tough decisions abhay chautala: ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਨੇਤਾ ਅਭੈ ਚੌਟਾਲਾ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਨਾਲ ਜੁੜੇ ‘ਤੇ ਖੁੱਲ੍ਹ ਕੇ ਆਪਣੀ ਰਾਇ ਰੱਖੀ।ਚੌਟਾਲਾ ਨੇ ਕਿਹਾ ਕਿ ਕਿਸਾਨ ਦੇ ਨਾਲ ਜਿਸ ਤਰ੍ਹਾਂ ਨਾਲ ਜ਼ਿਆਦਤੀ ਹੋ ਰਹੀ ਸੀ,ਕਿਸਾਨ ਠੰਡ ‘ਚ ਬੈਠੇ ਸੀ, ਇਸ ਕਾਰਨ ਉਨ੍ਹਾਂ ਦੀ ਪਾਰਟੀ ਨੂੰ ਕੁਝ ਫੈਸਲੇ ਲੈਣੇ ਪਏ।ਅਭੈ ਚੌਟਾਲਾ ਨੇ ਕਿਹਾ ਕਿ ਹਰਿਆਣਾ ‘ਚ ਚੌਧਰੀ ਦੇਵੀਲਾਲ ਹੁੰਦੇ ਤਾਂ ਕੇਂਦਰ ਸਰਕਾਰ ਨੂੰ ਇਸ ਗੱਲ ਲਈ ਮਜ਼ਬੂਰ ਕਰ ਲੈਂਦੇ।ਇਨੈਲੋ ਚੌਧਰੀ ਦੇਵੀਲਾਲ ਦੀਆਂ ਨੀਤੀਆਂ ‘ਤੇ ਚਲਣ ਵਾਲੀਆਂ ਪਾਰਟੀਆਂ ਹਨ।
ਲਿਹਾਜ਼ਾ ਅਸੀਂ ਕਿਸਾਨਾਂ ਦੇ ਮੁੱਦੇ ‘ਤੇ ਬੈਠਕ ਬੁਲਾਈ ਅਤੇ ਫੈਸਲਾ ਕੀਤਾ ਕਿ ਉਨ੍ਹਾਂ ਦੀ ਪਾਰਟੀ ‘ਤੇ ਚੱਲ ਕੇ ਸਾਨੂੰ ਇੱਕ ਕਦਮ ਉਠਾਉਣਾ ਚਾਹੀਦਾ।ਲੋਕਾਂ ‘ਚ ਇੰਨਾ ਜਿਆਦਾ ਗੁੱਸਾ ਹੈ ਕਿ ਜੇਜੇਪੀ ਅਤੇ ਬੀਜੇਪੀ ਦਾ ਕੋਈ ਲੀਡਰ ਜਨਤਕ ਪ੍ਰੋਗਰਾਮ ‘ਚ ਜਾ ਕੇ ਹਿੱਸਾ ਨਹੀਂ ਲੈ ਸਕਦਾ।ਜਿਨ੍ਹਾਂ ਨੇ ਜੇਜੇਪੀ ਨੂੰ ਵੋਟ ਦਿੱਤਾ ਉਨ੍ਹਾਂ ‘ਚ ਗਹਿਰੀ ਨਰਾਜ਼ਗੀ ਹੈ।ਜਦੋਂ ਕਿ ਜੇਜੇਪੀ ਨੇਤਾਵਾਂ ਨੇ ਕਿਹਾ ਸੀ ਕਿ ਬੀਜੇਪੀ ਦੇ ਨਾਲ ਨਹੀਂ ਜਾਣਗੇ।ਅਭੈ ਚੌਟਾਲਾ ਨੇ ਕਿਹਾ, ਚੋਣਾਂ ਲੜਨ ਦਾ ਫੈਸਲਾ ਵਿਧਾਨਸਭਾ ਖੇਤਰ ਦੇ ਲੋਕ ਕਰਨਗੇ।ਉਥੋਂ ਦੇ ਲੋਕ ਕਿਸਦੇ ਲਈ ਫੈਸਲਾ ਕਰਨਗੇ।ਇਹ ਉਨ੍ਹਾਂ ‘ਤੇ ਹੈ।ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਹਰਿਆਣਾ ਦੇ ਅੰਦ ਬਹੁਤ ਸਾਰੇ ਵਿਧਾਇਕਾਂ ਨੂੰ ਤਿਆਗ ਪੱਤਰ ਦੇਣ ਨੂੰ ਮਜ਼ਬੂਰ ਹੋਣਾ ਪਵੇਗਾ।ਉਨਾਂ੍ਹ ਦੀ ਤਿੰਨ ਪੀੜੀਆਂ ਵੀ ਗ੍ਰਾਮ ਪੰਚਾਇਤ ਦੀ ਮੈਂਬਰ ਤੱਕ ਨਹੀਂ ਬਣ ਸਕੇਗੀ।ਹਰਿਆਣਾ ਦੇ 80 ਫੀਸਦੀ ਲੋਕ ਖੇਤੀ ‘ਤੇ ਨਿਰਭਰ ਕਰਦੇ ਹਨ, ਇਸ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…