮਾ ਗਾਂਧੀ ਨੇ ਕਥਨ ਦਾ ਉਲੇਖ ਕੀਤਾ।ਮਹੱਤਵਪੂਰਨ ਗੱਲ ਇਹ ਹੈ ਕਿ ਕਿਸਾਨ ਸਮੂਹਾਂ ਦੀ ਟਰੈਕਟਰ ਪਰੇਡ ਦੌਰਾਨ ਕਈ ਥਾਵਾਂ ‘ਤੇ ਪੁਲਿਸ ਨਾਲ ਝੜਪ ਹੋ ਗਈ। ਇਸ ਤੋਂ ਬਾਅਦ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੁਡਵਾਏ ਅਤੇ ਕਿਸਾਨੀ ਸਮੂਹਾਂ ‘ਤੇ ਲਾਠੀਚਾਰਜ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਦਿੱਲੀ ਸਰਹੱਦ ਦੇ ਨਾਲ ਲੱਗਦੀ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ। ਮੰਗਲਵਾਰ ਨੂੰ, ਵਿਰੋਧ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਕੇ ਰਾਸ਼ਟਰੀ ਰਾਜਧਾਨੀ ਵਿੱਚ ਇਸ ਇਤਿਹਾਸਕ ਸਮਾਰਕ ਦੇ ਕੁਝ ਗੁੰਬਦਾਂ ਤੇ ਆਪਣੇ ਝੰਡੇ ਲਗਾਏ, ਅਤੇ ਟਰੈਕਟਰ ਪਰੇਡ ਲਈ ਨਿਰਧਾਰਤ ਰਸਤੇ ਤੋਂ ਹਟ ਗਏ।ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਆਯੋਜਿਤ ਕੀਤੀ ਗਈ ਇੱਕ ਟਰੈਕਟਰ ਰੈਲੀ ਨੇ ਗਣਤੰਤਰ ਦਿਵਸ ਮੌਕੇ ਇੱਕ ਝੜਪ ਦਾ ਰੂਪ ਧਾਰ ਲਿਆ। ਇਸ ਵਿਚ 300 ਪੁਲਿਸਕਰਮੀ ਜ਼ਖਮੀ ਹੋਏ ਹਨ। ਕਿਸਾਨ ਆਗੂ ਅੱਜ ਸਿੰਘੂ ਸਰਹੱਦ ‘ਤੇ ਇਕੱਠੇ ਹੋਏ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼ਾਂਤਮਈ ਢੰਗ ਨਾਲ ਅੰਦੋਲਨ ਜਾਰੀ ਰੱਖਣ ਲਈ ਕਿਹਾ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !