shri guru hargobind singh ji: ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਲ-ਵਲੂੰਧਰ ਦੇਣ ਵਾਲੀ ਘਟਨਾ ਸੀ।ਉਸ ਵੇਲੇ ਸਾਹਿਬਜ਼ਾਦਾ ਹਰਿਗੋਬਿੰਦ ਜੀ ਦੀ ਉਮਰ ਕੇਵਲ ਗਿਆਰਾਂ ਸਾਲਾਂ ਦੀ ਸੀ।ਜਦੋਂ ਬਾਬਾ ਬੁੱਢਾ ਜੀ ਆਪ ਨੂੰ ਗੁਰ-ਗੱਦੀ ਉੱਤੇ ਬਿਠਾਉਣ ਦੀ ਰਸਮ ਕਰਨ ਲੱਗੇ ਤਾਂ ਆਪ ਨੇ ਸੇਲੀ ਟੋਪੀ ਦੀ ਥਾਂ ਦੋ ਕਿਰਪਾਨਾਂ ਮੰਗਵਾਈਆਂ।ਆਪ ਨੇ ਕਿਹਾ ਕਿ ਇੱਕ ਕ੍ਰਿਪਾਨ ਮੀਰੀ ਦੀ ਹੈ ਅਤੇ ਇੱਕ ਪੀਰੀ ਦੀ ਹੈ।ਗੁਰੂ ਹਰਿਗੋਬਿੰਦ ਜੀ ਨੇ ਸਮੇਂ ਦੀ ਲੋੜ ਅਨੁਸਾਰ ਇਹ ਵੱਡਾ ਫੈਸਲਾ ਲਿਆ ਸੀ।ਗੁਰੂ ਜੀ ਦੀ ਸਿਖਲਾਈ ਵੀ ਦੋਵਾਂ ਤਰ੍ਹਾਂ ਹੀ ਹੋਈ ਸੀ।ਬਾਬਾ ਬੁੱਢਾ ਜੀ ਨੇ ਆਪ ਨੂੰ ਸ਼ਸਤਰ ਵਿੱਦਿਆ ਦਿੱਤੀ।ਇਸ ‘ਚ ਕੁਸ਼ਤੀ, ਗੱਤਕਾ, ਘੋੜ ਸਵਾਰੀ ਅਤੇ ਸੈਨਿਕ ਸਿਖਲਾਈ ਸ਼ਾਮਲ ਸੀ।
ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ ਨੇ ਆਪ ਨੂੰ ਸ਼ਾਸਤਰ ਸਿੱਖਿਆ ਦਿੱਤੀ। ਇਸ ਵਿਚ ਧਾਰਮਿਕ ਵਿੱਦਿਆ ਵੀ ਸੀ।ਗੁਰੂ ਜੀ ਦਾ ਤਾਇਆ ਪ੍ਰਿਥੀ ਚੰਦ ਅਜੇ ਵੀ ਪੂਰੀ ਦੁਸ਼ਮਣੀ ਰੱਖ ਰਿਹਾ ਸੀ।ਗੁਰੂ ਜੀ ਦੇ ਅਵਤਾਰ ਧਾਰਨ ਤੋਂ ਹੀ ਉਹ ਵਿਸ ਘੋਲ ਰਿਹਾ ਸੀ।ਉਸ ਨੂੰ ਲੱਗਿਆ ਸੀ ਕਿ ਗੁਰੂ ਜੀ ਉਸਦੇ ਉਤਰਾਧਿਕਾਰੀ ਬਣਨ ਦੇ ਰਾਹ ‘ਚ ਰੋੜਾ ਸਨ।ਉਸ ਨੇ ਗੁਰੂ ਜੀ ਨੂੰ , ਜਦੋਂ ਉਹ ਬਾਲ ਹੀ ਸਨ, ਮਾਰ ਮੁਕਾਉਣ ਲਈ ਸਾਜਿਸ਼ਾਂ ਰਚੀਆਂ ਸਨ।ਇਕ ਵਾਰੀ ਕਿਸੇ ਦਾਈ ਨੂੰ ਲਾਲਚ ਦੇ ਕੇ ਭੇਜਿਆ ਕਿ ਉਹ ਕੋਈ ਜ਼ਹਿਰੀਲਾ ਲੇਪ ਲਾ ਕੇ ਬਾਲ-ਗੁਰੂ ਨੂੰ ਦੁੱਧ ਚੁੰਘਾਵੇ।ਇਹ ਯਤਨ ਅਸਫਲ ਹੋਣ ‘ਤੇ ਇੱਕ ਸਪੇਰਾ ਭੇਜਿਆ ਤਾਂ ਜੋ ਉਹ ਬਾਲ ਗੁਰੂ ਕੋਲ ਇੱਕ ਖਤਰਨਾਕ ਸੱਪ ਛੱਡ ਦੇਵੇ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !