corona virus woman positive 32 time: ਦੇਸ਼ ‘ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ‘ਚ ਲਗਾਤਾਰ ਕਮੀ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਦੂਜੇ ਪਾਸੇ ਰਾਜਸਥਾਨ ਦੇ ਭਰਤਪੁਰ ‘ਚ ਕੋਰੋਨਾ ਦਾ ਇੱਕ ਅਜਿਹਾ ਮਾਮਲਾ ਸਾਹਮਣਾ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਪਿਛਲੇ ਪੰਜ ਮਹੀਨਿਆਂ ‘ਚ ਇੱਕ ਔਰਤ ਦੀ 32 ਵਾਰ ਕੋਰੋਨਾ ਦੀ ਜਾਂਚ ਹੋਈ ਅਤੇ ਉਹ ਹਰ ਵਾਰ ਪਾਜ਼ੇਟਿਵ ਆਈ ਹੈ।ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਦੂਜੀ ਵਾਰ ਜਾਂਚ ਕਰਾਈ ਤਾਂ ਉਹ ਫਿਰ ਤੋਂ ਪਾਜ਼ੇਟਿਵ ਕੱਢੀ।ਅਜਿਹਾ ਕਰਦੇ-ਕਰਦੇ ਪਿਛਲੇ ਪੰਜ ਮਹੀਨਿਆਂ ‘ਚ ਔਰਤ ਦੀ 32 ਵਾਰ ਕੋਰੋਨਾ ਦੀ ਜਾਂਚ ਹੋਈ ਹੈ ਅਤੇ ਉਹ ਹਰ ਵਾਰ ਪਾਜ਼ੇਟਿਵ ਕੱਢੀ।ਇਸ ਮਾਮਲੇ ‘ਚ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾਕਟਰ ਕਪਤਾਨ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਮਿਲੀ ਗਾਈਡ ਲਾਈਨ ਦੇ ਮੁਤਾਬਕ ਜੇਕਰ ਕਿਸੇ ਵਿਅਕਤੀ ‘ਚ 10 ਦਿਨ ਬਾਅਦ ਕੋਰੋਨਾ ਦੇ ਲੱਛਣ ਨਹੀਂ ਹੈ ਫਿਰ ਵੀ ਉਹ ਕੋਰੋਨਾ ਪਾਜ਼ੇਟਿਵ ਆ ਰਿਹਾ ਹੈ ਤਾਂ ਉਸ ਨੂੰ ਰਿਕਵਰ ਹੀ ਮੰਨ ਲਿਆ ਜਾਂਦਾ ਹੈ।ਆਪਣਾ ਘਰ ਆਸ਼ਰਮ ‘ਚ ਰਹਿਣ ਵਾਲੀ ਔਰਤ ਦੀ 32 ਵਾਰ ਜਾਂਚ ਕੀਤੀ ਗਈ ਅਤੇ ਉਹ ਹਰ ਵਾਰ ਕੋਰੋਨਾ ਪਾਜ਼ੇਟਿਵ ਕੱਢੀ ਅਤੇ ਵਾਰ-ਵਾਰ ਜਾਂਚ ਕਰਨਾ ਵੀ ਨਿਯਮਾਂ ਦੇ ਵਿਰੁੱਧ ਹੈ।
ਡਾਕਟਰ ਕਪਤਾਨ ਸਿੰਘ ਨੇ ਦੱਸਿਆ ਕਿ ਉਸ ਔਰਤ ‘ਚ ਹੁਣ ਕਿਸੇ ਵੀ ਪ੍ਰਕਾਰ ਦਾ ਕੋਈ ਲੱਛਣ ਨਹੀਂ ਹੈ।ਸਗੋਂ ਉਸਦਾ ਵਜ਼ਨ ਵੱਧ ਗਿਆ ਹੈ।ਇਸ ਲਈ ਇੰਨਸਾਨ ਲਗਾਤਾਰ ਪਾਜ਼ੇਟਿਵ ਆਉਂਦਾ ਹੈ ਅਤੇ ਉਸਦਾ ਵਾਇਰਸ ਕਿਸੇ ਵੀ ਨਹੀਂ ਕਰ ਸਕਦਾ ਹੈ।ਆਪਣਾ ਘਰ ਆਸ਼ਰਮ ‘ਚ ਰਹੀ ਰਹੀ ਸ਼ਾਰਦਾ ਦੇਵੀ ਦੀ ਕੋਰੋਨਾ ਦੀ ਪਹਿਲੀ ਜਾਂਚ ਰਿਪੋਰਟ ਪਿਛਲੇ 4 ਸਤੰਬਰ ਤੋਂ ਪਾਜ਼ੇਟਿਵ ਆਈ ਸੀ ਅਤੇ ਹੁਣ ਤੱਕ ਉਸਦੀ ਪੰਜ ਮਹੀਨਿਆਂ ਦੇ ਅੰਦਰ 32 ਜਾਂਚ ਹੋ ਚੁੱਕੀ ਹੈ ਅਤੇ ਉਹ ਹਰ ਵਾਰ ਪਾਜ਼ੇਟਿਵ ਆਇਆ ਸੀ।
ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…